ਭੋਗਪੁਰ (ਜ. ਬ.)- ਇਕ ਪਾਸੇ ਜਿੱਥੇ ਪੰਜਾਬ ਵਿਚ 'ਯੁੱਧ ਨਸ਼ੇ ਵਿਰੁੱਧ' ਦੇ ਤਹਿਤ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ, ਉਥੇ ਹੀ ਭੋਗਪੁਰ ਦਾ ਇਕ ਪਿੰਡ ਡਰੱਗ ਫ੍ਰੀ ਐਲਾਨ ਦਿੱਤਾ ਗਿਆ ਹੈ। ਇੰਸਪੈਕਟਰ ਯਾਦਵਿੰਦਰ ਸਿੰਘ ਰਾਣਾ ਮੁੱਖ ਅਫ਼ਸਰ ਥਾਣਾ ਭੋਗਪੁਰ ਅਤੇ ਪਿੰਡ ਵਾਸੀਆਂ ਦੇ ਯਤਨਾਂ ਸਦਕਾ ਪਿੰਡ ਬਿਨਪਾਲਕੇ ਨੂੰ ਡਰੱਗ ਫ੍ਰੀ ਐਲਾਨਿਆ ਗਿਆ ਹੈ। ਇਸ ਸਬੰਧੀ ਇੰਸਪੈਕਟਰ ਯਾਦਵਿੰਦਰ ਸਿੰਘ ਰਾਣਾ ਮੁੱਖ ਅਫ਼ਸਰ ਥਾਣਾ ਭੋਗਪੁਰ ਨੇ ਦੱਸਿਆ ਕਿ ਪਿੰਡ ਬਿਨਪਾਲਕੇ ਦੇ ਮੋਹਤਬਰ ਵਿਅਕਤੀ ਅਤੇ ਪੰਚਾਇਤ ਵੱਲੋਂ ਸਦਭਾਵਨਾ ਮੀਟਿੰਗ ਰੱਖੀ ਗਈ, ਜਿਸ ਵਿਚ ਸਾਰਿਆਂ ਵੱਲੋਂ ਇਸ ਸਬੰਧੀ ਜਾਣੂ ਕਰਾਇਆ ਕਿ ਉਨ੍ਹਾਂ ਦਾ ਪਿੰਡ ਪੁਲਸ ਅਤੇ ਪਿੰਡ ਵਾਸੀਆਂ ਦੇ ਯਤਨਾਂ ਸਦਕਾ ਡਰੱਗ ਫ੍ਰੀ ਹੋ ਚੁਕਾ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਵੱਡਾ ਹਾਦਸਾ, ਬੱਚਿਆਂ ਨਾਲ ਭਰੀ ਸਕੂਲ ਬੱਸ 'ਤੇ ਡਿੱਗਿਆ ਬਿਜਲੀ ਦਾ ਖੰਭਾ, ਪਿਆ ਚੀਕ-ਚਿਹਾੜਾ
ਪਿੰਡ ’ਚ ਕੋਈ ਵੀ ਨਾ ਤਾਂ ਨਸ਼ਾ ਵੇਚਦਾ ਹੈ ਅਤੇ ਨਾ ਹੀ ਕੋਈ ਸੇਵਨ ਕਰਦਾ ਹੈ, ਜਿਸ ਕਰਕੇ ਸਮੂਹ ਪਿੰਡ ਵਾਸੀਆਂ ਅਤੇ ਪੰਚਾਇਤ ਵੱਲੋਂ ਮਾਣਯੋਗ ਮੁੱਖ ਮੰਤਰੀ ਪੰਜਾਬ, ਮਾਣਯੋਗ ਡੀ. ਜੀ. ਪੀ. ਪੰਜਾਬ ਗੌਰਵ ਯਾਦਵ, ਹਰਕਮਲਪ੍ਰੀਤ ਸਿੰਘ ਖੱਖ ਐੱਸ. ਐੱਸ. ਪੀ. ਜਲੰਧਰ (ਦਿਹਾਤੀ), ਕੁਲਵੰਤ ਸਿੰਘ ਡੀ. ਐੱਸ. ਪੀ. ਆਦਮਪੁਰ ਤੇ ਇੰਸਪੈਕਟਰ ਯਾਦਵਿੰਦਰ ਸਿੰਘ ਰਾਣਾ ਐੱਸ. ਐੱਚ. ਓ. ਥਾਣਾ ਭੋਗਪੁਰ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ ਪੁਲਸ ਨੇ ਇਸ ਕੁੜੀ-ਮੁੰਡੇ ਦੀ ਭਾਲ ਲਈ ਰੱਖ 'ਤਾ ਇਨਾਮ, ਹੈਰਾਨ ਕਰੇਗਾ ਪੂਰਾ ਮਾਮਲਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ ਤੋਂ ਦਿੱਲੀ ਜਾਣ ਵਾਲੇ ਲੱਖਾਂ ਵਾਹਨ ਚਾਲਕ ਸਾਵਧਾਨ ! ਬਦਲ ਗਏ ਨਿਯਮ, ਕਿਤੇ ਫਸ ਨਾ ਜਾਇਓ
NEXT STORY