Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, SEP 23, 2025

    9:02:17 AM

  • 25 lakh women free lpg gas connection

    25 ਲੱਖ ਔਰਤਾਂ ਨੂੰ ਮਿਲੇਗਾ ਮੁਫ਼ਤ LPG ਗੈਸ...

  • world leaders rally in favor of palestinian state at un

    UN 'ਚ ਫਲਸਤੀਨੀ ਰਾਜ ਦੇ ਹੱਕ 'ਚ ਵਿਸ਼ਵ ਆਗੂਆਂ ਨੇ...

  • retired banker 23 crore duped cyber fraud

    ਭਾਰਤ ਦਾ ਸਭ ਤੋਂ ਵੱਡਾ Cyber Fraud: 'Digital...

  • governments hopeful of attracting talent after us h 1b visa changes

    ਰਿਵਰਸ ਬ੍ਰੇਨ ਡ੍ਰੇਨ: ਅਮਰੀਕੀ H-1B ਵੀਜ਼ਾ ਬਦਲਾਅ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • ਏਸ਼ੀਆ ਕੱਪ 2025
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Sangrur-Barnala News
  • Sangrur-Barnala
  • ਮਿੱਟੀ ਦੇ ਮੋਹ ਨੂੰ ਤਰਸਣ ਲੱਗੇ ਕੈਨੇਡੀਅਨ ਪੰਜਾਬੀ, ਆਪਣਿਆਂ ਦੀ ਉਡੀਕ 'ਚ ਸਿਵਿਆਂ ਦੇ ਰਾਹ ਪਏ ਮਾਪੇ

SANGRUR-BARNALA News Punjabi(ਸੰਗਰੂਰ-ਬਰਨਾਲਾ)

ਮਿੱਟੀ ਦੇ ਮੋਹ ਨੂੰ ਤਰਸਣ ਲੱਗੇ ਕੈਨੇਡੀਅਨ ਪੰਜਾਬੀ, ਆਪਣਿਆਂ ਦੀ ਉਡੀਕ 'ਚ ਸਿਵਿਆਂ ਦੇ ਰਾਹ ਪਏ ਮਾਪੇ

  • Edited By Harinder Kaur,
  • Updated: 31 Jul, 2023 05:17 PM
Sangrur-Barnala
big challenges for punjabis who went to canada
  • Share
    • Facebook
    • Tumblr
    • Linkedin
    • Twitter
  • Comment

ਮਾਲੇਰਕੋਟਲਾ (ਸ਼ਹਾਬੂਦੀਨ) : ਕਈ ਵਰ੍ਹੇ ਪਹਿਲਾਂ ਯੂਰਪੀ ਦੇਸ਼ਾਂ ’ਚ ਜਾ ਕੇ ਵਸੇ ਪੰਜਾਬੀਆਂ ਵੱਲੋਂ ਸਖ਼ਤ ਮਿਹਨਤ ਕਰ ਕੇ ਵਿਦੇਸ਼ਾਂ ਦੀ ਧਰਤੀ ’ਤੇ ਹਾਸਲ ਕੀਤੇ ਖੁਸ਼ਹਾਲ ਮੁਕਾਮ ਨੂੰ ਦੇਖ ਵਿਦੇਸ਼ਾਂ ’ਚ ਵੱਸਣ ਦੀ ਚਾਹ ਨੇ ਪੰਜਾਬ ’ਚ ਵੱਸਦੇ ਬਾਕੀ ਪੰਜਾਬੀਆਂ ’ਚ ਵੀ ਡਾਲਰ-ਪੌਂਡ ਕਮਾਉਣ ਦੀ ਲਾਲਸਾ ਵਧਾ ਦਿੱਤੀ। ਅੱਜ ਕੱਲ੍ਹ ਡਾਲਰਾਂ ਦੀ ਚਕਾ-ਚੌਂਧ ’ਚ ਗੁਆਚੇ ਭਾਰਤੀਆਂ ਖ਼ਾਸਕਰ ਪੰਜਾਬੀ ਨੌਜਵਾਨਾਂ ਅੰਦਰ ਤਾਏ ਦੀ ਧੀ ਚੱਲੀ-ਮੈਂ ਕਿਉਂ ਰਹਾਂ ਕੱਲੀ ਵਾਲੀ ਕਹਾਵਤ ਵਾਂਗ ਹਰ ਜਾਇਜ਼-ਨਾਜਾਇਜ਼ ਤਰੀਕੇ ਨਾਲ ਅਮਰੀਕਾ, ਕੈਨੇਡਾ, ਆਸਟ੍ਰੇਲੀਆ ਭਾਵ ਯੂਰਪੀ ਦੇਸ਼ਾਂ ’ਚ ਜਾਣ ਦੀ ਹੋੜ ਜਿਹੀ ਲੱਗੀ ਪਈ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਰੂਹ ਕੰਬਾਊ ਘਟਨਾ: 2 ਪ੍ਰਵਾਸੀਆਂ ਵੱਲੋਂ ਨਾਬਾਲਗਾ ਨਾਲ ਜਬਰ-ਜ਼ਿਨਾਹ, ਕੁੜੀ ਦੇ ਹੱਥ ਬੰਨ੍ਹ ਹੋਏ ਫ਼ਰਾਰ

