ਲੁਧਿਆਣਾ (ਵਿਸ਼ੇਸ਼)- ਮਹਾਨਗਰ 'ਚ ਕੁਝ ਸਪਾ ਸੈਂਟਰਾਂ 'ਚ ਮਸਾਜ ਦੇ ਨਾਂ 'ਤੇ ਚੱਲ ਰਹੇ ਜਿਸਮਫਿਰੋਸ਼ੀ ਦੇ ਧੰਦੇ ’ਤੇ ਪੁਲਸ ਨੇ ਸ਼ਨੀਵਾਰ ਨੂੰ ਰੇਡ ਮਾਰੀ ਸੀ। ਇਸ ਰੇਡ 'ਤੇ ਅੱਗੇ ਐਕਸ਼ਨ ਲੈਂਦੇ ਹੋਏ ਥਾਣਾ ਮਾਡਲ ਟਾਊਨ ਦੇ ਅਧੀਨ ਆਉਂਦੇ 3 ਸਪਾ ਸੈਂਟਰਾਂ ਦੇ 2 ਮਾਲਕਾਂ ਸਮੇਤ 8 ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਇਸ ਰੇਡ ਤੋਂ ਬਾਅਦ ਮਹਾਨਗਰ ਦੇ ਜ਼ਿਆਦਾਤਰ ਸਪਾ ਸੈਂਟਰ ਬੰਦ ਰਹੇ।
ਇਹ ਖ਼ਬਰ ਵੀ ਪੜ੍ਹੋ - ਇਮੀਗ੍ਰੇਸ਼ਨ ਵਾਲਿਆਂ ਤੋਂ ਦੁਖੀ ਜੋੜੇ ਦਾ ਟੁੱਟ ਗਿਆ ਸਬਰ ਦਾ ਬੰਨ੍ਹ, ਫ਼ਿਰ ਜੋ ਕੀਤਾ ਪੁਲਸ ਨੂੰ ਵੀ ਪੈ ਗਈਆਂ ਭਾਜੜਾਂ
ਇਨ੍ਹਾਂ ਸਪਾ ਸੈਂਟਰਾਂ ਦੇ ਮਾਲਕਾਂ 'ਤੇ ਦਰਜ ਹੋਇਆ ਮਾਮਲਾ
ਪੁਲਸ ਨੇ ਰੇਡ ਤੋਂ ਬਾਅਦ ਜਾਂਚ ਕਰਦੇ ਹੋਏ ਉਨ੍ਹਾਂ ਸਪਾ ਸੈਂਟਰਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ, ਜਿਥੋਂ ਪੁਲਸ ਨੂੰ ਇਤਰਾਜ਼ਯੋਗ ਵਸਤੂਆਂ ਮਿਲੀਆਂ ਸਨ। ਥਾਣਾ ਇੰਚਾਰਜ ਮਾਡਲ ਟਾਊਨ ਅਵਨੀਤ ਕੌਰ ਅਨੁਸਾਰ ਪੁਲਸ ਨੇ ਗੋਲਡਨ ਸਪਾ ਦੇ ਮਾਲਕ ਰੁਦਰ ਪ੍ਰਤਾਪ ਨਿਵਾਸੀ ਦਿੱਲੀ ਸਮੇਤ ਉਸ ਦੇ 2 ਕਰਮਚਾਰੀ ਸੰਜੇ ਅਤੇ ਮਿਲਨ ਓਜਾ, ਵਹਟ ਹੈਵਨ ਸਪਾ ਦੇ ਆਕਾਸ਼ ਪੰਡਿਤ ਨਿਵਾਸੀ ਛੋਟੀ ਹੈਬੋਵਾਲ, ਰੌਸ਼ਨ ਨਿਵਾਸੀ ਅੰਬੇਦਕਰ ਨਗਰ ਅਤੇ ਬੱਬਲ ਨਿਵਾਸੀ ਇਸਲਾਮਗੰਜ ਅਤੇ ਡ੍ਰੀਮ ਸਪਾ ਦੇ ਮਾਲਕ ਕੁਲਪ੍ਰੀਤ ਸਿੰਘ ਉਰਫ ਸੰਨੀ ਮੱਕੜ ਅਤੇ ਪ੍ਰਵੇਸ਼ ਆਹੂਜਾ ਖਿਲਾਫ ਇਮੋਰਲ ਟ੍ਰੈਫਕਿੰਗ ਐਕਟ ਤਹਿਤ ਕੇਸ ਦਰਜ ਕੀਤਾ ਹੈ।
