ਗੁਰਦਾਸਪੁਰ/ਪਟਿਆਲਾ (ਵਿਨੋਦ): ਪੰਜਾਬ ਦੇ ਸਰਹਿੰਦ ਖੇਤਰ 'ਚ ਰੇਲਵੇ ਲਾਈਨ ’ਤੇ ਹੋਏ ਧਮਾਕਾ ਮਾਮਲੇ 'ਚ ਵੱਡੀ ਖਬਰ ਸਾਹਮਣੇ ਆਈ ਹੈ। ਅੱਤਵਾਦੀ ਸੰਗਠਨ ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਮੁਖੀ ਰਣਜੀਤ ਸਿੰਘ ਨੀਟਾ ਨੇ ਸਰਹਿੰਦ ਖੇਤਰ 'ਚ ਰੇਲਵੇ ਲਾਈਨ ’ਤੇ ਹੋਏ ਧਮਾਕੇ ਦੀ ਜ਼ਿੰਮੇਵਾਰੀ ਲਈ ਹੈ।

ਰਣਜੀਤ ਸਿੰਘ ਨੀਟਾ ਦੁਆਰਾ ਦਸਤਖਤ ਕੀਤੇ ਇੱਕ ਪ੍ਰੈਸ ਨੋਟ ਵਿੱਚ ਰਣਜੀਤ ਸਿੰਘ ਨੀਟਾ ਨੇ ਕਿਹਾ ਅਸੀਂ ਇਹ ਧਮਾਕਾ ਇੱਕ ਯਾਤਰੀ ਰੇਲਗੱਡੀ ’ਤੇ ਕਰ ਸਕਦੇ ਸੀ। ਹਾਲਾਂਕਿ ਸਾਡਾ ਇਰਾਦਾ ਕੋਈ ਜਾਨੀ ਨੁਕਸਾਨ ਨਹੀਂ ਕਰਨਾ ਹੈ। ਇਹ ਭਾਰਤ ਸਰਕਾਰ ਲਈ ਇੱਕ ਚਿਤਾਵਨੀ ਹੈ।
ਨੀਟਾ ਨੇ ਪ੍ਰੈਸ ਨੋਟ ਵਿੱਚ ਲਿਖਿਆ ਖਾਲਿਸਤਾਨ ਦੀ ਸਾਡੀ ਮੰਗ ਪਹਿਲਾਂ ਵੀ ਰਹੀ ਹੈ ਅਤੇ ਭਵਿੱਖ ਵਿੱਚ ਵੀ ਜਾਰੀ ਰਹੇਗੀ। ਨਾ ਤਾਂ ਅਸੀਂ ਆਰਾਮ ਨਾਲ ਬੈਠਾਂਗੇ ਅਤੇ ਨਾ ਹੀ ਬੈਠਣ ਦਿਆਂਗੇ। ਇਹ ਸੰਘਰਸ਼ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਅਸੀਂ ਖਾਲਿਸਤਾਨ ਪ੍ਰਾਪਤ ਨਹੀਂ ਕਰ ਲੈਂਦੇ। ਸਾਡੀਆਂ ਕਾਰਵਾਈਆਂ ਸਰਕਾਰ ਦੀ ਨੀਂਦ ਨੂੰ ਭੰਗ ਕਰਦੀਆਂ ਰਹਿਣਗੀਆਂ। ਪ੍ਰੈਸ ਨੋਟ ਦੇ ਹੇਠਾਂ ਰਣਜੀਤ ਸਿੰਘ ਨੀਟਾ ਦੇ ਦਸਤਖ਼ਤ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਕੀ ਲੋਕਤੰਤਰ 'ਚ ਕਿਸੇ ਤੋਂ ਸਵਾਲ ਪੁੱਛਣਾ ਅਪਰਾਧ ਹੈ? ਪਰਗਟ ਸਿੰਘ ਨੇ ਘੇਰੀ 'ਆਪ' ਸਰਕਾਰ
NEXT STORY