ਮੋਹਾਲੀ (ਵੈੱਬ ਡੈਸਕ, ਜੱਸੀ) : ਜਲੰਧਰ 'ਚ ਕਾਲਜ ਦੇ ਹੋਸਟਲ 'ਚ ਏ. ਕੇ.-47 ਅਤੇ ਹੋਰ ਵਿਸਫੋਟਕ ਸਮੱਗਰੀ ਮਿਲਣ ਦੇ ਮਾਮਲੇ 'ਚ ਐੱਨ. ਆਈ. ਏ. ਦੀ ਵਿਸ਼ੇਸ਼ ਅਦਾਲਤ ਵੱਲੋਂ ਜ਼ਾਹਿਦ ਗੁਲਜ਼ਾਰ, ਯਸ਼ੀਰ ਰਫੀਕ ਭੱਟ ਅਤੇ ਮੁਹੰਮਦ ਇਦਰੀਸ਼ ਸ਼ਾਹ ਨੂੰ ਦੋਸ਼ੀ ਠਹਿਰਾਉਂਦਿਆਂ 10-10 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਹਾਲਾਂਕਿ ਇਸਤਗਾਸਾ ਪੱਖ (ਐੱਨ. ਆਈ. ਏ.) ਮੁਲਜ਼ਮ ਸੁਹੈਲ ਅਹਿਮਦ ਭੱਟ ਦੇ ਖ਼ਿਲਾਫ਼ ਦੋਸ਼ ਸਾਬਤ ਕਰਨ 'ਚ ਅਸਫਲ ਰਿਹਾ ਹੈ ਅਤੇ ਇਸ ਤਰ੍ਹਾਂ ਉਸ ਨੂੰ ਸਾਰੇ ਦੋਸ਼ਾਂ ਤੋਂ 2 ਮਈ ਨੂੰ ਬਰੀ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ : PRTC ਮੁਲਾਜ਼ਮਾਂ ਨੂੰ ਪੱਕਾ ਕਰਨ ਨੂੰ ਲੈ ਕੇ ਅਹਿਮ ਖ਼ਬਰ, ਪੜ੍ਹੋ ਪੰਜਾਬ-ਹਰਿਆਣਾ ਹਾਈਕੋਰਟ ਦਾ ਕੀ ਆਇਆ ਫ਼ੈਸਲਾ
ਜਾਣਕਾਰੀ ਅਨੁਸਾਰ ਜਲੰਧਰ ਪੁਲਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇਸ ਇਲਾਕੇ ਦੇ ਇੱਕ ਇੰਸਟੀਚਿਊਟ ਦੇ ਹੋਸਟਲ ਦੇ ਕਮਰਿਆਂ 'ਚ ਗੁਲਜਾਰ, ਰਫੀਕ ਅਤੇ ਇਦਰਿਸ਼ ਮੌਜੂਦ ਹਨ ਅਤੇ ਉਨ੍ਹਾਂ ਦੇ ਕੋਲ ਹਥਿਆਰ ਅਤੇ ਗੋਲਾ-ਬਰੂਦ ਮੌਜੂਦ ਹੈ, ਜੋ ਕਿ ਦੇਸ਼ ਵਿਰੋਧੀ ਕਾਰਵਾਈਆਂ ਨੂੰ ਅੰਜਾਮ ਦੇਣ ਲਈ ਯੋਜਨਾ ਬਣਾ ਰਹੇ ਹਨ। ਪੁਲਸ ਨੇ ਉਕਤ ਹੋਸਟਲ ਦੇ ਕਮਰੇ 'ਚ ਦਬਿਸ਼ ਦਿੱਤੀ ਅਤੇ ਪੁਲਸ ਨੂੰ ਏਕੇ-47, ਕਈ ਕਾਰਤੂਸ, ਮੈਗਜ਼ੀਨ, ਪਿਸਤੌਲ ਅਤੇ ਇਕ ਕਿੱਲੋ ਧਮਾਕਾਖੇਜ਼ ਸਮੱਗਰੀ ਬਰਾਮਦ ਹੋਈ ਸੀ।
ਇਹ ਵੀ ਪੜ੍ਹੋ : ਪੰਜਾਬ : ਹੁਣ ਮੁਲਾਜ਼ਮਾਂ ਦੀਆਂ ਛੁੱਟੀਆਂ 'ਤੇ ਵੀ ਪਾਬੰਦੀ! ਤਨਖ਼ਾਹਾਂ ਰੋਕਣ ਮਗਰੋਂ ਜਾਰੀ ਹੋਇਆ ਨਵਾਂ ਫ਼ਰਮਾਨ
ਉਕਤ ਮੁਲਜ਼ਮ ਅੱਤਵਾਦੀ ਗਿਰੋਹ ਅੰਸਾਰ ਗਜਾਵਤ ਉਲ ਹਿੰਦ ਨਾਲ ਜੁੜੇ ਹੋਏ ਸਨ ਅਤੇ ਕਾਲਜ ਦੇ ਹੋਰਨਾਂ ਵਿਦਿਆਰਥੀਆਂ ਨੂੰ ਅੱਤਵਾਦੀ ਗਰੋਹ 'ਚ ਸ਼ਾਮਲ ਕਰਨ ਲਈ ਲੱਗੇ ਹੋਏ ਸਨ ਤਾਂ ਜੋ ਪੰਜਾਬ ਸਟੇਟ 'ਚ ਗੈਰ-ਕਾਨੂੰਨੀ ਕਾਰਵਾਈਆਂ ਨੂੰ ਅੰਜਾਮ ਦਿੱਤਾ ਜਾ ਸਕੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਸੈਰ ਕਰਦੇ ਵਿਅਕਤੀ ਦੀ ਸੜਕ ਹਾਦਸੇ ’ਚ ਮੌਤ!
NEXT STORY