ਲੋਹੀਆਂ (ਸੁਭਾਸ਼ ਸੱਦੀ, ਰਾਜਪੂਤ)- ਇਥੋਂ ਦੇ ਨੇੜਲੇ ਪਿੰਡ ਜਮਸ਼ੇਰ ’ਚ ਇਕ ਵਿਅਕਤੀ ਵੱਲੋਂ ਆਪਣੀ ਪਤਨੀ ਨੂੰ ਨਾਜਾਇਜ਼ ਸੰਬੰਧ ਹੋਣ ਦੇ ਸ਼ੱਕ ’ਤੇ ਭਾਰੀ ਕੁੱਟਮਾਰ ਕਰਕੇ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾ ਦੇ ਪਿਤਾ ਰਾਣਾ ਵਾਸੀ ਅੱਪਰਾ ਥਾਣਾ ਫਿਲੌਰ ਵੱਲੋਂ ਪੁਲਸ ਨੂੰ ਦਿੱਤੀ ਸ਼ਿਕਾਇਤ ਮੁਤਾਬਕ ਉਸ ਦਾ ਜਵਾਈ ਕ੍ਰਿਸ਼ਨ ਲਾਲ ਪੁੱਤਰ ਕਸ਼ਮੀਰਾ ਵਾਸੀ ਜਮਸ਼ੇਰ ਥਾਣਾ ਲੋਹੀਆਂ, ਜੋ ਪਿਛਲੇ 9 ਮਹੀਨਿਆਂ ਤੋਂ ਕੰਮਕਾਜ ਵਾਸਤੇ ਵਿਦੇਸ਼ ਗਿਆ ਹੋਇਆ ਸੀ ਅਤੇ ਅਚਾਨਕ 2 ਨਵੰਬਰ 2025 ਨੂੰ ਪਿੰਡ ਪਰਤ ਆਇਆ।
ਇਹ ਵੀ ਪੜ੍ਹੋ: ਸੇਵਾ ਕੇਂਦਰਾਂ 'ਚ ਜਾਣ ਵਾਲੇ ਦੇਣ ਧਿਆਨ! ਇਹ ਸੇਵਾਵਾਂ ਨਹੀਂ ਹੋ ਸਕੀਆਂ ਸ਼ੁਰੂ
ਉਸ ਨੇ ਆਪਣੇ ਪਰਿਵਾਰ ਨਾਲ ਮਿਲ ਕੇ ਆਪਣੀ ਪਤਨੀ ਅਨੂੰ ਬਾਲਾ, ਜੋ 2 ਬੱਚਿਆਂ ਦੀ ਮਾਂ ਸੀ, ਦੀ ਕਾਫ਼ੀ ਕੁੱਟਮਾਰ ਕੀਤੀ ਅਤੇ ਬਾਅਦ ’ਚ ਸਿਵਲ ਹਸਪਤਾਲ ਲੋਹੀਆਂ ਵਿਖੇ ਇਹ ਕਹਿ ਕਿ ਇਲਾਜ ਲਈ ਦਾਖ਼ਲ ਕਰਵਾ ਦਿੱਤਾ ਕਿ ਅਨੂੰ ਬਾਲਾ ਦਾ ਅਚਾਨਕ ਐਕਸੀਡੈਂਟ ਹੋ ਗਿਆ ਸੀ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੈ ਪਰ ਸੱਟਾਂ ਗੰਭੀਰ ਹੋਣ ਕਾਰਣ ਉਸ ਨੂੰ ਜਲੰਧਰ ਰੈਫਰ ਕਰ ਦਿੱਤਾ ਗਿਆ। ਜਿੱਥੇ ਅਨੂੰ ਬਾਲਾ ਨੇ ਹੋਸ਼ ਆਉਣ ’ਤੇ ਪੁਲਸ ਨੂੰ ਬਿਆਨ ਦਿੱਤਾ ਕਿ ਉਸ ਨੂੰ ਉਸ ਦੇ ਪਤੀ ਕ੍ਰਿਸ਼ਨ ਲਾਲ, ਜੇਠ ਕਾਲਾ, ਸੱਸ ਜਗੀਰ ਕੌਰ ਅਤੇ ਜਠਾਣੀ ਜੋਤ ਪਤਨੀ ਕਾਲਾ ਨੇ ਘੋਟਣੇ ਅਤੇ ਲੋਹੇ ਦੇ ਪਾਈਪ ਨਾਲ ਕੁੱਟਿਆ ਅਤੇ ਗੰਭੀਰ ਸੱਟਾਂ ਮਾਰੀਆਂ ਹਨ।
ਇਹ ਵੀ ਪੜ੍ਹੋ: ਪੰਜਾਬ 'ਚ 5 ਦਿਨ ਅਹਿਮ! 15 ਤਾਰੀਖ਼ ਤੱਕ ਮੌਸਮ ਦੀ ਹੋਈ ਵੱਡੀ ਭਵਿੱਖਬਾਣੀ, ਪੜ੍ਹੋ Latest ਅਪਡੇਟ
