ਬਠਿੰਡਾ (ਵਰਮਾ)- ਪੰਜਾਬ 'ਚ ਰਾਤ 8 ਵਜੇ ਇਕ ਦੁਕਾਨ 'ਤੇ ਧਮਾਕਾ ਹੋਣ ਦੀ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਅਨੁਸਾਰ ਬਠਿੰਡਾ ਦੇ ਧੋਬਿਆਣਾ ਰੋਡ ’ਤੇ ਇਕ ਗੈਸ ਚੁੱਲ੍ਹਾ ਰਿਪੇਅਰ ਦੀ ਦੁਕਾਨ ’ਚ ਸ਼ਾਮ 8 ਵਜੇ ਦੇ ਕਰੀਬ ਅਚਾਨਕ ਅੱਗ ਲੱਗਣ ਨਾਲ ਇਕ ਦੇ ਬਾਅਦ ਇਕ ਚਾਰ ਗੈਸ ਸਿਲੰਡਰ ਫਟ ਗਏ।
ਦੂਰ-ਦੂਰ ਤਕ ਧਮਾਕਿਆਂ ਦੀ ਆਵਾਜ਼ ਨਾਲ ਬਸਤੀ ’ਚ ਦਹਿਸ਼ਤ ਫੈਲ ਗਈ ਤੇ ਲੋਕ ਡਰ ਦੇ ਮਾਰੇ ਘਰਾਂ ਤੋਂ ਬਾਹਰ ਆ ਗਏ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀ ਟੀਮ ਮੌਕੇ 'ਤੇ ਪੁੱਜੀ ਤੇ ਆ ਕੇ ਅੱਗ ’ਤੇ ਕਾਬੂ ਪਾਇਆ। ਹਾਲਾਂਕਿ ਗਨੀਮਤ ਰਹੀ ਕਿ ਇਸ ਧਮਾਕੇ ’ਚ ਕਿਸੇ ਵੀ ਤਰ੍ਹਾਂ ਦੀ ਜਾਨੀ ਨੁਕਸਾਨ ਨਹੀਂ ਹੋਇਆ, ਪਰ ਪੂਰੀ ਦੁਕਾਨ ਸੜ ਕੇ ਸੁਆਹ ਹੋ ਗਈ।
ਇਹ ਵੀ ਪੜ੍ਹੋ- PUBG ਹੱਥੋਂ ਤਬਾਹ ਹੋ ਗਿਆ ਪਰਿਵਾਰ, ਨੌਜਵਾਨ ਨੇ ਪਰੇਸ਼ਾਨ ਹੋ ਕੇ ਛੱਡਿਆ ਘਰ, ਹੁਣ ਜਿਸ ਹਾਲ 'ਚ ਮਿਲਿਆ...
ਜਾਣਕਾਰੀ ਅਨੁਸਾਰ ਧੋਬਿਆਣਾ ਰੋਡ ’ਤੇ ਓਮ ਪ੍ਰਕਾਸ਼ ਨਾਮਕ ਵਿਅਕਤੀ ਗੈਸ ਚੁੱਲ੍ਹਾ ਰਿਪੇਅਰ ਦੀ ਦੁਕਾਨ ਚਲਾਉਂਦਾ ਹੈ। ਸ਼ਾਮ 8 ਵਜੇ ਦੇ ਕਰੀਬ ਉਹ ਇਕ ਗੈਸ ਚੁੱਲ੍ਹਾ ਰਿਪੇਅਰ ਕਰ ਕੇ ਉਸ ਨੂੰ 5 ਕਿਲੋ ਵਾਲੇ ਸਿਲੰਡਰ ਨਾਲ ਚੈੱਕ ਕਰ ਰਿਹਾ ਸੀ ਕਿ ਅਚਾਨਕ ਲੀਕੇਜ਼ ਹੋਣ ਕਾਰਨ ਸਿਲੰਡਰ ਨੂੰ ਅੱਗ ਲੱਗ ਗਈ।
ਇਹ ਵੇਖ ਕੇ ਦੁਕਾਨਦਾਰ ਤੁਰੰਤ ਦੁਕਾਨ ਤੋਂ ਬਾਹਰ ਭੱਜ ਗਿਆ ਅਤੇ ਕੁਝ ਹੀ ਮਿੰਟਾਂ ’ਚ ਦੁਕਾਨ ’ਚ ਪਏ 5-5 ਕਿਲੋ ਦੇ 4 ਸਿਲੰਡਰ ਇਕ ਦੇ ਬਾਅਦ ਇਕ ਫਟ ਗਏ। ਇਸ ਦੌਰਾਨ ਮੌਕੇ ’ਤੇ ਪਹੁੰਚੀ ਥਾਣਾ ਸਿਵਲ ਲਾਈਨ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
PUBG ਹੱਥੋਂ ਤਬਾਹ ਹੋ ਗਿਆ ਪਰਿਵਾਰ, ਨੌਜਵਾਨ ਨੇ ਪਰੇਸ਼ਾਨ ਹੋ ਕੇ ਛੱਡਿਆ ਘਰ, ਹੁਣ ਜਿਸ ਹਾਲ 'ਚ ਮਿਲਿਆ...
NEXT STORY