ਪਟਿਆਲਾ (ਕੰਵਲਜੀਤ) : ਪਟਿਆਲਾ ਦੀ ਕੋਰਟ ਕੰਮਲੈਕਸ ਵਿੱਚ ਵੱਡੀ ਘਟਨਾ ਵਾਪਰੀ ਹੈ। ਦੱਸ ਦਈਏ ਕਿ ਬੀਤੇ ਕੱਲ ਸਿਵਲ ਲਾਈਨ ਥਾਣਾ ਦੀ ਪੁਲਸ ਵੱਲੋਂ ਰੰਗੇ ਸ਼ਾਹ ਕਾਲੋਨੀ ਦੇ ਰਹਿਣ ਵਾਲੇ ਰਵੀ ਕੁਮਾਰ ਨਾਮ ਦੇ ਨੌਜਵਾਨ ਨੂੰ 50 ਗ੍ਰਾਮ ਹੀਰੋਇਨ ਸਣੇ ਕਾਬੂ ਕੀਤਾ ਗਿਆ ਸੀ ਜਿਸ ਨੂੰ ਅੱਜ ਸਭ ਇੰਸਪੈਕਟਰ ਅੰਗਰੇਜ਼ ਸਿੰਘ ਆਪਣੀ ਟੀਮ ਦੇ ਨਾਲ ਪਟਿਆਲਾ ਅਦਾਲਤ ਦੀ ਚੌਥੀ ਮੰਜ਼ਿਲ ਦੇ ਉੱਪਰ ਜੱਜ ਸਾਹਿਬਾਨ ਦੇ ਅੱਗੇ ਪੇਸ਼ ਕਰ ਰਿਮਾਂਡ ਹਾਸਿਲ ਕਰਨ ਦੇ ਲਈ ਜਾ ਰਹੇ ਸੀ। ਇਸੇ ਦੌਰਾਨ ਮੁਲਜ਼ਮ ਨੇ ਭੱਜਣ ਦੀ ਕੋਸ਼ਿਸ਼ ਵਿਚ ਪੁਲਸ ਤੋਂ ਹੱਥ ਛੁੜਾ ਕੇ ਤੀਜੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ।
ਵੱਡੀ ਖਬਰ! ਸੋਨੇ ਦੀ ਚੈਨ ਤੇ ਪੈਸੇ ਖੋਣ ਵਾਲਿਆਂ ਦਾ ਪੁਲਸ ਨਾਲ ਹੋ ਗਿਆ ਐਨਕਾਊਂਟਰ
ਇਸ ਦੌਰਾਨ ਜ਼ਖਮੀ ਹਾਲਤ 'ਚ ਮੁਲਜ਼ਮ ਨੂੰ ਪੁਲਸ ਨੇ ਸਰਕਾਰੀ ਰਜਿੰਦਰਾ ਹਸਪਤਾਲ ਪਹੁੰਚਾਇਆ। ਮਿਲੀ ਜਾਣਕਾਰੀ ਮੁਤਾਬਕ ਮੁਲਜ਼ਮ ਰਵੀ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ। ਇਸ ਮੌਕੇ ਡੀਐੱਸਪੀ ਸਤਨਾਮ ਸਿੰਘ ਦਾ ਕਹਿਣਾ ਸੀ ਕਿ ਇਹ ਨਸ਼ਾ ਤਸਕਰ ਹੈ। ਇਸਦੇ ਉੱਪਰ ਅਸੀਂ ਮਾਮਲਾ ਦਰਜ ਕਰ ਕੇ ਪੁਲਸ ਪਾਰਟੀ ਇਸ ਨੂੰ ਪੇਸ਼ ਕਰਨ ਲਈ ਲੈ ਕੇ ਜਾ ਰਹੀ ਸੀ ਤਾਂ ਉਸੇ ਸਮੇਂ ਇਸ ਨੇ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਇਹ ਘਟਨਾ ਵਾਪਰ ਗਈ। ਦੂਜੇ ਪਾਸੇ ਪਰਿਵਾਰ ਦਾ ਕਹਿਣਾ ਹੈ ਕਿ ਅਸੀਂ ਉਸ ਸਮੇਂ ਮੌਕੇ 'ਤੇ ਮੌਜੂਦ ਸੀ ਜਦੋਂ ਇਹ ਘਟਨਾ ਵਾਪਰੀ। ਸਾਡਾ ਬੇਟਾ ਪੁਲਸ ਤੋਂ ਜਦੋਂ ਭੱਜਿਆ ਤਾਂ ਪੁਲਸ ਦਾ ਫਰਜ਼ ਬਣਦਾ ਸੀ ਕਿ ਜੇਕਰ ਹੱਥ-ਕੜੀ ਖੋਲ੍ਹੀ ਹੈ ਤਾਂ ਉਸ ਨੂੰ ਹੱਥਾਂ ਤੋਂ ਫੜਦੀ ਲੇਕਿਨ ਪੁਲਸ ਨੇ ਉਸ ਨੂੰ ਨਹੀਂ ਫੜਿਆ ਹੋਇਆ ਸੀ। ਇਸ ਕਰ ਕੇ ਉਸ ਨੇ ਭੱਜਣ ਦੀ ਕੋਸ਼ਿਸ਼ ਕੀਤੀ। ਸਾਡੇ ਬੇਟੇ ਨੂੰ ਬਚਾਉਣ ਦੀ ਬਜਾਏ ਪੁਲਸ ਨੇ ਧੱਕਾ ਦੇ ਕੇ ਮਾਰਨ ਦੀ ਕੋਸ਼ਿਸ਼ ਕੀਤੀ। ਸਾਡਾ ਪੁੱਤ ਆਪਣੀ ਪਤਨੀ ਤੋਂ ਦੁਖੀ ਹੋ ਕੇ ਨਸ਼ਾ ਕਰਦਾ ਸੀ। ਉਹ ਕੋਈ ਨਸ਼ਾ ਵੇਚਦਾ ਨਹੀਂ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦੋ ਦੁਕਾਨਾਂ 'ਚ ਮਚੇ ਅੱਗ ਦੇ ਭਾਂਬੜ, ਹੋ ਗਿਆ ਲੱਖਾਂ ਰੁਪਏ ਦਾ ਨੁਕਸਾਨ
NEXT STORY