ਚੰਡੀਗੜ੍ਹ (ਵੈੱਬ ਡੈਸਕ, ਰਮਨਜੀਤ) : ਪੰਜਾਬ ਸਰਕਾਰ ਨੇ ਸੂਬੇ ਦੇ ਪੈਨਸ਼ਨਰਾਂ ਨੂੰ ਵੱਡਾ ਤੋਹਫ਼ਾ ਦਿੰਦੇ ਹੋਏ 'ਪੈਨਸ਼ਨਰ ਸੇਵਾ ਪੋਰਟਲ' ਲਾਂਚ ਕੀਤਾ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਸ ਪੋਰਟਲ ਦੇ ਤਹਿਤ ਘਰ ਬੈਠੇ ਹੀ ਪੈਨਸ਼ਨਰ ਆਨਲਾਈਨ ਤਰੀਕੇ ਨਾਲ ਜੀਵਨ ਪ੍ਰਮਾਣ ਪੱਤਰ ਜਮ੍ਹਾਂ ਕਰਵਾ ਸਕਦੇ ਹਨ। ਸਖ਼ਸੈਸ਼ਨ ਮੋਡਲ ਰਾਹੀਂ ਪਰਿਵਾਰਕ ਪੈਨਸ਼ਨ ਦੀ ਐਪਲੀਕੇਸ਼ਨ ਮੂਵ ਕੀਤੀ ਜਾ ਸਕਦੀ ਹੈ। ਇਸੇ ਤਰ੍ਹਾਂ ਐੱਲ. ਟੀ. ਸੀ. ਲਈ ਐਪਲੀਕੇਸ਼ਨ ਓ. ਵੀ. ਐੱਸ. ਪੋਰਟਲ 'ਤੇ ਮੂਵ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਪੈਨਸ਼ਨਰਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਵੀ ਪੋਰਟਲ 'ਤੇ ਹੀ ਹੋ ਸਕੇਗਾ।
ਇਹ ਵੀ ਪੜ੍ਹੋ : ਪੰਜਾਬ 'ਚ ਮੁਫ਼ਤ ਰਾਸ਼ਨ ਨੂੰ ਲੈ ਕੇ ਚਿੰਤਾ ਭਰੀ ਖ਼ਬਰ! ਇਨ੍ਹਾਂ ਪਰਿਵਾਰਾਂ ਲਈ ਖੜ੍ਹੀ ਹੋਈ ਵੱਡੀ ਮੁਸੀਬਤ
ਇਸੇ ਤਰ੍ਹਾਂ ਵਿਅਕਤੀ ਆਪਣੀ ਪ੍ਰੋਫਾਈਲ ਵੀ ਅਪਡੇਟ ਕਰ ਸਕੇਗਾ ਕਿਉਂਕਿ ਕਈ ਵਾਰ ਪੈਨਸ਼ਨਰ ਦਾ ਪਤਾ ਬਦਲ ਜਾਂਦਾ ਹੈ ਜਾਂ ਫਿਰ ਜ਼ਿਲ੍ਹਾ ਬਦਲ ਲੈਂਦਾ ਹੈ ਅਤੇ ਵਿਦੇਸ਼ ਵੀ ਚਲਾ ਜਾਂਦਾ ਹੈ। ਇਸ ਸਭ ਕੁੱਝ ਪੋਰਟਲ 'ਤੇ ਅਪਡੇਟ ਕੀਤਾ ਜਾ ਸਕੇਗਾ। ਹਰਪਾਲ ਚੀਮਾ ਨੇ ਕਿਹਾ ਕਿ ਪੈਨਸ਼ਨਰਾਂ ਲਈ ਸਾਰੀ ਪ੍ਰਕਿਰਿਆ ਬਹੁਤ ਸੌਖੀ ਕੀਤੀ ਗਈ ਹੈ। ਨੇੜਲੇ ਸੇਵਾ ਕੇਂਦਰਾਂ ਰਾਹੀਂ ਵੀ ਪੈਨਸ਼ਨਰ ਆਪਣੀ ਸਮੱਸਿਆਵਾਂ ਸਬੰਧੀ ਸੇਵਾਵਾਂ ਲੈ ਸਕਦਾ ਹੈ। ਇਸ ਦੇ ਲਈ ਤਿੰਨ ਹੈਲਪਲਾਈਨ ਨੰਬਰ ਜਾਰੀ ਕੀਤੇ ਗਏ ਹਨ।
ਇਹ ਵੀ ਪੜ੍ਹੋ : ਪੰਜਾਬ 'ਚ ਵਿਆਹ ਦੀਆਂ ਰਸਮਾਂ ਵਿਚਾਲੇ ਮਚੀ ਹਾਹਾਕਾਰ! ਪੈਲਸ 'ਚੋਂ ਬਾਹਰ ਦੌੜਨ ਲੱਗੇ ਲੋਕ
ਇਹ ਨੰਬਰ 1800-1802-148, 0172-2996-385, 0172-2996-386 ਹਨ। ਕਿਸੇ ਵੀ ਕਿਸਮ ਦੀ ਇਨਕੁਆਇਰੀ ਲਈ ਪੈਨਸ਼ਨਰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਇਨ੍ਹਾਂ ਨੰਬਰਾਂ 'ਤੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈ ਸਕਦੇ ਹਨ। ਹਰਪਾਲ ਚੀਮਾ ਨੇ ਕਿਹਾ ਕਿ ਇਸ ਨਾਲ ਵੱਡੇ ਪੱਧਰ 'ਤੇ ਸੁਧਾਰ ਹੋਣਗੇ ਅਤੇ ਬਜ਼ੁਰਗਾਂ ਨੂੰ ਬੇਹੱਦ ਸਹੂਲਤ ਮਿਲੇਗੀ। ਮੰਤਰੀ ਚੀਮਾ ਨੇ ਕਿਹਾ ਕਿ ਪੰਜਾਬ ਅੰਦਰ ਸਾਰੀਆਂ ਸੇਵਾਵਾਂ ਨੂੰ ਮਾਨ ਸਰਕਾਰ ਵਲੋਂ ਸੌਖਾ ਕੀਤਾ ਗਿਆ ਹੈ ਅਤੇ ਸਭ ਕੁੱਝ ਪਾਰਦਰਸ਼ੀ ਹੈ। ਉਨ੍ਹਾਂ ਕਿਹਾ ਕਿ ਪੈਨਸ਼ਨਰ ਸਾਡੀ ਸ਼ਾਨ ਅਤੇ ਮਾਣ ਹਨ ਅਤੇ ਇਨ੍ਹਾਂ ਨੇ ਲੰਬਾ ਸਮਾਂ ਪੰਜਾਬ ਨੂੰ ਅੱਗੇ ਲਿਜਾਣ ਲਈ ਆਪਣੀਆਂ ਬੇਹਤਰੀਨ ਸੇਵਾਵਾਂ ਨਿਭਾਈਆਂ ਹਨ। ਸਾਡਾ ਫਰਜ਼ ਬਣਦਾ ਹੈ ਕਿ ਜਦੋਂ ਉਹ ਬਜ਼ੁਰਗ ਹੋ ਗਏ ਤਾਂ ਅਸੀਂ ਉਨ੍ਹਾਂ ਦੀ ਦੇਖਭਾਲ ਕਰੀਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬੀਬੀਆਂ ਨੂੰ 1000 ਰੁਪਏ ਦੇਣ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ
NEXT STORY