ਫਿਰੋਜ਼ਪੁਰ (ਮਲਹੋਤਰਾ, ਕੁਮਾਰ) : ਡੇਰਾ ਬਿਆਸ ’ਚ ਐਤਵਾਰ ਨੂੰ ਹੋਣ ਜਾ ਰਹੇ ਸਤਿਸੰਗ ’ਚ ਲੋਕਾਂ ਦੀ ਆਵਾਜਾਈ ਸਰਲ ਬਣਾਉਣ ਦੇ ਲਈ ਰੇਲ ਵਿਭਾਗ ਸਹਾਰਨਪੁਰ ਤੋਂ ਬਿਆਸ ਵਿਚਾਲੇ ਇਕ ਜੋੜੀ ਸਪੈਸ਼ਲ ਰੇਲਗੱਡੀ ਚਲਾਉਣ ਜਾ ਰਿਹਾ ਹੈ। ਵਿਭਾਗ ਵੱਲੋਂ ਜਾਰੀ ਸੂਚਨਾ ਦੇ ਅਨੁਸਾਰ ਸਹਾਰਨਪੁਰ ਤੋਂ ਗੱਡੀ ਨੰਬਰ 04565 ਨੂੰ 21 ਮਾਰਚ ਨੂੰ ਰਾਤ 8:50 ਵਜੇ ਚਲਾਇਆ ਜਾਵੇਗਾ, ਜੋ ਅਗਲੇ ਦਿਨ ਤੜਕੇ 2:15 ਵਜੇ ਬਿਆਸ ਪਹੁੰਚੇਗੀ।
ਇਹ ਵੀ ਪੜ੍ਹੋ : ਪੰਜਾਬ ਪੁਲਸ ਦੇ ਮੁਲਾਜ਼ਮਾਂ ਲਈ ਜਾਰੀ ਹੋਏ ਨਵੇਂ ਹੁਕਮ! ਹੁਣ 2 ਸਾਲ ਤੋਂ ਵੱਧ...
ਵਾਪਸੀ ਦੇ ਲਈ ਬਿਆਸ ਸਟੇਸ਼ਨ ਤੋਂ ਗੱਡੀ ਨੰਬਰ 04566 ਨੂੰ 23 ਮਾਰਚ ਨੂੰ ਸ਼ਾਮ 3 ਵਜੇ ਰਵਾਨਾ ਕੀਤਾ ਜਾਵੇਗਾ, ਜੋ ਰਾਤ 8:20 ਵਜੇ ਸਹਾਰਨਪੁਰ ਪਹੁੰਚੇਗੀ।
ਇਹ ਵੀ ਪੜ੍ਹੋ : ਪੰਜਾਬ 'ਚ ਗਰਮੀ ਨੂੰ ਲੈ ਕੇ ਜਾਰੀ ਹੋਈ ਚਿਤਾਵਨੀ, ਮੌਸਮ ਵਿਭਾਗ ਨੇ ਦਿੱਤੀ ਨਵੀਂ ਅਪਡੇਟ
ਇਨ੍ਹਾਂ ਰੇਲਗੱਡੀਆਂ ਦਾ ਦੋਹੇਂ ਪਾਸਿਓਂ ਸਟਾਪੇਜ਼ ਯਮੁਨਾਨਗਰ ਜਗਾਧਰੀ, ਜਗਾਧਰੀ ਵਰਕਸ਼ਾਪ, ਅੰਬਾਲਾ ਕੈਂਟ, ਲੁਧਿਆਣਾ ਅਤੇ ਜਲੰਧਰ ਸਿਟੀ ਸਟੇਸ਼ਨਾਂ ’ਤੇ ਹੋਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਐੱਸ. ਆਈ. ਟੀ. ਸਾਹਮਣੇ ਮੁੜ ਪੇਸ਼ ਹੋਏ ਬਿਕਰਮ ਸਿੰਘ ਮਜੀਠੀਆ
NEXT STORY