ਜਾਣਕਾਰੀ ਅਨੁਸਾਰ ਪਿੰਡ ਜਮਸ਼ੇਰ ਦੇ ਹੀ ਇਕ ਲੜਕੇ ਅਮਰਜੀਤ ਬਾਈ ਨੇ ਕੁਝ ਫੋਟੋਆਂ ਮ੍ਰਿਤਕ ਅਨੂੰ ਬਾਲਾ ਨਾਲ ਖਿੱਚਵਾ ਕੇ ਵਾਇਰਲ ਕੀਤੀਆਂ ਸਨ ਤੇ ਉਹ ਫੋਟੋਆਂ ਉਸ ਦੀ ਜੇਠਾਣੀ ਜੋਤ ਨੇ ਮ੍ਰਿਤਕਾ ਦੇ ਪਤੀ ਕ੍ਰਿਸ਼ਨ ਲਾਲ ਨੂੰ ਭੇਜੀਆਂ ਸਨ, ਜਿਸ ਕਰ ਕੇ ਉਸ ਦਾ ਪਤੀ ਅਚਾਨਕ ਹੀ ਕੁਝ ਦੱਸੇ ਬਿਨਾਂ ਵਿਦੇਸ਼ ਤੋਂ ਵਾਪਸ ਪਰਤ ਆਇਆ ਤੇ ਸਾਰੇ ਪਰਿਵਾਰ ਨੇ ਰਲ ਕੇ ਉਸ ਨਾਲ ਭਾਰੀ ਕੁੱਟਮਾਰ ਕੀਤੀ । ਇਸ ਦੇ ਬਾਅਦ ਉਸ ਨੂੰ ਇਲਾਜ ਲਈ ਲੋਹੀਆਂ ਤੋਂ ਜਲੰਧਰ ਰੈਫਰ ਕਰ ਦਿੱਤਾ ਗਿਆ, ਫਿਰ ਉਸ ਨੂੰ ਮ੍ਰਿਤਕਾ ਦੇ ਪਿਤਾ ਨੇ ਨਿੱਜੀ ਹਸਪਤਾਲ ਦੇ ਆਈ. ਸੀ. ਯੂ. ਵਿਚ ਦਾਖਲ ਕਰਵਾਇਆ ਪਰ ਅਨੂੰ ਬਾਲਾ ਦੀ ਸੱਟਾਂ ਦੀ ਤਾਬ ਨਾ ਝੱਲਣ ਕਾਰਨ ਮੌਤ ਹੋ ਗਈ।
ਥਾਣਾ ਲੋਹੀਆਂ ਖਾਸ ਦੇ ਥਾਣਾ ਮੁਖੀ ਗੁਰਸ਼ਰਨ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਅਨੂੰ ਬਾਲਾ ਦੇ ਬਿਆਨਾਂ ਦੇ ਆਧਾਰ ’ਤੇ ਉਸ ਦੇ ਪਤੀ ਕ੍ਰਿਸ਼ਨ ਲਾਲ, ਸੱਸ ਜਗੀਰ ਕੌਰ, ਜੇਠ ਕਾਲਾ ਤੇ ਜੇਠਾਣੀ ਜੋਤ ਅਤੇ ਬਾਈ ਅਮਰਜੀਤ ’ਤੇ ਕਤਲ ਦੀ ਧਾਰਾ 103, 61(2) ਅਤੇ 238 ਅਧੀਨ ਮਾਮਲਾ ਦਰਜ ਕਰਕੇ ਕ੍ਰਿਸ਼ਨ ਲਾਲ ਤੇ ਉਸ ਦੀ ਮਾਤਾ ਜਗੀਰ ਕੌਰ ਨੂੰ ਕਾਬੂ ਕਰਕੇ 2 ਦਿਨ ਦੇ ਪੁਲਸ ਰਿਮਾਂਡ ’ਤੇ ਲੈ ਲਿਆ ਹੈ ਜਦਕਿ ਮ੍ਰਿਤਕਾ ਦਾ ਜੇਠ ਕਾਲਾ, ਉਸ ਦੀ ਪਤਨੀ ਜੋਤ ਅਤੇ ਬਾਈ ਅਮਰਜੀਤ ਫ਼ਰਾਰ ਹਨ, ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਜਲੰਧਰ ਵਾਸੀ ਦੇਣ ਧਿਆਨ! ਨਾ ਕਰਿਓ ਹੁਣ ਇਹ ਗਲਤੀ, ਗਲੀ-ਮੁਹੱਲਿਆਂ 'ਚ ਵੀ ਹੋਵੇਗਾ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਅਸਲਾ ਲਾਇਸੈਂਸ ਧਾਰਕਾਂ ਲਈ ਵੱਡੀ ਖ਼ਬਰ, ਹਥਿਆਰਾਂ ਦੇ ਸ਼ੌਕੀਨ ਪੰਜਾਬੀਆਂ ਲਈ ਹੁਣ...
NEXT STORY