ਨੌਜਵਾਨਾਂ ’ਚ ਵਿਦੇਸ਼ੀ ਠੱਪਾ ਲਗਵਾਉਣ ਦਾ ਭੂਤ ਇਸ ਕਦਰ ਸਵਾਰ ਹੈ ਕਿ ਦੋ-ਤਿੰਨ ਲੱਖ ਰੁਪਿਆ ਖ਼ਰਚਣ ਦੀ ਹੈਸੀਅਤ ਵਾਲਿਆਂ ਨੇ ਵੀ ਦੁਬਈ, ਸਾਊਦੀ-ਅਰਬ ਵਰਗੇ ਅਰਬ ਦੇਸ਼ਾਂ ਨੂੰ ਵਹੀਰਾਂ ਘੱਤ ਰੱਖੀਆਂ ਹਨ। ਪਹਿਲਾਂ ਵੱਡੀ ਗਿਣਤੀ ‘ਚ ਨਿਊਜੀਲੈਂਡ, ਆਸਟ੍ਰੇਲੀਆ, ਇੰਗਲੈਂਡ, ਸਿੰਘਾਪੁਰ, ਯੂਕ੍ਰੇਨ, ਜਰਮਨੀ ਅਤੇ ਕੈਨੇਡਾ ‘ਚ ਵਿਦਿਆਰਥੀ ਤੌਰ ‘ਤੇ ਪੜ੍ਹਾਈ ਕਰਨ ਦੇ ਬਹਾਨੇ ਜਾਣ ਦੀ ਖੁੱਲ੍ਹੀ ਚੋਰ ਮੋਰੀ ਰਾਹੀਂ ਭਾਵੇਂ ਅੱਜ ਵੀ ਕਿਸੇ ਮੁਲਕ ’ਚੋਂ ਘੱਟ, ਕਿਸੇ ’ਚੋਂ ਵੱਧ ਆਮਦ ਜਾਰੀ ਹੈ ਪਰ ਵੱਡੀ ਆਮਦ ਭਾਰਤੀ ਪੰਜਾਬ ਦੇ ਮੁੰਡੇ-ਕੁੜੀਆਂ ਦੀ ਹੋ ਰਹੀ ਹੈ। ਪਿਛਲੇ ਕੁਝ ਸਮੇਂ ਤੋਂ ਆਸਟ੍ਰੇਲੀਆ ’ਚ ਪੱਕਾ ਹੋਣ ਭਾਵ ਪੀ.ਆਰ. ਮਿਲਣ ਦਾ ਸਮਾਂ 3-4 ਸਾਲ ਤੋਂ ਵੱਧ ਕੇ ਕਰੀਬ 7 ਸਾਲ ਹੋਣ ਕਾਰਨ ਅੱਜ-ਕੱਲ੍ਹ ਹਰੇਕ ਪੰਜਾਬੀ ਦੀ ਵਿਦਿਆਰਥੀ ਤੌਰ ’ਤੇ ਪਹਿਲੀ ਪਸੰਦ ਕੈਨੇਡਾ ਬਣਦੀ ਜਾ ਰਹੀ ਹੈ।

ਇਹ ਵੀ ਪੜ੍ਹੋ : ਹੁਣ ਟ੍ਰੈਫਿਕ ਚਲਾਨ ਹੋਣ 'ਤੇ ਜੁਰਮਾਨਾ ਭਰਨ ਦੀ ਖੱਜਲ-ਖੁਆਰੀ ਤੋਂ ਮਿਲੇਗਾ ਛੁਟਕਾਰਾ

ਪੰਜਾਬ ’ਚ ਵਿਦਿਆਰਥੀ ਬਾਰ੍ਹਵੀਂ ਤੋਂ ਬਾਅਦ ਆਈਲੈਟਸ ਨੂੰ ਦੇਣ ਲੱਗੇ ਤਰਜੀਹ

ਭਾਰਤ ਅੰਦਰ ਖ਼ਾਸਕਰ ਪੰਜਾਬ ’ਚ ਵਿਦਿਆਰਥੀਆਂ ਨੂੰ ਬਾਰ੍ਹਵੀਂ ਤੋਂ ਅੱਗੇ ਪੜ੍ਹਾਈ ਜਾਰੀ ਰੱਖਣ ਦਾ ਕੋਈ ਫ਼ਾਇਦਾ ਨਜ਼ਰ ਨਹੀਂ ਆਉਂਦਾ। ਉਹ ਦੇਖਦੇ ਹਨ ਕਿ ਉਨ੍ਹਾਂ ਦੇ ਆਂਢ-ਗੁਆਂਢ ’ਚ ਕਿੰਨੇ ਲੜਕੇ-ਲੜਕੀਆਂ ਇੰਜੀਨੀਅਰ, ਡਾਕਟਰ, ਕਮਰਸ ਤੇ ਹੋਰ ਵੱਡੀਆਂ ਡਿਗਰੀਆਂ ਲੈ ਕੇ 10-15 ਹਜ਼ਾਰ ਰੁਪਏ ਦੀ ਨੌਕਰੀ ਲਈ ਲੇਹਲੜੀਆਂ ਕੱਢ ਰਹੇ ਹਨ। ਇੰਨੀ ਪੜ੍ਹਾਈ ਕਰਨ ਲਈ ਆਮ ਘਰਾਂ ਦੇ ਭਾਂਡੇ ਤਕ ਵਿਕ ਜਾਂਦੇ ਹਨ ਪਰ ਪੜ੍ਹਾਈ ਕਰਨ ਤੋਂ ਬਾਅਦ ਸਿਵਾਏ ਨਿਰਾਸ਼ਤਾ ਦੇ ਕੁਝ ਪੱਲੇ ਨਹੀਂ ਪੈਂਦਾ।

ਇਹ ਵੀ ਪੜ੍ਹੋ : ਧਰਮੀ ਫੌ਼ਜੀਆਂ ਤੇ ਕੁਦਰਤੀ ਆਫ਼ਤ ਦਾ ਸ਼ਿਕਾਰ ਹੋਏ ਕਿਸਾਨ-ਮਜ਼ਦੂਰਾਂ ਲਈ ਪੰਜਾਬ ਕੈਬਨਿਟ ਦਾ ਵੱਡਾ ਫ਼ੈਸਲਾ

