ਰਾਏਕੋਟ (ਭੱਲਾ)- ਦੀਵਾਲੀ ਦੀ ਰਾਤ 11 ਵਜੇ ਨੌਜਵਾਨ ਅਮਨਦੀਪ ਸਿੰਘ ਉਰਫ ਅਮਨਾ ਪੰਡੋਰੀ ਦਾ ਸਥਾਨਕ ਸ਼ਹਿਰ ਦੇ ਗੁਰਦੁਆਰਾ ਟਾਹਲੀਆਣਾ ਸਾਹਿਬ ਤੋਂ ਥੋੜੀ ਇਕ ਢਾਬੇ ਦੇ ਨਜ਼ਦੀਕ ਪਰਿਵਾਰਕ ਝਗੜੇ ਕਾਰਨ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ।
ਘਟਨਾ ਸਬੰਧੀ ਪੁਲਸ ਕੋਲ ਹਰਦੀਪ ਸਿੰਘ ਪੁੱਤਰ ਸੇਵਾ ਸਿੰਘ ਵਾਸੀ ਪੰਡੋਰੀ, ਥਾਣਾ ਮਹਿਲ ਕਲਾਂ ਨੇ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਬੀਤੀ ਰਾਤ 9 ਵਜੇ ਉਹ ਆਪਣੇ ਦੋਸਤਾਂ ਅਜੈਬ ਸਿੰਘ, ਮਨਿੰਦਰ ਸਿੰਘ ਅਤੇ ਆਪਣੇ ਚਾਚੇ ਦੇ ਲੜਕੇ ਅਮਨਦੀਪ ਸਿੰਘ ਉਰਫ਼ ਅਮਨਾ ਨਾਲ ਉਸ ਦੇ ਦੋਸਤ ਬਲਜੀਤ ਸਿੰਘ ਦੇ ਪਲਾਟ ਵਿਚ ਮੋਮਬੱਤੀਆਂ ਜਗਾਉਣ ਲਈ ਗਿਆ ਸੀ।
ਜਦੋਂ ਮੋਮਬੱਤੀਆਂ ਜਗਾ ਕੇ ਉਹ ਆਪਣੇ ਘਰ ਜਾ ਰਿਹਾ ਸੀ ਤਾਂ ਉਸ ਨੂੰ ਦਾਨਵੀਰ ਚੀਨਾ ਉਰਫ਼ ਡੀ.ਸੀ ਪੁੱਤਰ ਮੁਖ਼ਤਿਆਰ ਸਿੰਘ ਵਾਸੀ ਪਿੰਡ ਨੂਰਪੁਰਾ ਦਾ ਫ਼ੋਨ ਆਇਆ, ਜਿਸ ’ਤੇ ਉਸ ਦੇ ਚਾਚੇ ਦੇ ਪੁੱਤ ਅਮਨਦੀਪ ਸਿੰਘ ਉਰਫ ਅਮਨਾ ਨੇ ਉਸ ਕੋਲੋਂ ਫੋਨ ਲੈ ਕੇ ਡੀ.ਸੀ. ਨਾਲ ਗੱਲ ਕਰਨੀ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ- ਅੱਧੀ ਰਾਤੀਂ ਮੁੜ ਦਹਿਲਿਆ ਪੰਜਾਬ, ਗੋ.ਲ਼ੀਆਂ ਮਾਰ ਕੇ ਸੋਹਣੇ-ਸੁਨੱਖੇ ਨੌਜਵਾਨ ਨੂੰ ਉਤਾਰ'ਤਾ ਮੌ.ਤ ਦੇ ਘਾਟ
ਗੱਲ ਕਰਦੇ ਸਮੇਂ ਉਨ੍ਹਾਂ ਦੀ ਬਹਿਸ ਵਧਣ ਕਾਰਨ ਕਾਫੀ ਗਰਮਾ-ਗਰਮੀ ਹੋ ਗਈ, ਜਿਸ ’ਤੇ ਉਹ ਸਾਰੇ ਡੀ.ਸੀ. ਨੂਰਪੁਰਾ ਨਾਲ ਗੱਲ ਕਰਨ ਲਈ ਆਪਣੀ ਕਾਰ ਕੋਰੋਲਾ ਵਿਚ ਰਾਏਕੋਟ ਆ ਗਏ। ਉਸ ਦਾ ਦਫਤਰ, ਜੋ ਕਿ ਗੁਰਦੁਆਰਾ ਟਾਹਲੀਆਣਾ ਸਾਹਿਬ ਦੇ ਦੂਜੇ ਪਾਸੇ ਹੈ, ਵਿਖੇ ਜਦੋਂ ਉਹ ਪਹੁੰਚੇ ਤਾਂ ਦਫ਼ਤਰ ਦੇ ਬਾਹਰ 8-10 ਵਿਅਕਤੀ ਖੜ੍ਹੇ ਸਨ ਤੇ ਜਸਪ੍ਰੀਤ ਸਿੰਘ ਪੁੱਤਰ ਹਰਜਿੰਦਰ ਸਿੰਘ, ਜੋ ਕਿ ਕਿਸਾਨ ਯੂਨੀਅਨ ਦੋਆਬਾ ਦਾ ਪ੍ਰਧਾਨ ਹੈ, ਨੇ ਸਾਨੂੰ ਲਲਕਾਰਿਆ ਤੇ ਆਪਣੇ ਦੋਸਤ ਦਾਨਵੀਰ ਚੀਨਾ ਉਰਫ ਡੀ.ਸੀ. ਨੂੰ ਗੋਲੀ ਚਲਾਉਣ ਲਈ ਕਿਹਾ।
