ਅੰਮ੍ਰਿਤਸਰ (ਰਮਨ ਸ਼ਰਮਾ) : ਪੰਜਾਬ ਵਿਧਾਨ ਸਭਾ ਦੇ ਚੋਣ ਨਤੀਜਿਆਂ ’ਚ ਆਮ ਆਦਮੀ ਪਾਰਟੀ ਦੇ ਹੱਕ ’ਚ ਚੱਲੇ ਤੂਫਾਨ ਨੇ ਵੱਡੇ-ਵੱਡੇ ਸਿਆਸੀ ਥੰਮ੍ਹ ਢਾਹ ਦਿੱਤੇ। ਆਮ ਆਦਮੀ ਪਾਰਟੀ ਨੇ ਅੱਜ ਅੰਮ੍ਰਿਤਸਰ ’ਚ ਵੱਡਾ ਧਮਾਕਾ ਕੀਤਾ, ਜਦੋਂ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਦੇ ਨਗਰ ਨਿਗਮ ਦੇ 16 ਮੌਜੂਦਾ ਕੌਂਸਲਰ ਅੱਜ ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਤੇ ਪੰਜਾਬ ਇੰਚਾਰਜ ਜਰਨੈਲ ਸਿੰਘ ਦੀ ਮੌਜੂਦਗੀ ’ਚ ਆਮ ਆਦਮੀ ਪਾਰਟੀ ’ਚ ਸ਼ਾਮਿਲ ਹੋ ਗਏ।
ਇਹ ਵੀ ਪੜ੍ਹੋ : ‘ਮੈਗਾ ਰੋਡ ਸ਼ੋਅ’ ’ਚ ਭਗਵੰਤ ਮਾਨ ਦਾ ਵੱਡਾ ਬਿਆਨ, ਵੱਡੇ-ਵੱਡੇ ਲੀਡਰ ਹਾਰੇ ਨਹੀਂ ਸਗੋਂ ਪੰਜਾਬ ਦੇ ਲੋਕ ਜਿੱਤੇ
ਇਨ੍ਹਾਂ ਕੌਂਸਲਰਾਂ ’ਚ ਜ਼ਿਆਦਾਤਰ ਕੌਂਸਲਰ ਕਾਂਗਰਸ ਦੇ ਹਨ। ਕਾਂਗਰਸੀ ਮੇਅਰ ਕਰਮਜੀਤ ਸਿਘ ਰਿੰਟੂ ਦੀ ਅਗਵਾਈ ’ਚ ਕੌਂਸਲਰ ਪ੍ਰਦੀਪ ਸ਼ਰਮਾ, ਨੀਤੂ ਟਾਂਗਰੀ, ਜਤਿੰਦਰ ਸੋਨੀਆ, ਜਗਦੀਸ਼ ਕਾਲੀਆ, ਰਾਜੇਸ਼ ਮਦਾਨ, ਪ੍ਰਿਯੰਕਾ ਸ਼ਰਮਾ ਆਦਿ ‘ਆਪ’ ਸ਼ਾਮਲ ਹੋ ਗਏ। ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਇਸ ਨੂੰ ਲੈ ਕੇ ਸੋਸ਼ਲ ਮੀਡੀਆ ਪਲੇਟਫਾਰਮ ਟਵਿਟਰ ’ਤੇ ਪੋਸਟ ਪਾਈ। ਜ਼ਿਕਰਯੋਗ ਹੈ ਕਿ ਨਗਰ ਨਿਗਮ ’ਚ ਕੁੱਲ 85 ਕੌਂਸਲਰ ਹਨ ਤੇ ਇਨ੍ਹਾਂ ’ਚੋਂ 65 ਕਾਂਗਰਸ ਦੇ ਹਨ।
ਇਹ ਵੀ ਪੜ੍ਹੋ : ਜਾਣੋ ਕੌਣ ਹੈ ਪੰਜਾਬ ’ਚ ਸਭ ਤੋਂ ਘੱਟ ਉਮਰ ’ਚ ਵਿਧਾਇਕਾ ਬਣੀ ਨਰਿੰਦਰ ਕੌਰ ਭਰਾਜ
‘ਮੈਗਾ ਰੋਡ ਸ਼ੋਅ’ ’ਚ ਭਗਵੰਤ ਮਾਨ ਦਾ ਵੱਡਾ ਬਿਆਨ, ਵੱਡੇ-ਵੱਡੇ ਲੀਡਰ ਹਾਰੇ ਨਹੀਂ ਸਗੋਂ ਪੰਜਾਬ ਦੇ ਲੋਕ ਜਿੱਤੇ
NEXT STORY