ਵਿਦਿਆਰਥੀ ਵਿਦੇਸ਼ਾਂ ਦੀ ਹੁਸੀਨ ਧਰਤੀ ਦੇ ਸਜਾਉਂਦੇ ਹਨ ਸੁਫ਼ਨੇ

ਇਨ੍ਹਾਂ ਕੁਝ ਕਾਰਨਾਂ ਕਰ ਕੇ ਹਰੇਕ ਵਿਦਿਆਰਥੀ ਬਾਰ੍ਹਵੀਂ ਕਰਨ ਤੋਂ ਬਾਅਦ ਲੋੜੀਂਦੇ ਆਈਲੈਟਸ ਬੈਂਡ ਹਾਸਲ ਕਰਨ ਉਪਰੰਤ ਆਸਟ੍ਰੇਲੀਆ ਜਾਂ ਕੈਨੇਡਾ ਵਰਗੇ ਸੁਫ਼ਨਿਆਂ ਦੀ ਧਰਤੀ ’ਤੇ ਜਾ ਕੇ ਆਪਣੇ ਸੁਫ਼ਨੇ ਸਜਾਉਣਾ ਚਾਹੁੰਦੇ ਹਨ। ਇਸ ਲਈ ਹਰੇਕ ਵਿਦਿਆਰਥੀ ਨੂੰ ਇਨ੍ਹਾਂ ਮੁਲਕਾਂ ਦੀ ਧਰਤੀ ’ਤੇ ਪੈਰ ਰੱਖਣ ਲਈ ਕਰਜ਼ੇ ਚੁੱਕ-ਚੁੱਕ 25 ਤੋਂ 30 ਲੱਖ ਰੁਪਏ ਦਾ ਜੁਗਾੜ ਕਰਨਾ ਪੈਂਦਾ ਹੈ, ਜਿਸ ਕਾਰਨ ਹਰ ਸਾਲ ਸਿਰਫ਼ ਭਾਰਤੀ ਪੰਜਾਬ ਤੋਂ ਲੱਖਾਂ ਦੀ ਗਿਣਤੀ ’ਚ ਵਿਦਿਆਰਥੀ ਆਪਣੇ ਮਾਂ-ਪਿਓ ਨੂੰ ਕਰਜ਼ੇ ’ਚ ਡੋਬ ਕੇ ਕੈਨੇਡਾ ’ਚ ਕਿਸੇ ਨਵੇਂ ਯੁੱਗ ਦੇ ਸੁਫ਼ਨੇ ਦੀ ਤਲਾਸ਼ ’ਚ ਪੈਰ ਰੱਖ ਰਹੇ ਹਨ ਜਿੱਥੇ ਪਹਿਲੇ ਦਿਨ ਤੋਂ ਹੀ ਉਸ ਨੂੰ ਕੰਡਿਆਂ ਦੀ ਸੇਜ਼ ਤੋਂ ਦੀ ਲੰਘਣਾ ਪੈਂਦਾ ਹੈ। ਹਰ ਰੋਜ਼ ਡਾਲਰਾਂ ’ਚ ਖ਼ਰਚ ਕਰਨ ਤੋਂ ਪਹਿਲਾਂ ਰਿਹਾਇਸ਼ ਅਤੇ ਨੌਕਰੀ ਲੱਭਣ ਲਈ ਦਿਨ-ਰਾਤ ਪੈਦਲ ਹੀ ਸੜਕਾਂ ਦੀ ਖਾਕ ਛਾਨਣੀ ਪੈਂਦੀ ਹੈ, ਕਿਉਂਕਿ ਘਰੋਂ ਲਿਆਂਦੇ ਲੱਖ-ਦੋ ਲੱਖ ਦੇ ਡਾਲਰ ਚਾਰ ਪੰਜ ਦਿਨ ਅੰਦਰ ਹੀ ਕੈਨੇਡਾ ਦੀ ਮਹਿੰਗਾਈ ’ਚ ਗੁਆਚ ਜਾਂਦੇ ਹਨ।

ਕਾਫ਼ੀ ਟੱਕਰਾਂ ਮਾਰਨ ਦੇ ਬਾਵਜੂਦ ਕੰਮ ਨਹੀਂ ਮਿਲਦਾ। ਜੇਕਰ ਮਿਲਦਾ ਵੀ ਹੈ ਤਾਂ ਸ਼ਹਿਰ ਤੋਂ ਬਹੁਤ ਦੂਰ-ਦੁਰਾਡੇ ਹੋਟਲਾਂ ’ਚ ਭਾਂਡੇ ਮਾਜਣ, ਮੀਟ ਕੱਟਣ, ਸਫ਼ਾਈ ਕਰਨ, ਪੈਕਿੰਗ, ਇਕ ਥਾਂ ਤੋਂ ਦੂਜੀ ਜਗ੍ਹਾ ਸਾਮਾਨ ਢੋਹਣਾ, 10 ਘੰਟੇ ਦੀ ਸਖ਼ਤ ਮਿਹਨਤ ਤੇ ਮਜ਼ਦੂਰੀ ਕਰਨ ਦਾ। ਇਨ੍ਹਾਂ ਵਿਦਿਆਰਥੀਆਂ ਨੂੰ ਦੂਜੇ ਸਿੱਖਿਅਤ ਵਿਦਿਆਰਥੀਆਂ ਨਾਲੋਂ ਉਜ਼ਰਤ ਵੀ ਘੱਟ ਦਿੱਤੀ ਜਾਂਦੀ ਹੈ।

ਇਹ ਵੀ ਪੜ੍ਹੋ : ਇਹ ਵੀ ਪੜ੍ਹੋ :  'ਆਪ' ਵਿਧਾਇਕਾਂ ਖ਼ਿਲਾਫ਼ ਸ਼ਿਕਾਇਤਾਂ ਮਿਲਣ ਮਗਰੋਂ ਮੀਟਿੰਗਾਂ ਸ਼ੁਰੂ, ਹਾਈਕਮਾਨ ਕੋਲ ਪੁੱਜੇਗੀ 'ਰਿਐਲਿਟੀ'

