ਚੰਡੀਗੜ੍ਹ (ਵਿਨੈ) : ਸਵਾਰੀ ਤੋਂ ਪੰਜ ਰੁਪਏ ਵੱਧ ਵਸੂਲਣ ਦੇ ਦੋਸ਼ ਲਾਉਣ ਦਾ ਮਾਮਲਾ ਐਨੀ ਤੂਲ ਫੜ ਗਿਆ ਕਿ 100 ਬੱਸਾਂ ਦਾ ਚੱਕਾ ਜਾਮ ਕਰ ਦਿੱਤਾ ਗਿਆ। ਵੀਰਵਾਰ ਨੂੰ ਪੀ.ਆਰ.ਟੀ.ਸੀ. ਚੰਡੀਗੜ੍ਹ ਡਿਪੂ ਦੀ ਬੱਸ ’ਚ ਤੈਅ ਕਿਰਾਏ ਤੋਂ 5 ਰੁਪਏ ਵੱਧ ਵਸੂਲਣ ਦਾ ਦੋਸ਼ ਲਾਉਂਦਿਆਂ ਚੈਕਿੰਗ ਸਟਾਫ ਦੇ ਇਕ ਅਧਿਕਾਰੀ ਨੇ ਬੱਸ ਕੰਡਕਟਰ ਵਿਰੁੱਧ ਕਾਰਵਾਈ ਕਰਵਾ ਦਿੱਤੀ।
ਕੰਡਕਟਰ ਨੇ ਆਪਣੇ ਬਚਾਅ ’ਚ ਮਹਿਲਾ ਯਾਤਰੀ ਦੀ ਰਿਕਾਰਡਿੰਗ ਦੇ ਨਾਲ ਦੋ ਗਵਾਹ ਪੇਸ਼ ਕੀਤੇ। ਇਸ ਦੇ ਬਾਵਜੂਦ ਕੰਡਕਟਰ ਵਿਰੁੱਧ ਕੀਤੀ ਗਈ ਕਾਰਵਾਈ ਰੱਦ ਨਹੀਂ ਕੀਤੀ ਗਈ। ਪੀ.ਆਰ.ਟੀ.ਸੀ. ਚੰਡੀਗੜ੍ਹ ਡਿਪੂ ਦੇ ਯੂਨੀਅਨ ਪ੍ਰਧਾਨ ਹਰਵਿੰਦਰ ਸਿੰਘ ਨੇ ਸ਼ੁੱਕਰਵਾਰ ਸਵੇਰੇ 10 ਵਜੇ ਚੰਡੀਗੜ੍ਹ ਡਿਪੂ ਦੀਆਂ 100 ਬੱਸਾਂ ਦੀ ਹੜਤਾਲ ਦਾ ਐਲਾਨ ਕੀਤਾ ਤੇ ਚੰਡੀਗੜ੍ਹ ਡਿਪੂ ’ਤੇ ਧਰਨਾ ਦਿੱਤਾ।
ਯੂਨੀਅਨ ਦੇ ਪ੍ਰਧਾਨ ਹਰਵਿੰਦਰ ਸਿੰਘ ਤੇ ਖ਼ਜ਼ਾਨਚੀ ਗੁਰਪ੍ਰੀਤ ਸਿੰਘ ਪਿਲਖਣੀ ਨੇ ਸਾਂਝੇ ਤੌਰ ’ਤੇ ਕਿਹਾ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਦੇ ਇਕ ਕੰਡਕਟਰ ਦੀ ਚੈਕਿੰਗ ਦੌਰਾਨ ਚੈਕਿੰਗ ਇੰਸਪੈਕਟਰ ਨੇ ਦੋਸ਼ ਲਾਇਆ ਸੀ ਕਿ ਕੰਡਕਟਰ ਨੇ ਇਕ ਮਹਿਲਾ ਯਾਤਰੀ ਤੋਂ ਕਿਰਾਏ ਵਜੋਂ 110 ਰੁਪਏ ਦੀ ਬਜਾਏ 115 ਰੁਪਏ ਵਸੂਲੇ ਸਨ ਜਦਕਿ ਕੰਡਕਟਰ ਨੇ ਕਿਹਾ ਸੀ ਕਿ ਉਸ ਕੋਲ ਖੁੱਲ੍ਹੇ ਪੈਸੇ ਨਹੀਂ ਸਨ ਅਤੇ ਉਸ ਨੇ ਮਹਿਲਾ ਯਾਤਰੀ ਨੂੰ ਕਿਹਾ ਸੀ ਕਿ ਉਹ ਬਾਕੀ ਦਾ ਭੁਗਤਾਨ ਕਰੇਗਾ।
ਇਹ ਵੀ ਪੜ੍ਹੋ- ਪੰਜਾਬ ਦੇ ਸਰਕਾਰੀ ਸਕੂਲ ਦਾ ਪ੍ਰਿੰਸੀਪਲ ਸਸਪੈਂਡ, ਕੈਂਪਸ ਮੈਨੇਜਰ ਬਰਖ਼ਾਸਤ
ਕੰਡਕਟਰ ਦੀ ਗੱਲ ਸੁਣੇ ਬਿਨਾਂ ਹੀ ਚੈਕਿੰਗ ਸਟਾਫ਼ ਨੇ ਉਸ ਵਿਰੁੱਧ ਕਾਰਵਾਈ ਕੀਤੀ ਤੇ ਉਸ ਨੂੰ ਡਿਊਟੀ ਤੋਂ ਹਟਾ ਦਿੱਤਾ। ਆਪਣੇ ਆਪ ਨੂੰ ਬੇਕਸੂਰ ਸਾਬਤ ਕਰਨ ਲਈ ਕੰਡਕਟਰ ਨੇ ਇੱਕੋ ਬੱਸ ਦੇ ਦੋ ਯਾਤਰੀਆਂ ਦੀ ਗਵਾਹੀ ਪੇਸ਼ ਕੀਤੀ ਪਰ ਇਸ ਦੇ ਬਾਵਜੂਦ ਕੰਡਕਟਰ ਵਿਰੁੱਧ ਕਾਰਵਾਈ ਬੰਦ ਨਹੀਂ ਕੀਤੀ ਗਈ।
