ਜਲੰਧਰ (ਸੋਮਨਾਥ)-ਨਗਰ ਨਿਗਮ ਚੋਣਾਂ ਤੋਂ ਪਹਿਲਾਂ ਐਤਵਾਰ ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ, ਜਦੋਂ ਇਨ੍ਹਾਂ ਪਾਰਟੀਆਂ ਦੇ ਸੀਨੀਅਰ ਆਗੂਆਂ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ। ਸਰਕਟ ਹਾਊਸ ਵਿਚ ਲੋਕਲ ਬਾਡੀਜ਼ ਮੰਤਰੀ ਇੰਦਰਬੀਰ ਸਿੰਘ ਨਿੱਝਰ ਦੀ ਹਾਜ਼ਰੀ ਵਿਚ ਐਤਵਾਰ ਸੈਂਟਰਲ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਸ਼ੀਤਲ ਅੰਗੁਰਾਲ, ਹਲਕਾ ਇੰਚਾਰਜ ਸੁਰਿੰਦਰ ਸਿੰਘ ਸੋਢੀ ਅਤੇ ਦਿਨੇਸ਼ ਢੱਲ ਵੱਲੋਂ ਕਾਂਗਰਸ ਦੇ ਸੀਨੀਅਰ ਆਗੂ ਅਤੇ ਜਲੰਧਰ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਦਲਜੀਤ ਸਿੰਘ ਆਹਲੂਵਾਲੀਆ ਦੇ ਬੇਟੇ ਕਾਕੂ ਆਹੂਲਵਾਲੀਆ ਨੂੰ ਆਮ ਅਾਦਮੀ ਪਾਰਟੀ ਵਿਚ ਸ਼ਾਮਲ ਕਰਵਾਇਆ ਗਿਆ।
ਜ਼ਿਕਰਯੋਗ ਹੈ ਕਿ ਕਾਕੂ ਆਹਲੂਵਾਲੀਆ 8 ਸਾਲ ਤਕ ਦੋ ਵਾਰ ਜ਼ਿਲ੍ਹਾ ਯੂਥ ਕਾਂਗਰਸ ਪ੍ਰਧਾਨ ਰਹਿ ਚੁੱਕੇ ਹਨ। ਆਹਲੂਵਾਲੀਆ ਨਾਲ ਕਾਂਗਰਸ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਨਰਵੈਲ ਸਿੰਘ ਕੰਗ, ਸਾਬਕਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਅਤੇ ਮੌਜੂਦਾ ਸਰਪੰਚ ਸੁਖਵਿੰਦਰ ਸੁੱਖਾ, ਰਾਜੇਸ਼ ਜੀ, ਕਰਣ ਮੱਲ੍ਹੀ, ਸਕੱਤਰ ਪੰਜਾਬ ਕਾਂਗਰਸ ਵਿਜੇ ਥਾਪਰ ਵੀ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ ਹਨ। ਇਸ ਤੋਂ ਇਲਾਵਾ ਭਾਜਪਾ ਦੇ ਸੀਨੀਅਰ ਆਗੂ ਅਤੇ ਨਗਰ ਨਿਗਮ ਵਿਚ ਭਾਜਪਾ ਦਲ ਦੇ ਆਗੂ ਮਨਜਿੰਦਰ ਸਿੰਘ ਚੱਠਾ ਸਮੇਤ ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਦੇ ਕਈ ਕੌਂਸਲਰਾਂ ਤੇ ਆਗੂਆਂ ਨੂੰ ਵੀ ਆਮ ਆਦਮੀ ਪਾਰਟੀ ਵਿਚ ਜੁਆਇਨ ਕਰਵਾਇਆ ਗਿਆ। ਇਸ ਮੌਕੇ ‘ਆਪ’ ਦੀ ਸੈਕਟਰੀ ਪੰਜਾਬ ਰਾਜਵਿੰਦਰ ਕੌਰ ਵੀ ਮੌਜੂਦ ਸਨ।
ਇਹ ਵੀ ਪੜ੍ਹੋ : ਜਲੰਧਰ ਨਾਲ ਹੈ ਨਵੇਂ ਪੁਲਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਦਾ ਪੁਰਾਣਾ ਨਾਤਾ, ਕਈ ਗੈਂਗਸਟਰਾਂ ਦਾ ਕਰ ਚੁੱਕੇ ਨੇ ਐਨਕਾਊਂਟਰ
ਕੇਜਰੀਵਾਲ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹਾਂ: ਆਹਲੂਵਾਲੀਆ
