ਅਬੋਹਰ (ਸੁਨੀਲ ਨਾਗਪਾਲ) : ਅਬੋਹਰ ਦੇ ਪਿੰਡ ਗਿੱਦੜਾਂਵਾਲੀ 'ਚ ਸਾਲ ਦੇ ਅਖ਼ੀਰਲੇ ਦਿਨ ਉਸ ਵੇਲੇ ਦਰਦਨਾਕ ਘਟਨਾ ਵਾਪਰੀ, ਜਦੋਂ ਗੁਰਦੁਆਰੇ 'ਚ ਨਿਸ਼ਾਨ ਸਾਹਿਬ ਦਾ ਚੋਲਾ ਬਦਲਣ ਲਈ ਉੱਪਰ ਗਿਆ ਨੌਜਵਾਨ 90 ਫੁੱਟ 'ਤੇ ਲਟਕ ਗਿਆ। ਇਸ ਤੋਂ ਬਾਅਦ ਸਾਰੇ ਪਿੰਡ 'ਚ ਰੌਲਾ ਪੈ ਗਿਆ। ਬਾਅਦ 'ਚ ਉਸ ਨੂੰ ਬੜੀ ਮੁੱਸ਼ਕਤ ਨਾਲ 3 ਘੰਟਿਆਂ ਬਾਅਦ ਹੇਠਾਂ ਉਤਾਰ ਲਿਆ ਗਿਆ।
ਇਹ ਵੀ ਪੜ੍ਹੋ : ਸਾਲ 2026 'ਚ ਛੁੱਟੀਆਂ ਹੀ ਛੁੱਟੀਆਂ! ਪ੍ਰਸ਼ਾਸਨ ਨੇ ਜਾਰੀ ਕੀਤੀ ਸੂਚੀ, ਨੋਟ ਕਰ ਲਓ ਲੰਬੇ WEEKEND
ਜਾਣਕਾਰੀ ਮੁਤਾਬਕ ਪਿੰਡ ਗਿੱਦੜਾਂਵਾਲੀ 'ਚ ਨਵੇਂ ਸਾਲ ਮੌਕੇ ਗੁਰਦੁਆਰਾ ਸਾਹਿਬ 'ਚ ਨਿਸ਼ਾਨ ਸਾਹਿਬ ਦਾ ਚੋਲਾ ਬਦਲਣ ਲਈ ਇਕ ਨੌਜਵਾਨ ਨਿਸ਼ਾਨ ਸਾਹਿਬ ਦੇ ਉੱਪਰ ਚੜ੍ਹਿਆ ਪਰ ਤਾਰ ਟੁੱਟਣ ਕਾਰਨ ਉਹ 90 ਫੁੱਟ ਉੱਪਰ ਲਟਕ ਗਿਆ। ਇਸ ਤੋਂ ਬਾਅਦ ਤੁਰੰਤ ਪ੍ਰਸ਼ਾਸਨ ਮੌਕੇ 'ਤੇ ਪੁੱਜ ਗਿਆ ਅਤੇ ਨੌਜਵਾਨ ਨੂੰ ਹੇਠਾਂ ਉਤਾਰਨ ਦੀਆਂ ਕੋਸ਼ਿਸ਼ਾਂ 'ਚ ਲੱਗ ਗਿਆ।
ਇਹ ਵੀ ਪੜ੍ਹੋ : ਨਵੇਂ ਸਾਲ ਤੋਂ ਪਹਿਲਾਂ ਪੰਜਾਬ ਦੇ ਸਕੂਲਾਂ ਲਈ ਸਖ਼ਤ ਚਿਤਾਵਨੀ, ਵਿਭਾਗ ਨੇ ਜਾਰੀ ਕੀਤੇ ਹੁਕਮ
ਕਰੀਬ 3 ਘੰਟਿਆਂ ਬਾਅਦ ਨੌਜਵਾਨ ਦਾ ਰੈਸਕਿਊ ਕਰਕੇ ਉਸ ਨੂੰ ਹੇਠਾਂ ਉਤਾਰਿਆ ਗਿਆ। ਉਸ ਨੂੰ ਅਬੋਹਰ ਦੇ ਸਰਕਾਰੀ ਹਸਪਤਾਲ 'ਚ ਦਾਖ਼ਲ ਕਰਾਇਆ ਗਿਆ ਹੈ। ਹਾਲਾਂਕਿ ਡਾਕਟਰਾਂ ਦਾ ਕਹਿਣਾ ਹੈ ਕਿ ਉਹ ਠੀਕ ਹੈ। ਉਸ ਨੂੰ ਮੁੱਢਲਾ ਇਲਾਜ ਦੇ ਦਿੱਤਾ ਗਿਆ ਹੈ ਅਤੇ ਥੋੜ੍ਹਾ ਸਮਾਂ ਹਸਪਤਾਲ ਰੱਖ ਕੇ ਉਸ ਨੂੰ ਛੁੱਟੀ ਦੇ ਦਿੱਤੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਵੱਧ ਗਈਆਂ ਸਕੂਲਾਂ ਦੀਆਂ ਛੁੱਟੀਆਂ
NEXT STORY