ਫਗਵਾੜਾ (ਜਲੋਟਾ)- ਫਗਵਾੜਾ ਵਿਚ ਦਿਨ ਚੜ੍ਹਦੇ ਹੀ ਇਨਫੋਰਸਮੈਂਟ ਡਾਇਰੈਕਟਰ ਵੱਲੋਂ ਸ਼ਹਿਰ ਦੇ ਇਕ ਨਾਮੀ ਐਕਸਪੋਰਟਰ ਦੇ ਘਰ, ਦਫ਼ਤਰ ਅਤੇ ਫੈਕਟਰੀ 'ਤੇ ਵੱਡੇ ਪੱਧਰ 'ਤੇ ਛਾਪੇਮਾਰੀ ਕੀਤੀ ਗਈ। ਫਗਵਾੜਾ ਪੁੱਜੀ ਈ. ਡੀ. ਦੀ ਛਾਪੇਮਾਰੀ ਟੀਮ ਵਿਚ ਵੱਡੀ ਗਿਣਤੀ ਵਿਚ ਅਧਿਕਾਰੀ ਸ਼ਾਮਲ ਹਨ, ਜਿਨਾਂ ਵੱਲੋਂ ਐਕਸਪੋਰਟਰ ਦੀ ਰਿਹਾਇਸ਼ ਅਤੇ ਦਫ਼ਤਰ ਸਮੇਤ ਫੈਕਟਰੀ ਦੇ ਅੰਦਰ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਜਲੰਧਰ ਦੇ ਜਿਊਲਰੀ ਸ਼ਾਪ ਡਕੈਤੀ ਮਾਮਲੇ 'ਚ ਖੁੱਲ੍ਹੇ ਹੋਰ ਵੱਡੇ ਰਾਜ਼! ਮੋਬਾਇਲ ਦੁਕਾਨ ਮਾਲਕ ਦਾ ਨਾਂ ਆਇਆ ਸਾਹਮਣੇ
ਈ. ਡੀ. ਵੱਲੋਂ ਫਗਵਾੜਾ ਦੇ ਜਿਸ ਐਕਸਪੋਰਟਰ ਦੇ ਦਫ਼ਤਰਾਂ ਅਤੇ ਰਿਹਾਇਸ਼ ਆਦਿ ਵਿਚ ਜਾਂਚ ਕੀਤੀ ਜਾ ਰਹੀ ਹੈ, ਉਸ ਦੇ ਪਿੱਛੇ ਕੀ ਕਾਰਨ ਹਨ ਇਹ ਖ਼ਬਰ ਲਿਖੇ ਜਾਣ ਤੱਕ ਸ਼ੱਕੀ ਹੀ ਬਣੇ ਹੋਏ ਹਨ ਅਤੇ ਮਾਮਲੇ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਚਰਚਾਵਾਂ ਦਾ ਤਿੱਖਾ ਦੌਰ ਜਾਰੀ ਹੈ? ਦੱਸਣਯੋਗ ਹੈ ਕਿ ਫਗਵਾੜਾ ਵਿਚ ਜਿਸ ਐਕਸਪੋਰਟਰ 'ਤੇ ਈ. ਡੀ. ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ, ਉਸ ਸਬੰਧੀ ਅਧਿਕਾਰਿਕ ਤੌਰ 'ਤੇ ਈ. ਡੀ. ਦੇ ਅਧਿਕਾਰੀਆਂ ਵੱਲੋਂ ਕੁਝ ਵੀ ਸਾਂਝਾ ਨਹੀਂ ਕੀਤਾ ਜਾ ਰਿਹਾ ਹੈ ਪਰ ਸੂਤਰਾਂ ਨੇ ਦਾਅਵਾ ਕੀਤਾ ਹੈ ਕਿ ਈ. ਡੀ. ਵੱਲੋਂ ਕੀਤੀ ਗਈ ਛਾਪਾਮਾਰੀ ਕਾਰਨ ਵੱਡੇ ਹਨ, ਜਿਸ ਸਬੰਧੀ ਸਨਸਨੀਖੇਜ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ: ਜਲੰਧਰ 'ਚ ਰੂਹ ਕੰਬਾਊ ਘਟਨਾ! ਨਾਜਾਇਜ਼ ਸੰਬੰਧਾਂ ਨੇ ਉਜਾੜ 'ਤਾ ਘਰ, NRI ਕੁੱਟ-ਕੁੱਟ ਕੇ ਮਾਰ ਦਿੱਤੀ ਪਤਨੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਤਰਨਤਾਰਨ ਜ਼ਿਮਨੀ ਚੋਣ : ਪੰਥਕ ਸੀਟ 'ਤੇ ਆਏ ਹੈਰਾਨੀਜਨਕ ਨਤੀਜੇ, ਇੰਝ ਵਿਗੜੀ ਸਾਰੀ ਖੇਡ
NEXT STORY