ਜ਼ਿਕਰਯੋਗ ਹੈ ਕਿ ਜਿਵੇਂ ਯੂ.ਪੀ. ਅਤੇ ਬਿਹਾਰ ਵਰਗੇ ਸੂਬਿਆਂ ਤੋਂ ਪ੍ਰਵਾਸੀ ਲੋਕ ਸਾਡੇ ਪੰਜਾਬ ’ਚ ਆ ਕੇ ਹੋਟਲਾਂ, ਢਾਬਿਆਂ, ਘਰਾਂ ਅਤੇ ਖੇਤਾਂ ’ਚ ਮਿਹਨਤ ਮਜ਼ਦੂਰੀ ਕਰਦੇ ਹਨ ਠੀਕ ਉਸੇ ਤਰ੍ਹਾਂ ਸਾਡੇ ਪੰਜਾਬੀ ਨੌਜਵਾਨ ਕੈਨੇਡਾ ਵਰਗੇ ਯੂਰਪੀ ਦੇਸ਼ਾਂ ’ਚ ਜਾ ਕੇ ਹੋਟਲਾਂ-ਦੁਕਾਨਾਂ ’ਤੇ ਕੰਮ ਕਰਦੇ ਹਨ। ਸਮਝ ਤੋਂ ਬਾਹਰ ਹੈ ਕਿ ਸਾਡੇ ਨੌਜਵਾਨ ਆਪਣੇ ਦੇਸ਼ ‘ਚ ਰਹਿਕੇ ਆਪਣੇ ਖੇਤਾਂ ‘ਚ ਮਿਹਨਤ ਕਰਕੇ ਸਰਦਾਰੀ ਵਾਲੀ ਜ਼ਿੰਦਗੀ ਜਿਉਣ ਤੋਂ ਕਿਉਂ ਭੱਜ ਰਹੇ ਹਨ।

ਸ਼ੁਰੂਆਤੀ ਦਿਨਾਂ ’ਚ ਕਰਨਾ ਪੈਂਦਾ ਭਾਰੀ ਮੁਸ਼ਕਿਲਾਂ ਦਾ ਸਾਹਮਣਾ

ਕਾਲਜ ਦੀ ਪੜ੍ਹਾਈ ਕਰਨ ਤੋਂ ਬਾਅਦ ਲੰਮਾ ਸਫ਼ਰ ਤੈਅ ਕਰਨ ਉਪਰੰਤ ਆਪਣੇ ਅਸਥਾਈ ਪੀ.ਜੀ. ਜਾਂ ਬੇਸਮੈਂਟ ’ਚ ਜਾ ਕੇ ਛੋਟੀਆਂ-ਮੋਟੀਆਂ ਚੀਜ਼ਾਂ ਨਾਲ ਢਿੱਡ ਭਰਣ ਤੋਂ ਬਾਅਦ, ਬੱਸ-ਟਰੇਨ ਜਾਂ ਪੈਦਲ ਲੰਮਾ ਸਫ਼ਰ ਤੈਅ ਕਰ ਕੇ ਕੰਮ ’ਤੇ ਪਹੁੰਚਣਾ ਪੈਂਦਾ ਹੈ ਅਤੇ ਫਿਰ ਲਗਾਤਾਰ ਮਸ਼ੀਨ ਵਾਂਗ 8 ਤੋਂ 10 ਘੰਟੇ ਕੰਮ ਕਰਨ ਉਪਰੰਤ ਭਾਰੀ ਥਕਾਵਟ ਦੇ ਨਾਲ ਕਮਰੇ ’ਚ ਸਿਰਫ਼ ਸੌਣ ਲਈ ਆਉਣਾ ਪੈਂਦਾ ਹੈ। ਕੁਝ ਘੰਟੇ ਸੌਣ ਤੋਂ ਬਾਅਦ ਅਗਲੀ ਸਵੇਰੇ ਨੀਂਦਰੇ ਹਾਲਤ ’ਚ ਪੈਦਲ, ਬਸ ਜਾਂ ਟ੍ਰੇਨਾਂ ਰਾਹੀਂ ਕਾਲਜ ਪਹੁੰਚਣਾ ਪੈਂਦਾ। ਬੱਚਿਆਂ ’ਚ ਇੰਨਾ ਜ਼ਿਆਦਾ ਨੀਂਦਰੇ ਤੇ ਥਕਾਵਟ ਹੁੰਦੀ ਹੈ ਕਿ ਜ਼ਿਆਦਾਤਰ ਬੱਚੇ ਬੱਸਾਂ ਜਾਂ ਟਰੇਨਾਂ ’ਚ ਸੁੱਤੇ ਹੀ ਆਪਣੀ ਮੰਜ਼ਿਲ ਤੋਂ ਅੱਗੇ ਲੰਘ ਜਾਂਦੇ ਹਨ। ਕਈ ਵਿਚਾਰੇ ਕਾਲਜਾਂ ਦੀਆਂ ਕੁਰਸੀਆਂ, ਸੋਫਿਆਂ ’ਤੇ ਹੀ ਸੌਂ ਕੇ ਨੀਂਦ ਪੂਰੀ ਕਰਨ ਦੀ ਕੋਸ਼ਿਸ਼ ਕਰਦੇ ਹਨ। ਸ਼ਨੀਵਾਰ ਜਾਂ ਐਤਵਾਰ ਸਾਰਾ ਦਿਨ ਘਰ ਦਾ ਰਾਸ਼ਨ ਤੇ ਬੇਸਮੈਂਟ ’ਚ ਪਏ ਖਿਲਾਰੇ ਨੂੰ ਸਮੇਟਣ ’ਤੇ ਲੱਗ ਜਾਂਦੇ ਹਨ। ਘਰ ਤੋਂ ਲਿਆਂਦੇ ਪੈਸੇ ਤੇ ਜੀ.ਐੱਸ.ਆਈ. ਨਾਲ ਘਰ ਦੀ ਰੋਟੀ ਦਾ ਖਰਚਾ ਵੀ ਪੂਰਾ ਨਹੀਂ ਹੁੰਦਾ। ਜੇਕਰ ਕਿਸੇ ਨੌਕਰੀ ਦਾ ਜੁਗਾੜ ਨਾ ਹੋਇਆ ਅਤੇ ਘਰਦਿਆਂ ਤੋਂ ਪੈਸੇ ਨਾ ਮਿਲਣ ਦੇ ਕੋਰੇ ਜਵਾਬ ਕਾਰਨ ਸੜਕਾਂ ’ਤੇ ਭੀਖ ਮੰਗਣ ਲਈ ਵੀ ਮਜ਼ਬੂਰ ਹੋਣਾ ਪੈਂਦਾ ਹੈ।

