ਅੰਮ੍ਰਿਤਸਰ (ਗੁਰਪ੍ਰੀਤ): ਅੰਮ੍ਰਿਤਸਰ ਦੇ ਝਬਾਲ ਰੋਡ ਇੰਦਰਾ ਕਲੋਨੀ ਤੋਂ ਵੱਡੀ ਵਾਰਦਾਾਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਰਾਤ ਕੁਝ ਨੌਜਵਾਨਾਂ ਵੱਲੋਂ ਸ਼ਰੇਆਮ ਗੋਲੀਆਂ ਚਲਾ ਸੁਰਿੰਦਰ ਗਾਮਾ ਨਾਮ ਦੇ ਵਿਅਕਤੀ ਨੂੰ ਬੁਰੀ ਤਰ੍ਹਾਂ ਨਾਲ ਜ਼ਖ਼ਮੀ ਕੀਤਾ ਹੈ ਅਤੇ ਉਹ ਨਿੱਜੀ ਹਸਪਤਾਲ ਵਿਚ ਜ਼ੇਰੇ ਇਲਾਜ ਹੈ ਅਤੇ ਘਟਨਾ ਤੋਂ ਬਾਅਦ ਜਿਥੇ ਪੁਲਸ ਜਾਂਚ ਵਿਚ ਜੁਟੀ ਹੈ ਉਥੇ ਹੀ ਪੀੜਤ ਪਰਿਵਾਰ ਵੱਲੋਂ ਇਨਸਾਫ਼ ਦੀ ਗੁਹਾਰ ਲਗਾਈ ਜਾ ਰਹੀ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਕਹਿਰ ਦੀ ਗਰਮੀ ਤੋਂ ਬਾਅਦ ਹੁਣ ਬਦਲੇਗਾ ਮੌਸਮ, ਇਨ੍ਹਾਂ ਤਰੀਕਾਂ ਪਵੇਗਾ ਮੀਂਹ, ਪੜ੍ਹੋ ਤਾਜ਼ਾ ਅਪਡੇਟ
ਇਸ ਸੰਬਧੀ ਗੱਲਬਾਤ ਕਰਦਿਆਂ ਨੌਜਵਾਨ ਆਸ਼ੂ ਅਤੇ ਇਲਾਕਾ ਨਿਵਾਸੀ ਜਸਕਰਨ ਨੇ ਦੱਸਿਆ ਕਿ ਸੰਨੀ ਚਾਵਲਾ,ਲਵ ਲੁਹਾਰਾ ਅਤੇ ਵੀਰੂ ਵੱਲੋਂ ਉਨ੍ਹਾਂ ਦੇ ਘਰ ਆ ਕੇ ਗੋਲੀਆਂ ਚਲਾਈਆਂ ਗਈਆਂ ਹਨ। ਦਰਅਸਲ ਮੁਲਜ਼ਮਾਂ ਨੂੰ ਸ਼ੱਕ ਸੀ ਆਸ਼ੂ ਨੇ ਉਨ੍ਹਾਂ ਕੇਸ ਵਿਚ ਫਸਾਇਆ ਸੀ ਜਿਸਦੀ ਰੰਜਿਸ਼ ਵਿਚ ਉਨ੍ਹਾਂ ਅੱਜ ਗੋਲੀਆਂ ਚਲਾਈਆਂ ਜੋ ਕਿ ਆਸ਼ੂ ਦਾ ਬਚਾਅ ਹੋ ਗਿਆ ਪਰ ਗੋਲੀਆਂ ਸੁਰਿੰਦਰ ਉਰਫ ਗਾਮਾ ਨੂੰ ਜਾ ਲਗੀਆਂ ਅਤੇ ਉਸਨੂੰ ਜ਼ਖ਼ਮੀ ਹਾਲਤ ਵਿਚ ਹਸਪਤਾਲ ਪਹੁੰਚਿਆ ਗਿਆ ਹੈ । ਉਨ੍ਹਾਂ ਕਿਹਾ ਅਸੀਂ ਅਸੀ ਪੁਲਸ ਪ੍ਰਸ਼ਾਸ਼ਨ ਕੋਲੋਂ ਅਪੀਲ ਕਰਦੇ ਹਾਂ ਕਿ ਉਹ ਇਨ੍ਹਾਂ ਬਦਮਾਸ਼ ਕਿਸਮ ਦੇ ਲੋਕਾਂ 'ਤੇ ਸਖ਼ਤ ਐਕਸ਼ਨ ਲੈਣ ਜੋ ਸ਼ਰੇਆਮ ਬਜ਼ਾਰਾਂ ਵਿਚ ਗੋਲੀਆਂ ਚਲਾਉਂਦੇ ਹਨ ਅਤੇ ਅੱਜ ਵੀ ਸਾਡੇ ਘਰ ਪੰਜ ਦੇ ਕਰੀਬ ਗੋਲੀਆਂ ਚਲਾਈਆਂ ਗਈਆਂ ਹਨ।
ਇਹ ਵੀ ਪੜ੍ਹੋ- ਪੰਜਾਬ: ਅੱਧੀ ਰਾਤ ਲਿਆਇਆ ਪ੍ਰੇਮਿਕਾ, ਸਵੇਰੇ ਛੱਡਣ ਗਏ ਨੂੰ ਕਰ 'ਤਾ ਕਤਲ
ਉਧਰ ਮੌਕੇ 'ਤੇ ਪਹੁੰਚੇ ਪੁਲਸ ਅਧਿਕਾਰੀ ਦਾ ਕਹਿਣਾ ਹੈ ਕਿ ਉਹ ਥਾਣਾ ਗੇਟ ਹਕੀਮਾ ਤੋਂ ਆਏ ਹਨ। ਸੂਚਨਾ ਸੀ ਕਿ ਝਬਾਲ ਰੋਡ ਇੰਦਰਾ ਕਲੋਨੀ ਵਿਖੇ ਸੁਰਿੰਦਰ ਉਰਫ ਗਾਮਾ ਨੂੰ ਗੋਲੀ ਲਗੀ ਹੈ ਅਤੇ ਮੌਕੇ 'ਤੇ ਜਾਂਚ ਕਰ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ- ਜਿਸ ਥਾਣੇ 'ਚ ASI ਦੀ ਬੋਲਦੀ ਸੀ ਤੂਤੀ ਉਸੇ ਥਾਣੇ 'ਚ ਦਰਜ ਹੋਇਆ ਪਰਚਾ, ਹੈਰਾਨ ਕਰਨ ਵਾਲਾ ਹੈ ਮਾਮਲਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਦੇ ਸਕੂਲਾਂ 'ਚ ਛੁੱਟੀਆਂ ਦੇ ਐਲਾਨ ਦਾ ਜਾਣੋ ਕੀ ਹੈ ਅਸਲ ਸੱਚ
NEXT STORY