ਚੰਡੀਗੜ੍ਹ : ਨਵੇਂ ਸਾਲ 'ਤੇ ਚੰਡੀਗੜ੍ਹ ਦੇ ਸਿੱਖਿਆ ਵਿਭਾਗ ਨੇ 117 ਸਰਕਾਰੀ ਸਕੂਲਾਂ 'ਚ ਕੰਮ ਕਰਦੇ ਪ੍ਰਿੰਸੀਪਲਾਂ, ਹੈੱਡ ਮਾਸਟਰਾਂ ਅਤੇ ਮਿਸਟਰੈੱਸਾਂ, ਪੀ. ਜੀ. ਟੀ. ਅਤੇ ਟੀ. ਜੀ. ਟੀ. ਅਹੁਦਿਆਂ 'ਤੇ ਕੰਮ ਕਰਦੇ ਸਿੱਖਿਅਕਾਂ ਨੂੰ ਤੋਹਫ਼ਾ ਦੇਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਵਿਭਾਗ ਵਲੋਂ ਦਸੰਬਰ ਮਹੀਨੇ ਦੇ ਅਖ਼ੀਰ ਤੱਕ ਉਪਰੋਕਤ ਸ਼੍ਰੇਣੀਆਂ ਦੇ ਸਿੱਖਿਅਕਾਂ ਦੀ ਪ੍ਰਮੋਸ਼ਨ ਕੀਤੀ ਜਾ ਸਕਦੀ ਹੈ। ਵਿਭਾਗ ਵਲੋਂ ਜਾਰੀ ਸ਼ਡਿਊਲ ਮੁਤਾਬਕ ਹੈੱਡ ਮਾਸਟਰਾਂ ਅਤੇ ਮਿਸਟਰੈੱਸਾਂ ਲਈ 19 ਦਸੰਬਰ ਨੂੰ ਡੀ. ਪੀ. ਸੀ. ਦੀ ਬੈਠਕ ਹੋ ਸਕਦੀ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਇਸ ਜ਼ਿਲ੍ਹੇ 'ਚ ਸਖ਼ਤ ਹੁਕਮ ਜਾਰੀ, 22 ਦਸੰਬਰ ਤੱਕ ਰਹਿਣਗੇ ਲਾਗੂ
42 ਸਰਕਾਰੀ ਸੈਕੰਡਰੀ ਸਕੂਲਾਂ 'ਚੋਂ 15 'ਚ ਰੈਗੂਲਰ ਪ੍ਰਿੰਸੀਪਲ ਨਹੀਂ ਹਨ। ਵਿਭਾਗ ਵਲੋਂ ਪ੍ਰਿੰਸੀਪਲ ਅਹੁਦੇ ਲਈ 26 ਦਸੰਬਰ ਨੂੰ ਡੀ. ਪੀ. ਸੀ. ਹੋਵੇਗੀ। ਪੀ. ਜੀ. ਟੀ. ਅਤੇ ਟੀ. ਜੀ. ਟੀ. ਲਈ 30 ਦਸੰਬਰ ਨੂੰ ਡੀ. ਪੀ. ਸੀ. ਹੋਵੇਗੀ। ਸਰਕਾਰੀ ਸਕੂਲਾਂ ਲਈ ਕਈ ਯੂਨੀਅਨਾਂ ਕਈ ਵਾਰ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਕਾਰਜਕਾਰੀ ਪ੍ਰਿੰਸੀਪਲਾਂ ਅਤੇ ਸਿੱਖਿਅਕਾਂ ਨੂੰ ਡੀ. ਪੀ. ਸੀ. ਦੀ ਬੈਠਕ ਕਰਕੇ ਪ੍ਰਮੋਸ਼ਨ ਦੇਣ ਲਈ ਗੁਹਾਰ ਲਾ ਚੁੱਕੀਆਂ ਹਨ। 2 ਸਾਲਾਂ 'ਚ ਕਈ ਲੈਕਚਰਾਰ ਬਿਨਾਂ ਪ੍ਰਮੋਸ਼ਨ ਦੇ ਰਿਟਾਇਰਡ ਵੀ ਹੋ ਚੁੱਕੇ ਹਨ।
ਇਹ ਵੀ ਪੜ੍ਹੋ : ਪੰਜਾਬ 'ਚ 2 ਦਿਨ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਕੂਲ
ਦਸੰਬਰ ਮਹੀਨੇ ਤੱਕ 2 ਤੋਂ 3 ਕਾਰਜਕਾਰੀ ਪ੍ਰਿੰਸੀਪਲ ਰਿਟਾਇਰ ਹੋਣ ਜਾ ਰਹੇ ਹਨ। ਯੂਨੀਅਨ ਦੀਆਂ ਮੁੱਖ ਮੰਗਾਂ 'ਚ ਅਧਿਆਪਕਾਂ ਦੇ ਸਾਰੇ ਕੈਡਰ ਦੀ ਪ੍ਰਮੋਸ਼ਨ ਸ਼ਾਮਲ ਹੈ। ਪ੍ਰਮੋਸ਼ਨ ਸਮੇਂ 'ਤੇ ਨਾ ਹੋਣ ਕਾਰਨ ਕਈ ਅਧਿਆਪਕਾਂ ਨੂੰ ਸਰਕਾਰੀ ਸਕੂਲਾਂ 'ਚ 30 ਸਾਲ ਤੋਂ ਉੱਪਰ ਸਮਾਂ ਲੰਘ ਚੁੱਕਿਆ ਹੈ। ਉਨ੍ਹਾਂ ਨੂੰ ਅਜੇ ਤੱਕ ਇਕ ਵੀ ਪ੍ਰਮੋਸ਼ਨ ਨਹੀਂ ਮਿਲੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਸਕੂਲ ਬੱਸ ਨਾਲ ਵਾਪਰਿਆ ਹਾਦਸਾ, ਵਿਦਿਆਰਥਣ ਦੀ ਮੌਤ, ਕਈ ਹੋਰ ਜ਼ਖ਼ਮੀ
NEXT STORY