ਮਾਂ-ਪਿਓ ਦੀ ਬੁਢਾਪੇ ਅਵਸਥਾ ’ਚ ਇੰਨੀ ਬੀਮਾਰੀ ਵੱਧ ਜਾਂਦੀ ਹੈ ਕਿ ਉਹ ਲਾਡਾਂ-ਚਾਵਾਂ ਨਾਲ ਪਾਲੇ ਆਪਣੇ ਧੀ-ਪੁੱਤ ਦੀ ਸ਼ਕਲ ਦੇਖਣ ਤੋਂ ਬਗੈਰ ਬਿਨਾਂ ਇਲਾਜ ਦੇ ਇਸ ਜਹਾਨ ਤੋਂ ਤੁਰ ਜਾਂਦੇ ਹਨ। ਵਿਦਿਆਰਥੀ ਬੱਚੇ ਨੂੰ ਸੂਚਨਾ ਮਿਲਣ ’ਤੇ ਘਰ ਵਾਪਸ ਜਾਣ ਲਈ ਪੈਸੇ ਦਾ ਜੁਗਾੜ, ਨੌਕਰੀ ਛੱਡ ਕੇ ਜਾਣ ’ਤੇ ਬੜੀ ਮੁਸ਼ਕਿਲ ਨਾਲ ਮਿਲੀ ਨੌਕਰੀ ਖੁੱਸਣ ਦਾ ਡਰ ਆਦਿ ਮਜ਼ਬੂਰੀਆਂ ਉਸਨੂੰ ਘਰ ਜਾ ਕੇ ਆਪਣੇ ਪਰਿਵਾਰ ਦੇ ਦੁੱਖ ’ਚ ਸ਼ਰੀਕ ਹੋਣ ’ਤੇ ਬੇੜੀਆਂ ਪਾ ਦਿੰਦੀਆਂ ਹਨ ਅਤੇ ਉਹ ਸਿਰਫ਼ ਇੰਨਾ ਹੀ ਕਹਿੰਦਾ ਹੈ ਕਿ ਉਸਨੂੰ ਸੰਸਕਾਰ ਤੇ ਭੋਗ ਦੀ ਵੀਡੀਓ ਪਾ ਦਿਓ। ਕੈਨੇਡਾ ਦੀ ਬੇਸਮੈਂਟ ’ਚ ਇੱਕਲਾ ਬੈਠ ਰੋ-ਰੋ ਕੇ ਮਾਂ-ਬਾਪ ਦੇ ਵਿਛੋੜੇ ਦੀ ਪੀੜ ਨੂੰ ਆਪਣੇ ਦਿਲ ’ਚ ਹੀ ਦਬਾ ਲੈਂਦਾ ਹੈ ਜਿਸ ਵਿਦਿਆਰਥੀ ਦੇ ਪਿੱਛੇ ਮਾਂ-ਬਾਪ ਦਾ ਚੰਗਾ ਵਧੀਆ ਆਰਥਿਕ ਪਲੇਟਫਾਰਮ ਨਹੀਂ, ਉਸਨੂੰ ਆਪਣੇ ਪੈਰਾਂ ’ਤੇ ਖੜ੍ਹੇ ਹੋਣ ਲਈ ਸੁਨਿਆਰ ਦੇ ਭੱਠੀ ’ਚ ਪਏ ਸੋਨੇ ਵਾਂਗ ਕਈ-ਕਈ ਸਾਲ ਸੜਨਾ ਪੈਂਦਾ ਹੈ।

ਕੈਨੇਡਾ ਗਏ ਵਿਦਿਆਰਥੀ ਕੰਮ ਨਾ ਮਿਲਣ ਕਾਰਨ ਹੋਣ ਲੱਗੇ ਭੁੱਖਮਰੀ ਦੇ ਸ਼ਿਕਾਰ

ਕੈਨੇਡਾ ਦੇ ਕੁਝ ਵਿਦਿਆਰਥੀਆਂ ਨਾਲ ਹੋਈ ਗੱਲਬਾਤ ਤੋਂ ਪਤਾ ਲੱਗਾ ਹੈ ਕਿ ਆਪਣੇ ਦਿਲਾਂ ਅੰਦਰ ਅਕਾਸ਼ ’ਚ ਉੱਡਣ ਦੇ ਸੁਫ਼ਨੇ ਸਜਾਈ ਬੈਠੇ ਬਹੁਤੇ ਪੰਜਾਬੀ ਕੈਨੇਡੀਅਨ ਵਿਦਿਆਰਥੀ ਅੱਜ ਕੱਲ੍ਹ ਕੈਨੇਡਾ ’ਚ ਨੌਕਰੀਆਂ ਨਾ ਮਿਲਣ ਕਾਰਨ ਭੁੱਖਮਰੀ ਦੀ ਕਗਾਰ ’ਤੇ ਪਹੁੰਚ ਗਏ ਹਨ। ਇਸ ਵੇਲੇ ਬਹੁਤੇ ਵਿਦਿਆਰਥੀਆਂ ਕੋਲ ਪੀ.ਜੀ. ਦਾ ਕਿਰਾਇਆ ਤੇ ਰੋਟੀ ਖਾਣ ਲਈ ਪੈਸੇ ਨਾ ਹੋਣ ਕਾਰਨ ਕੁਝ ਵਿਦਿਆਰਥੀਆਂ ਨੂੰ ਗੁਰਦੁਆਰਾ ਸਾਹਿਬ ਜਾਂ ਮੇਨ ਚੌਂਕਾਂ ’ਚ “ਪਲੀਜ਼ ਹੈਲਪ ਮੀ” ਲਿਖੀਆਂ ਤਖਤੀਆਂ ਹੱਥਾਂ ’ਚ ਫੜ੍ਹੀ ਖੜ੍ਹੇ ਦੇਖਿਆ ਗਿਆ ਹੈ। ਇਨ੍ਹਾਂ ਪੈਦਾ ਹੋਏ ਮਾੜੇ ਹਾਲਾਤ ’ਚ ਕਈ ਕੁੜੀਆਂ ਨੂੰ ਦੋ ਡੰਗ ਦੀ ਰੋਟੀ ਅਤੇ ਪੀ.ਜੀ. ਦਾ ਕਿਰਾਇਆ ਕੱਢਣ ਲਈ ਮਜ਼ਬੂਰੀ ਵਸ ਆਪਣਾ ਸਰੀਰ ਵੇਚਣ ਵਰਗੇ ਗਲਤ ਕੰਮ ਕਰਨੇ ਪੈ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਕੈਨੇਡਾ ’ਚ ਪੈਦਾ ਹੋਏ ਕਥਿਤ ਆਰਥਿਕ ਮੰਦਵਾੜੇ ਕਾਰਨ ਜ਼ਿਆਦਾਤਰ ਕੰਮਕਾਜ਼ ਬੰਦ ਹੋ ਗਏ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