ਪੁਲਸ ਨੇ ਸੰਜੇ ਮਿਲਨ ਓਜਾ, ਰੌਸ਼ਨ ਅਤੇ ਪ੍ਰਵੇਸ਼ ਆਹੂਜਾ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦਕਿ 3 ਮਾਲਕਾਂ ਸਮੇਤ 4 ਮੁਲਜ਼ਮ ਫਰਾਰ ਹਨ। ਪੁਲਸ ਨੇ ਫੜੇ ਗਏ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰ ਕੇ 2 ਦਿਨ ਦਾ ਰਿਮਾਂਡ ਹਾਸਲ ਕੀਤਾ ਹੈ।
ਅਜੇ ਕਈ ਹੋਰ ਸਪਾ ਸੈਂਟਰ ਵੀ ਨਿਸ਼ਾਨੇ 'ਤੇ
ਲੁਧਿਆਣਾ 'ਚ ਸਪਾ ਸੈਂਟਰਾਂ 'ਤੇ ਜਿਸਮਫਿਰੋਸ਼ੀ ਦੇ ਧੰਦੇ ਦੀ ਭਿਣਕ ਲੱਗਣ ਤੋਂ ਬਾਅਦ ਕਮਿਸ਼ਨਰੇਟ ਪੁਲਸ ਨੇ ਵੱਡੇ ਪੱਧਰ 'ਤੇ ਮੁਹਿੰਮ ਚਲਾਈ ਹੈ। ਪਤਾ ਲੱਗਾ ਹੈ ਕਿ ਸ਼ਨੀਵਾਰ ਨੂੰ ਰੇਡ ਤੋਂ ਬਾਅਦ ਅਜੇ ਵੀ ਕਈ ਇਲਾਕਿਆਂ 'ਚ ਸਪਾ ਸੈਂਟਰ ਚੱਲ ਰਹੇ। ਪੁਲਸ ਪ੍ਰਸ਼ਾਸਨ ਫਿਲਹਾਲ ਇਸ ਮਾਮਲੇ 'ਚ ਪੱਤੇ ਨਹੀਂ ਖੋਲ੍ਹ ਰਿਹਾ ਪਰ ਆਉਣ ਵਾਲੇ ਦਿਨਾਂ 'ਚ ਪੁਲਸ ਦਾ ਐਕਸ਼ਨ ਹੋ ਸਕਦਾ ਹੈ।
ਇਹ ਖ਼ਬਰ ਵੀ ਪੜ੍ਹੋ - ਦਿਨ ਚੜ੍ਹਦਿਆਂ ਹੀ ਉੱਜੜ ਗਿਆ ਪਰਿਵਾਰ! ਭਿਆਨਕ ਹਾਦਸੇ 'ਚ ਪਿਓ-ਪੁੱਤ ਦੀ ਮੌਤ
ਹਿਰਾਸਤ 'ਚ ਲਈਆਂ ਲੜਕੀਆਂ ਬਣਨਗੀਆਂ ਗਵਾਹ
ਪੁਲਸ ਨੇ ਸਪਾ ਸੈਂਟਰ 'ਚ ਰੇਡ ਤੋਂ ਬਾਅਦ ਭਾਰਤੀ ਸਮੇਤ ਕਈ ਵਿਦੇਸ਼ੀ ਲੜਕੀਆਂ ਨੂੰ ਹਿਰਾਸਤ ਵਿਚ ਲਿਆ ਹੈ ਪਰ ਪੁਲਸ ਨੇ ਕਿਸੇ ਵੀ ਲੜਕੀ 'ਤੇ ਕੇਸ ਦਰਜ ਨਹੀਂ ਕੀਤਾ। ਸੂਤਰਾਂ ਅਨੁਸਾਰ ਪੁਲਸ ਜਿਸਮਫਿਰੋਸ਼ੀ ਦਾ ਧੰਦਾ ਕਰਨ ਵਾਲੀਆਂ ਲੜਕੀਆਂ ਨੂੰ ਗਵਾਹ ਬਣਾ ਕੇ ਸਪਾ ਸੈਂਟਰਾਂ ਦੇ ਮਾਲਕ ਅਤੇ ਕਰਿੰਦਿਆਂ ਖਿਲਾਫ ਚਾਰਜਸ਼ੀਟ ਦਾਇਰ ਕਰੇਗੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜ਼ਮੀਨ ਦੇ ਝਗੜੇ ਨੂੰ ਲੈ ਕੇ ਭਰਾ ਨਾਲ ਕੁੱਟਮਾਰ, 5 ਮਾਮਲਾ ਦਰਜ
NEXT STORY