ਜਲੰਧਰ (ਵੈੱਬ ਡੈਸਕ, ਸੋਨੂੰ, ਕੁੰਦਨ, ਪੰਕਜ)- ਜਲੰਧਰ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਸੁੱਚੀ ਪਿੰਡ ਦੇ ਕੋਲ ਸੋਨੂੰ ਖੱਤਰੀ ਗੈਂਗ ਦੇ ਦੋ ਗੈਂਗਸਟਰਰਾਂ ਅਤੇ ਪੁਲਸ ਕਮਿਸ਼ਨਰੇਟ ਵਿਚਾਲੇ ਫਾਇਰਿੰਗ ਹੋ ਗਈ। ਪੁਲਸ ਨੇ ਦੋ ਗੈਂਗਸਟਰਾਂ ਨੂੰ ਗੋਲ਼ੀਆਂ ਮਾਰ ਦਿੱਤੀਆਂ। ਹਾਲਾਂਕਿ ਦੋਹਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਪੁਲਸ ਕਮਿਸ਼ਨਰ ਧਨਪ੍ਰੀਤ ਸਿੰਘ ਨੇ ਦੱਸਿਆ ਕਿ ਸੀ. ਆਈ. ਏ. ਸਟਾਫ਼ ਨੂੰ ਸਵੇਰੇ ਸੂਚਨਾ ਮਿਲੀ ਸੀ ਕਿ ਸੁੱਚੀ ਪਿੰਡ ਸ਼ਮਸ਼ਾਨਘਾਟ ਦੇ ਕੋਲ ਗੈਂਗਸਟਰ ਦੇ ਕੋਲ ਗੈਂਗਸਟਰ ਲੁਕੇ ਹੋਏ ਹਨ। ਪੁਲਸ ਪਾਰਟੀ ਨੇ ਰੇਡ ਕਰਕੇ ਉਨ੍ਹਾਂ ਨੂੰ ਫੜਨਾ ਚਾਹਿਆ ਤਾਂ ਦੋਸ਼ੀਆਂ ਨੇ ਫਾਇਰਿੰਗ ਕਰ ਦਿੱਤੀ। ਇਸ ਦੌਰਾਨ ਪੁਲਸ ਨੇ ਵੀ ਗੋਲ਼ੀਆਂ ਚਲਾ ਦਿੱਤੀਆਂ, ਜਿਸ ਵਿਚ ਦੋ ਗੈਂਗਸਟਰ ਜ਼ਖ਼ਮੀ ਹੋ ਗਏ।

ਇਹ ਵੀ ਪੜ੍ਹੋ : ਸ਼ਰਮਸਾਰ ਪੰਜਾਬ! ਜਲੰਧਰ 'ਚ ਕੁੜੀ ਨਾਲ ਜਬਰ-ਜ਼ਿਨਾਹ, ਡਾਕਟਰਾਂ ਦੀ ਸਾਹਮਣੇ ਆਈ ਰਿਪੋਰਟ ਤਾਂ ਨਿਕਲੀ...
ਮੁਲਜ਼ਮਾਂ ਤੋਂ 2 ਆਧੁਨਿਕ ਹਥਿਆਰ ਬਰਾਮਦ ਕੀਤੇ ਗਏ
ਜਲੰਧਰ ਪੁਲਸ ਨਾਲ ਜੁੜੇ ਸੂਤਰਾਂ ਅਨੁਸਾਰ ਪੁਲਸ ਨੇ ਦੋ ਜ਼ਖ਼ਮੀ ਗੈਂਗਸਟਰਾਂ ਤੋਂ ਦੋ ਆਧੁਨਿਕ ਹਥਿਆਰ ਬਰਾਮਦ ਕੀਤੇ ਹਨ। ਅੱਜ ਸਵੇਰੇ ਸੀ. ਆਈ. ਏ. ਸਟਾਫ਼ ਟੀਮ ਨੂੰ ਗੁਪਤ ਸੂਚਨਾ ਮਿਲੀ ਕਿ ਉਕਤ ਜਗ੍ਹਾ 'ਤੇ ਸੋਨੂੰ ਖੱਤਰੀ ਗੈਂਗ ਦੇ ਕੁਝ ਗੁੰਡਿਆਂ ਦੀ ਗਤੀਵਿਧੀ ਹੈ। ਜੋ ਪੰਜਾਬ ਵਿੱਚ ਇਕ ਵੱਡਾ ਅਪਰਾਧ ਕਰਨ ਦੀ ਯੋਜਨਾ ਬਣਾ ਰਿਹਾ ਹੈ। ਜਿਸ ਤੋਂ ਬਾਅਦ ਸੀ. ਆਈ. ਏ. ਸਟਾਫ਼ ਇੰਚਾਰਜ ਸੁਰਿੰਦਰ ਸਿੰਘ ਕੰਬੋਜ ਆਪਣੀ ਟੀਮ ਨਾਲ ਜਾਲ ਵਿਛਾਉਣ ਲਈ ਉੱਥੇ ਪਹੁੰਚੇ। ਮਿਲੀ ਜਾਣਕਾਰੀ ਅਨੁਸਾਰ ਜਦੋਂ ਟੀਮ ਮੁਲਜ਼ਮਾਂ ਦਾ ਪਿੱਛਾ ਕਰ ਰਹੀ ਸੀ ਤਾਂ ਉਨ੍ਹਾਂ ਨੇ ਗੋਲ਼ੀਬਾਰੀ ਕਰ ਦਿੱਤੀ।

ਇਹ ਵੀ ਪੜ੍ਹੋ : 'ਡਰੱਗ ਫ੍ਰੀ' ਹੋਇਆ ਪੰਜਾਬ ਦਾ ਇਹ ਪਿੰਡ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪ੍ਰਾਪਰਟੀ ਧਾਰਕਾਂ ਨੂੰ ਮਿਲੀ ਵੱਡੀ ਰਾਹਤ, ਮਾਨ ਸਰਕਾਰ ਨੇ ਜਾਰੀ ਕੀਤੀ NOTIFICATION
NEXT STORY