  • Canada
  • Punjabi
  • Challenges
  • Punjab
  • Employment
  • ਕੈਨੇਡਾ
  • ਪੰਜਾਬੀ
  • ਚੁਣੌਤੀਆਂ
  • ਪੰਜਾਬ
  • ਰੁਜ਼ਗਾਰ

ਮਨਪ੍ਰੀਤ ਬਾਦਲ 'ਤੇ ਵਰ੍ਹੇ CM ਭਗਵੰਤ ਮਾਨ, ਕਿਹਾ-ਸਭ ਤੋਂ ਵੱਡਾ ਡਰਾਮੇਬਾਜ਼, ਮਿਲਣਾ ਚਾਹੀਦਾ ਹੈ 'ਆਸਕਰ ਐਵਾਰਡ'

NEXT STORY

Stories You May Like

  • the wait for the people of mizoram is now over
    ਮਿਜ਼ੋਰਮ ਦੇ ਲੋਕਾਂ ਦੀ ਉਡੀਕ ਹੁਣ ਖਤਮ
  • punjabi actor gavie chahal helped flood villages of firozpur
    ਹੜ੍ਹ 'ਚ ਡੁੱਬੇ ਫਿਰੋਜ਼ਪੁਰ ਦੇ ਪਿੰਡਾਂ ਦੀ ਪੰਜਾਬੀ ਅਦਾਕਾਰ ਗੈਵੀ ਚਾਹਲ ਨੇ ਕੀਤੀ ਮਦਦ
  • 3 russian fighter jets enter nato airspace
    3 ਰੂਸੀ ਲੜਾਕੂ ਜਹਾਜ਼ NATO ਦੇ ਹਵਾਈ ਖੇਤਰ 'ਚ ਹੋਏ ਦਾਖਲ, ਹੁਣ ਟਰੰਪ ਦੇ ਇਸ਼ਾਰੇ ਦੀ ਹੈ ਉਡੀਕ !
  • tomato multani mitti glowing skin
    ਮਹਿੰਗੀ ਕ੍ਰੀਮ ਨਹੀਂ,  ਟਮਾਟਰ ਅਤੇ ਮੁਲਤਾਨੀ ਮਿੱਟੀ ਨਾਲ ਪਾਓ ਚਮਕਦਾਰ ਚਮੜੀ
  • barnala rules hotel
    ਬਰਨਾਲਾ 'ਚ ਨਿਯਮਾਂ ਦੀ ਅਣਦੇਖੀ: ਸੀਲਿੰਗ ਦੇ ਬਾਵਜੂਦ ਫਿਰ ਚੱਲ ਪਏ ਹੋਟਲ, ਪ੍ਰਸ਼ਾਸਨ 'ਤੇ ਉੱਠੇ ਸਵਾਲ
  • punjabi singer jasbir jassi reached dinanagar to help flood victims
    ਦੀਨਾਨਗਰ ਦੇ ਪਿੰਡ ਝਬਕਰਾ ਵਿਖੇ ਪੰਜਾਬੀ ਗਾਇਕ ਜਸਬੀਰ ਜੱਸੀ ਹੜ੍ਹ ਪੀੜਤਾਂ ਦੀ ਮਦਦ ਲਈ ਪਹੁੰਚੇ
  • amritsar hospital fire
    ਵੱਡੀ ਖ਼ਬਰ: ਅੰਮ੍ਰਿਤਸਰ ਦੇ ਸਰਕਾਰੀ ਹਸਪਤਾਲ 'ਚ ਲੱਗੀ ਅੱਗ, ਬੱਚਿਆਂ ਨੂੰ ਗੋਦੀ ਚੁੱਕ ਦੌੜੇ ਮਾਪੇ, ਪਈਆਂ ਭਾਜੜਾਂ
  • h 1b visa rules  microsoft has instructed all its foreign employees us
    H-1B ਵੀਜ਼ਾ ਨਿਯਮਾਂ ’ਚ ਬਦਲਾਅ ਤੋਂ ਬਾਅਦ ਮਾਈਕ੍ਰੋਸਾਫਟ ਨੇ ਆਪਣੇ ਸਾਰੇ ਵਿਦੇਸ਼ੀ ਕਰਮਚਾਰੀਆਂ ਨੂੰ ਅਮਰੀਕਾ ਆਉਣ ਦੇ...
  • two golden   hari   nishan sahibs were offered at dera sachkhand ballan
    ਡੇਰਾ ਸੱਚਖੰਡ ਬੱਲਾਂ ਵਿਖੇ ਦੋ 'ਹਰਿ' ਦੇ ਸੋਨੇ ਦੇ ਨਿਸ਼ਾਨ ਸਾਹਿਬ ਚੜ੍ਹਾਏ ਗਏ
  • mla raman arora gets bail in extortion case
    ਜਬਰਨ ਵਸੂਲੀ ਦੇ ਮਾਮਲੇ 'ਚ MLA ਰਮਨ ਅਰੋੜਾ ਨੂੰ ਮਿਲੀ ਜ਼ਮਾਨਤ
  • 97 electric buses will run in jalandhar city
    ਜਲੰਧਰ ਵਾਸੀਆਂ ਲਈ Good News! ਸ਼ਹਿਰ 'ਚ ਚੱਲਣਗੀਆਂ 97 ਇਲੈਕਟ੍ਰਿਕ ਬੱਸਾਂ
  • terrorist gurpatwant pannu s threat to migrants leave punjab by october 19
    ਪ੍ਰਵਾਸੀਆਂ ਨੂੰ ਅੱਤਵਾਦੀ ਪੰਨੂੰ ਦੀ ਧਮਕੀ, ਕਿਹਾ-19 ਅਕਤੂਬਰ ਤੱਕ ਛੱਡੋ ਪੰਜਾਬ
  • major police action in the death case of mahendra kp s son richie kp
    ਮਹਿੰਦਰ ਕੇਪੀ ਦੇ ਪੁੱਤਰ ਰਿੱਚੀ ਕੇਪੀ ਦੀ ਮੌਤ ਦੇ ਮਾਮਲੇ 'ਚ ਪੁਲਸ ਦੀ ਵੱਡੀ...
  • 20 faculty members of nit jalandhar included in top 2  scientists in world
    NIT ਜਲੰਧਰ ਦੇ 20 ਫੈਕਲਟੀ ਮੈਂਬਰ ਹੋਏ ਦੁਨੀਆ ਦੇ ਮੁੱਢਲੇ 2 ਫ਼ੀਸਦੀ ਵਿਗਿਆਨੀਆਂ...
  • big on punjab s weather
    ਪੰਜਾਬ ਦੇ ਮੌਸਮ 'ਚ ਆ ਰਿਹਾ ਬਦਲਾਅ, ਅਕਤੂਬਰ ਤੋਂ ਸ਼ੁਰੂ ਹੋਵੇਗੀ...
  • caso operation conducted in jalandhar
    ਜਲੰਧਰ 'ਚ ਚਲਾਇਆ ਗਿਆ ਕਾਸੋ ਆਪਰੇਸ਼ਨ, ਘਰਾਂ 'ਚ ਕੀਤੀ ਗਈ ਛਾਪੇਮਾਰੀ
Trending
Ek Nazar
rajgarh temple police offer attendance to mataji before duty