ਕਾਂਗਰਸ ਦੇ ਸਰਗਰਮ ਅਤੇ ਹਰਮਨਪਿਆਰੇ ਆਗੂ ਕਾਕੂ ਆਹਲੂਵਾਲੀਆ ਨੂੰ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਦਾ ਕਾਰਨ ਪੁੱਛਣ ’ਤੇ ਉਨ੍ਹਾਂ ਕਿਹਾ ਕਿ ਮੈਂ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹਾਂ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੀ ਸੱਤਾ ਸੰਭਾਲਣ ਮਗਰੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਕ-ਇਕ ਕਰਕੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨੇ ਸ਼ੁਰੂ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਲੋਕਾਂ ਨੂੰ 600 ਯੂਨਿਟ ਮੁਫ਼ਤ ਬਿਜਲੀ ਦੇਣ ਦਾ ਵਾਅਦਾ ਪੂਰਾ ਕੀਤਾ ਗਿਆ ਅਤੇ ੳੁਸ ਤੋਂ ਬਾਅਦ ਆਮ ਆਦਮੀ ਕਲੀਨਿਕਸ ਖੋਲ੍ਹ ਕੇ ਜਨਤਾ ਨੂੰ ਵੱਡੀ ਸੌਗਾਤ ਦਿੱਤੀ ਗਈ।
ਸੈਂਟਰਲ ਤੇ ਨਾਰਥ ਹਲਕੇ ਤੋਂ ‘ਆਪ’ ’ਚ ਸ਼ਾਮਲ ਹੋਏ ਆਗੂ
ਸੈਂਟਰਲ ਵਿਧਾਨ ਸਭਾ ਹਲਕੇ ਤੋਂ ਸੈਂਕੜੇ ਵਰਕਰਾਂ ਦੇ ਨਾਲ ਦੀਨਾਨਾਥ ਪੰਡਿਤ, ਰਾਜਿੰਦਰ ਸ਼ੇਖਰ, ਗੰਗਾ ਦੇਵੀ, ਜਸਵਿੰਦਰ ਸਿੰਘ ਬਿੱਲਾ, ਵਿੱਕੀ ਤੁਲਸੀ, ਹਰੀਸ਼ ਗੁਲਾਟੀ, ਜਤਿਨ ਗੁਲਾਟੀ, ਪ੍ਰਵੀਨ ਪਹਿਲਵਾਨ, ਹਰਵਿੰਦਰ ਸਿੰਘ ਚੱਢਾ, ਕਮਲੇਸ਼ ਧੰਨੋਵਾਲੀ, ਅਸ਼ਵਨੀ ਗੁਪਤਾ, ਵਿਜੇ ਕੁਮਾਰ ਵਾਸਨ, ਅਮਰੀਕ ਬਾਗੜੀ, ਪਰਮਜੀਤ ਕੌਰ ਬਾਗੜੀ, ਮੁਹੰਮਦ ਕਲੀਮ ਆਦਿ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ ਹਨ। ਇਸੇ ਤਰ੍ਹਾਂ ਨਾਰਥ ਹਲਕੇ ਤੋਂ ਸਿਮਰਨ ਮਲਿਕ (ਸੋਨੂੰ), ਰਾਜ ਕੁਮਾਰ ਸ਼ਰਮਾ, ਨੀਰਜ ਜੱਸਲ, ਹਰਜਿੰਦਰ ਸਿੰਘ, ਯਸ਼ਪਾਲ ਠਾਕੁਰ, ਵਰੁਣ ਮਹਾਜਨ, ਬੀਬੀ ਪਰਮਜੀਤ ਕੌਰ, ਚਰਨ ਦਾਸ, ਰਾਜੇਸ਼ ਕਪੂਰ, ਪ੍ਰਦੀਪ ਛਾਬੜਾ, ਬੰਟੀ ਅਰੋੜਾ, ਰਾਜੇਸ਼ ਮਿੰਟਾ ਸੇਠ, ਜਗੀਰ ਸਿੰਘ (ਕਾਲਾ ਬਾਜਵਾ), ਮਹੇਸ਼ ਗਰਗ, ਡਾ. ਬੀ. ਡੀ. ਸ਼ਰਮਾ, ਮਨੂ ਛਾਬੜਾ, ਨਿਸ਼ੂ ਨਈਅਰ, ਵਿਜੇ ਮਧਾਰ, ਮਨਦੀਪ ਖਹਿਰਾ, ਪ੍ਰਦੀਪ ਸਿੰਘ, ਲਵ ਰੌਬਿਨ, ਕੁਨਾਲ ਸ਼ਰਮਾ, ਬਲਦੇਵ ਬੌਬੀ, ਸੁਖਰਾਜ ਸਿੰਘ, ਬਲਬੀਰ ਸਿੰਘ, ਬਸਪਾ ਦੇ ਗੁਰਚਰਨ ਸਿੰਘ ਅਤੇ ਅਕਾਲੀ ਦਲ ਤੋਂ ਪਰਮਜੀਤ ਸਿੰਘ ਵਹਗਲ, ਸੁਖਰਾਜ ਭੁੱਲਰ, ਬਲਵਿੰਦਰ ਸਿੰਘ ਨੇ ‘ਆਪ’ ਦਾ ਪੱਲਾ ਫੜ ਲਿਆ।
ਇਹ ਵੀ ਪੜ੍ਹੋ : ਕਪੂਰਥਲਾ 'ਚ ਓਵਰਟੇਕ ਨੂੰ ਲੈ ਕੇ ਹੋਏ ਝਗੜੇ ਨੇ ਧਾਰਿਆ ਖ਼ੂਨੀ ਰੂਪ, ਪੁਲਸ ਮੁਲਾਜ਼ਮ ਦੀ ਮੌਤ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਪੰਜਾਬ 'ਚ ਖੋਲ੍ਹੇ ਜਾਣਗੇ 400 ਨਵੇਂ ਮੁਹੱਲਾ ਕਲੀਨਿਕ, ਕੇਜਰੀਵਾਲ ਤੇ CM ਮਾਨ ਕਰਨਗੇ ਉਦਘਾਟਨ
NEXT STORY