ਇਸ ਮਗਰੋਂ ਉਸ ਨੇ ਅਮਨਦੀਪ ਵੱਲ ਗੋਲੀ ਚਲਾ ਦਿੱਤੀ, ਜਿਸ ’ਤੇ ਹਰਦੀਪ ਅਤੇ ਅਜਾਇਬ ਸਿੰਘ ਨੇ ਉਸ ਨੂੰ ਇਕ ਪਾਸੇ ਕਰ ਦਿੱਤਾ ਅਤੇ ਗੋਲੀ ਇਕ ਪਾਸੇ ਦੀ ਨਿਕਲ ਗਈ ਤੇ ਉਸ ਨੇ ਫਿਰ ਅਮਨਦੀਪ ਵੱਲ ਗੋਲੀ ਚਲਾ ਦਿੱਤੀ, ਜੋ ਉਸ ਦੇ ਸਿਰ ਵਿਚ ਵੱਜੀ ਅਤੇ ਉਹ ਉੱਥੇ ਹੀ ਡਿੱਗ ਪਿਆ, ਅਸੀਂ ਤੁਰੰਤ ਉਸ ਨੂੰ ਆਪਣੀ ਕਾਰ ਵਿਚ ਬਿਠਾ ਕੇ ਸਿਵਲ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀ.ਐੱਸ.ਪੀ. ਰਾਏਕੋਟ ਹਰਜਿੰਦਰ ਸਿੰਘ, ਐੱਸ.ਐੱਚ.ਓ. ਸਿਟੀ ਇੰਸਪੈਕਟਰ ਦਵਿੰਦਰ ਸਿੰਘ ਤੇ ਐੱਸ.ਐੱਚ.ਓ. ਸਦਰ ਨਰਿੰਦਰ ਸਿੰਘ ਮੌਕੇ ’ਤੇ ਪੁੱਜੇ ਤੇ ਲਾਸ਼ ਕਬਜ਼ੇ ਵਿਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ।
ਥਾਣਾ ਸਿਟੀ ਦੇ ਇੰਚਾਰਜ ਇੰਸ. ਦਵਿੰਦਰ ਸਿੰਘ ਨੇ ਦੱਸਿਆ ਕਿ ਕਤਲ ਦੇ ਮੁਲਜ਼ਮ ਦਾਨਵੀਰ ਚੀਨਾ ਉਰਫ ਡੀ. ਸੀ. ਨੂਰਪੁਰਾ ਅਤੇ ਕਿਸਾਨ ਯੂਨੀਅਨ ਦੋਆਬਾ ਦੇ ਜ਼ਿਲਾ ਪ੍ਰਧਾਨ ਜਸਪ੍ਰੀਤ ਸਿੰਘ ਢੱਟ ਦੇ ਨਾਂ ਸਮੇਤ 10 ਹੋਰ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਸਾਰੇ ਮੁਲਜ਼ਮ ਅਜੇ ਫਰਾਰ ਦੱਸੇ ਜਾ ਰਹੇ ਹਨ, ਜਿਨ੍ਹਾਂ ਵਿਚੋਂ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ। ਇਸ ਸਬੰਧੀ ਪਰਿਵਾਰਕ ਮੈਂਬਰਾਂ ਵਲੋਂ ਸ਼ਹਿਰ ਦੇ ਬਰਨਾਲਾ ਚੌਕ ਵਿਚ ਧਰਨਾ ਲਾਇਆ ਗਿਆ ਤੇ ਪੁਲਸ ਵਲੋਂ ਜਲਦੀ ਮੁਲਜ਼ਮਾਂ ਦੀ ਗ੍ਰਿਫਤਾਰੀ ਕੀਤੇ ਜਾਣ ਦੇ ਦਿੱਤੇ ਭਰੋਸੇ ਤੋਂ ਬਾਅਦ ਧਰਨਾ ਚੁੱਕ ਲਿਆ।
ਇਹ ਵੀ ਪੜ੍ਹੋ- ਫ਼ਿਲਮ ਦੇਖਣ ਗਏ ਸੀ ਡਾਕਟਰ ਸਾਬ੍ਹ, ਪਿੱਛੋਂ ਘਰ 'ਚ ਪੈ ਗਿਆ 'ਸੀਨ'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਵਰਕ ਵੀਜ਼ਾ ਦਿਵਾਉਣ ਦੇ ਨਾਂ ’ਤੇ 80 ਲੱਖ 63 ਹਜ਼ਾਰ ਰੁਪਏ ਦੀ ਮਾਰੀ ਠੱਗੀ
NEXT STORY