ਪੀ.ਆਰ.ਟੀ.ਸੀ. ਠੇਕਾ ਮੁਲਾਜ਼ਮ ਯੂਨੀਅਨ ਨੇ ਚੰਡੀਗੜ੍ਹ ਪੀ.ਆਰ.ਟੀ.ਸੀ. ਡਿਪੂ ਦੀਆਂ ਲਗਭਗ 100 ਬੱਸਾਂ ਦਾ ਚੱਕਾ ਜਾਮ ਕਰਵਾ ਦਿੱਤਾ। ਇਸ ਤੋਂ ਬਾਅਦ ਪੀ.ਆਰ.ਟੀ.ਸੀ. ਨੇ ਪਟਿਆਲਾ ਬੱਸ ਸਟੈਂਡ ਦੇ ਗੇਟ 2 ਘੰਟੇ ਲਈ ਬੰਦ ਰੱਖਣ ਤੇ ਪੰਜਾਬ ਦੇ ਹੋਰ 10 ਡਿਪੂਆਂ ਤੋਂ ਕਿਸੇ ਵੀ ਬੱਸ ਨੂੰ ਰੂਟ ’ਤੇ ਨਾ ਭੇਜਣ ਦਾ ਫ਼ੈਸਲਾ ਕੀਤਾ ਤੇ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- ਕੈਨੇਡਾ ਤੋਂ ਆਈ ਖ਼ਬਰ ਨੇ ਪੰਜਾਬ 'ਚ ਬੈਠੇ ਮਾਪਿਆਂ ਦਾ ਤੋੜ'ਤਾ ਲੱਕ, ਟਰਾਲਾ ਚਲਾਉਂਦਿਆਂ ਇਕਲੌਤੇ ਪੁੱਤ ਦੀ ਹੋਈ ਮੌਤ
ਉਨ੍ਹਾਂ ਚੇਤਾਵਨੀ ਦਿੱਤੀ ਹੈ ਕਿ ਉਨ੍ਹਾਂ ਦੀਆਂ ਮੰਗਾਂ 24 ਘੰਟਿਆਂ ਦੇ ਅੰਦਰ-ਅੰਦਰ ਨਾ ਮੰਨੀਆਂ ਗਈਆਂ ਤਾਂ ਉਹ ਸ਼ਨੀਵਾਰ ਨੂੰ ਚੰਡੀਗੜ੍ਹ ਪੀ.ਆਰ.ਟੀ.ਸੀ. ਡਿਪੂ ਦੇ ਐੱਮ.ਡੀ. ਦੇ ਘਰ ਦਾ ਘਿਰਾਓ ਕਰਨ ਲਈ ਮਜਬੂਰ ਹੋਣਗੇ ਤੇ ਇਸ ਦੀ ਜ਼ਿੰਮੇਵਾਰੀ ਪੀ.ਆਰ.ਟੀ.ਸੀ. ਪ੍ਰਬੰਧਨ ਦੀ ਹੋਵੇਗੀ।
ਹਜ਼ਾਰਾਂ ਯਾਤਰੀਆਂ ਨੂੰ ਕਰਨਾ ਪਿਆ ਮੁਸ਼ਕਲਾਂ ਦਾ ਸਾਹਮਣਾ
ਮਾਮੂਲੀ ਝਗੜੇ ਤੋਂ ਪਏ ਇਸ ਰੱਫੜ ਕਾਰਨ ਸ਼ੁੱਕਰਵਾਰ ਦੁਪਹਿਰ ਤੋਂ ਬਾਅਦ ਹਜ਼ਾਰਾਂ ਯਾਤਰੀਆਂ ਨੂੰ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਸ਼ੁੱਕਰਵਾਰ ਨੂੰ ਪੀ.ਆਰ.ਟੀ.ਸੀ. ਦੁਆਰਾ ਚਲਾਏ ਜਾਂਦੇ ਰੂਟਾਂ ’ਤੇ ਜ਼ਿਆਦਾਤਰ ਯਾਤਰੀ ਪ੍ਰਭਾਵਿਤ ਦੇਖੇ ਗਏ। ਇਨ੍ਹਾਂ ਰੂਟਾਂ ’ਤੇ ਵਿਸ਼ੇਸ਼ ਰੂਟ ਹਨ ਅਤੇ ਕਿਸੇ ਵੀ ਨਿੱਜੀ ਕੰਪਨੀ ਦੀ ਬੱਸ ਕੋਲ ਪਰਮਿਟ ਨਹੀਂ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਇਕ ਹੋਰ ਨੌਜਵਾਨ ਨੂੰ ਖਾ ਗਿਆ 'ਮੌਤ ਦਾ ਟੀਕਾ', ਓਵਰਡੋਜ਼ ਕਾਰਨ ਹੋ ਗਈ ਮੌਤ
NEXT STORY