'ਪੁਲਸ ਵਾਲੀ ਮਾਤਾ ਰਾਣੀ' ਦਾ ਅਨੋਖਾ ਮੰਦਰ! ਡਿਊਟੀ ਚੜ੍ਹਨ ਤੋਂ ਅਧਿਕਾਰੀਆਂ ਨੂੰ...

97 electric buses will run in jalandhar city

ਜਲੰਧਰ ਵਾਸੀਆਂ ਲਈ Good News! ਸ਼ਹਿਰ 'ਚ ਚੱਲਣਗੀਆਂ 97 ਇਲੈਕਟ੍ਰਿਕ ਬੱਸਾਂ

tourists need permit to wear high heels in the city

ਦੁਨੀਆ ਦਾ ਇਕਲੌਤਾ ਸ਼ਹਿਰ ਜਿਥੇ ਬੈਨ ਹਨ High Heels! ਲੈਣਾ ਪੈਂਦਾ Permit

dc himanshu agarwal issues order regarding sale of firecrackers in jalandhar

ਦੀਵਾਲੀ ਮੌਕੇ ਜਲੰਧਰ 'ਚ ਇਨ੍ਹਾਂ ਥਾਵਾਂ 'ਤੇ ਵਿਕਣਗੇ ਪਟਾਕੇ, DC ਨੇ ਜਾਰੀ ਕੀਤੇ...

important news for those traveling by train

ਟਰੇਨ 'ਚ ਸਫ਼ਰ ਕਰਨ ਵਾਲਿਆਂ ਲਈ ਅਹਿਮ ਖ਼ਬਰ, ਇਹ ਟਰੇਨਾਂ ਚੱਲਣੀਆਂ ਹੋਈਆਂ ਸ਼ੁਰੂ

no work day of lawyers in jalandhar today started protest

ਜਲੰਧਰ 'ਚ ਅੱਜ ਵਕੀਲਾਂ ਦਾ 'ਨੋ ਵਰਕ ਡੇਅ', ਕੰਮ ਛੱਡ ਸ਼ੁਰੂ ਕੀਤਾ ਪ੍ਰਦਰਸ਼ਨ

people in pathankot are not seeing their homes

ਹੜ੍ਹਾਂ ਮਗਰੋਂ ਪਠਾਨਕੋਟ 'ਚ ਤਬਾਹੀ ਦਾ ਮੰਜਰ, ਰੇਤਾਂ ਖੋਦ ਕੇ ਘਰਾਂ ਨੂੰ ਲੱਭ ਰਹੇ...

police take major action against those roaming around thar by playing loud songs

ਕਾਲੇ ਸ਼ੀਸ਼ੇ, ਮੋਡੀਫਾਈਡ ਥਾਰ ’ਤੇ ਘੁੰਮਣ ਦੇ ਸ਼ੌਕੀਨ ਦੇਣ ਧਿਆਨ! ਪੁਲਸ ਕਰ ਰਹੀ ਵੱਡੀ...

a video of a boy went viral that left viewers stunned

Punjab: ਮੁੰਡੇ ਦੀ ਵਾਇਰਲ ਹੋਈ ਵੀਡੀਓ ਨੇ ਮਿੰਟਾਂ 'ਚ ਪਾ 'ਤੀਆਂ ਪੁਲਸ ਨੂੰ...

brother turns out to be sister s killer

ਭਰਾ ਹੀ ਨਿਕਲਿਆ ਭੈਣ ਦਾ ਕਾਤਲ, ਸਾਥੀਆਂ ਨਾਲ ਮਿਲ ਕੇ ਕੀਤਾ ਕਤਲ

disabled person had to save himself from beating

ਦਿਵਿਆਂਗ ਵਿਅਕਤੀ ਨੂੰ ਕੁੱਟਮਾਰ ਤੋਂ ਬਚਾਉਣਾ ਪਿਆ ਮਹਿੰਗਾ, ਹਮਲਾਵਰਾਂ ਨੇ ਪੈਟਰੋਲ...

