ਅੰਮ੍ਰਿਤਸਰ (ਵੈੱਬ ਡੈਸਕ)- ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ਇਲਾਕੇ 'ਚ ਐਨਕਾਊਂਟਰ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜ਼ਿਕਰਯੋਗ ਹੈ ਕਿ ਇਨ੍ਹਾਂ ਮੁਲਜ਼ਮਾਂ ਨੇ ਬਲੈਕਆਊਟ ਦੇ ਚਲਦਿਆਂ ਇਕ ਵਿਅਕਤੀ ਕੋਲੋਂ ਗੱਡੀ ਖੋਹੀ ਸੀ । ਇਸ ਦੌਰਾਨ ਦੇਰ ਰਾਤ ਪੁਲਸ ਨੂੰ ਇਤਲਾਹ ਮਿਲਦੀ ਹੈ ਕਿ ਇਹ ਨੌਜਵਾਨ ਰਣਜੀਤ ਇਲਾਕੇ ਦੇ ਵਿੱਚ ਘੁੰਮ ਰਹੇ ਹਨ। ਇਸ 'ਤੇ ਪੁਲਸ ਵੱਲੋਂ ਇਨ੍ਹਾਂ ਮੁਲਜ਼ਮਾਂ ਪਿੱਛਾ ਕੀਤਾ ਜਾਂਦਾ ਹੈ। ਇਸ ਦੇ ਨੌਜਵਾਨਾਂ ਨੇ ਪੁਲਸ ਨੂੰ ਦੇਖਦਿਆਂ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ, ਜਿਸ ਤੋਂ ਬਾਅਦ ਜਵਾਬੀ ਫਾਇਰਿੰਗ ਪੁਲਸ ਵੱਲੋਂ ਕੀਤੀ ਜਾਂਦੀ, ਜਿਸ ਕਾਰਨ ਬਦਮਾਸ਼ ਦੇ ਪੈਰ 'ਚ ਗੋਲੀ ਲੱਗ ਗਈ, ਜਿਸ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ- ਪੰਜਾਬੀਓ ਕਰ ਲਓ 2 ਦਿਨ ਦਾ ਹੋਰ ਸਬਰ, ਲਗਾਤਾਰ ਤਿੰਨ ਦਿਨ ਪਵੇਗਾ ਮੀਂਹ
ਇਸ ਦੌਰਾਨ ਮੁਕਾਬਲੇ ਵਾਲੀ ਥਾਂ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਪਹੁੰਚੇ ਹਨ। ਪੁਲਸ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਮੁਲਜ਼ਮਾਂ ਦੀ ਪਛਾਣ ਕੰਵਲਪ੍ਰੀਤ, ਗੁਰਭੇਜ ਅਤੇ ਵਸਨ ਸਿੰਘ ਵਜੋਂ ਹੋਈ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਮੁਲਜ਼ਮਾਂ ਨੇ ਜਲੰਧਰ, ਅੰਮ੍ਰਿਤਸਰ , ਬਟਾਲਾ, ਜ਼ੀਰਾ, ਫਿਰੋਜ਼ਪੁਰ ਤੇ ਤਰਨਤਾਰਨ 'ਚ ਵਾਰਦਾਤਾਂ ਕੀਤੀਆਂ ਹਨ। ਜਿਸ 'ਚ ਕਮਲਪ੍ਰੀਤ 'ਤੇ 11, ਗੁਰਭੇਜ 'ਤੇ 5 ਅਤੇ ਵੱਸਣ ਸਿੰਘ 'ਤੇ 6 ਮੁਕੱਦਮੇ ਦਰਜ ਹਨ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਹੋਰ ਵੀ ਵੱਡੇ ਖੁਲਾਸੇ ਹੋ ਸਕਦੇ ਹਨ।
ਇਹ ਵੀ ਪੜ੍ਹੋ- ਵੱਡੀ ਵਾਰਦਾਤ ਨਾਲ ਦਹਿਲਿਆ ਪੰਜਾਬ, ਘਰ ਆ ਕੇ ਨੌਜਵਾਨ 'ਤੇ ਅੰਨ੍ਹੇਵਾਹ ਚਲਾਈਆਂ ਗੋਲੀਆਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਪੁਲਸ ਵੱਲੋਂ ਨਸ਼ਾ ਤਸਕਰੀ ਦਾ ਪਰਦਾਫ਼ਾਸ਼, 3 ਤਸਕਰ ਕਰੋੜਾਂ ਦੀ ਹੈਰੋਇਨ ਸਣੇ ਗ੍ਰਿਫ਼ਤਾਰ
NEXT STORY