bread truck caught fire national highway near phillaur jalandhar

ਪੰਜਾਬ 'ਚ ਹੋ ਚੱਲਿਆ ਸੀ ਵੱਡਾ ਹਾਦਸਾ ! ਜਲੰਧਰ ਦੇ ਨੈਸ਼ਨਲ ਹਾਈਵੇਅ 'ਚੇ ਟਰੱਕ...

sports businessman punter in jalandhar impoverished famous bookie of punjab

ਜਲੰਧਰ 'ਚ ਸਪੋਰਟਸ ਕਾਰੋਬਾਰੀ ਪੰਟਰ ਨੇ ਕੰਗਾਲ ਕੀਤੇ ਪੰਜਾਬ ਦੇ ਨਾਮੀ ਬੁੱਕੀ,...

kajol breaks her own no kissing rule

OMG! ਕਾਜੋਲ ਨੇ ਤੋੜਿਆ ਆਪਣਾ ਹੀ No-Kissing ਰੂਲ, ਵਾਇਰਲ ਹੋਇਆ ਇੰਟੀਮੇਟ ਸੀਨ

minor girl s friendship with married friend drugged and raped

Punjab: Instagram 'ਤੇ ਕਰਾਟੇ ਲਵਰ ਨਾਂ ਦੀ ਆਈ. ਡੀ. ਚਲਾਉਣ ਵਾਲੀ ਕੁੜੀ ਦਾ...

she left her 2 year old daughter in a government hospital and fled

ਕਲਯੁੱਗੀ ਮਾਂ ਦਾ ਖੌਫ਼ਨਾਕ ਕਾਰਾ, ਸਰਕਾਰੀ ਹਸਪਤਾਲ ’ਚ ਧੀ ਨੂੰ...

open hooliganism at migrant dhaba in hoshiarpur

ਹੁਸ਼ਿਆਰਪੁਰ ਵਿਖੇ ਪ੍ਰਵਾਸੀਆਂ ਦੀ ਢਾਬੇ 'ਤੇ ਸ਼ਰੇਆਮ ਗੁੰਡਾਗਰਦੀ! ਘੇਰ-ਘੇਰ ਕੁੱਟੇ...

a migrant man kidnapped a minor girl and took her to bahraich

ਪ੍ਰਵਾਸੀ ਜਲੰਧਰ ਤੋਂ ਅਗਵਾ ਕਰਕੇ ਲੈ ਗਿਆ ਕੁੜੀ, ਯੂਪੀ ਤੋਂ ਹੋਈ ਬਰਾਮਦ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਸੰਗਰੂਰ-ਬਰਨਾਲਾ ਦੀਆਂ ਖਬਰਾਂ
    • car  accident  death
      ਤੇਜ਼ ਰਫ਼ਤਾਰ ਕਾਰ ਦੀ ਚਪੇਟ 'ਚ ਆਉਣ ਕਾਰਨ ਸਕੂਟਰੀ ਸਵਾਰ ਦੀ ਮੌਤ
    • girl cheats husband and in laws after going to canada
      41 ਲੱਖ ਕਰਜ਼ਾ ਚੁੱਕ ਵਿਦੇਸ਼ ਭੇਜੀ ਨੂੰਹ, ਕੈਨੇਡਾ 'ਚ ਕੁੜੀ ਨੇ ਘਰਵਾਲੇ ਨੂੰ...
    • accident in punjab
      ਪੰਜਾਬ 'ਚ ਭਿਆਨਕ ਹਾਦਸਾ! ਗੰਭੀਰ ਜ਼ਖ਼ਮੀ ਹਾਲਤ 'ਚ ਗੱਡੀ 'ਚ ਹੀ ਫੱਸਿਆ ਰਹਿ...
    • approval roads to be constructed at a cost of rs 8 crore   happy sarpanch
      8 ਕਰੋੜ ਦੀ ਲਾਗਤ ਨਾਲ ਬਣਨ ਵਾਲੀਆਂ ਸੜਕਾਂ ਨੂੰ ਮਿਲੀ ਮਨਜ਼ੂਰੀ - ਹੈਪੀ ਸਰਪੰਚ
    • neet counseling  punjab government  winnerjit goldy
      NEET ਕੌਂਸਲਿੰਗ ਵਿਚ ਲਾਪਰਵਾਹੀ : ਵਿਨਰਜੀਤ ਗੋਲਡੀ ਨੇ ਪੰਜਾਬ ਸਰਕਾਰ ਨੂੰ ਘੇਰਿਆ
    • punjab bhawanigarh mela
      ਮੇਲੇ ਤੋਂ ਪਰਤਦਿਆਂ ਨੌਜਵਾਨ ਨਾਲ ਵਾਪਰ ਗਈ ਅਣਹੋਣੀ!
    • punjab schools good news
      ਲੱਗ ਗਈਆਂ ਮੌਜਾਂ! ਪੰਜਾਬ ਦੇ ਸਕੂਲਾਂ ਬਾਰੇ ਆਈ ਵੱਡੀ ਖ਼ੁਸ਼ਖ਼ਬਰੀ
    • punjab shocking incident
      ਕਹਿਰ ਓ ਰੱਬਾ! ਖੇਡਦੀ-ਖੇਡਦੀ ਜਵਾਕੜੀ ਨਾਲ ਇਹ ਕੀ ਭਾਣਾ ਵਾਪਰ ਗਿਆ
    • youth falls into canal with motorcycle
      ਮੇਲਾ ਦੇਖਣ ਗਏ ਨੌਜਵਾਨ ਨਾਲ ਵਾਪਰੀ ਅਣਹੋਣੀ, ਮੋਟਰਸਾਈਕਲ ਸਮੇਤ ਨਹਿਰ ’ਚ ਡਿੱਗਿਆ
    • pm modi birthday
      PM ਮੋਦੀ ਦੇ ਜਨਮ ਦਿਨ ਮੌਕੇ ਭਾਜਪਾ ਵੱਲੋਂ ਮਹਿਲ ਕਲਾਂ ਹਸਪਤਾਲ 'ਚ ਸਫਾਈ ਮੁਹਿੰਮ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +