ਚੰਡੀਗੜ੍ਹ : ਪੰਜਾਬ 'ਚ ਹੁਣ ਦਰਿਆਵਾਂ, ਨਹਿਰਾਂ ਅਤੇ ਨਾਲਿਆਂ ਨੇੜੇ ਘਰ ਜਾਂ ਹੋਟਲ ਬਣਾਉਣ ਵਾਲੇ ਲੋਕਾਂ ਲਈ ਵੱਡੀ ਖ਼ਬਰ ਹੈ ਕਿਉਂਕਿ ਹੜ੍ਹਾਂ ਤੋਂ ਬਾਅਦ ਮਾਨ ਸਰਕਾਰ ਹੁਣ ਸਖ਼ਤ ਐਕਸ਼ਨ ਪਲਾਨ ਨੂੰ ਲਾਗੂ ਕਰਨ ਦੀ ਤਿਆਰੀ ਕਰ ਰਹੀ ਹੈ। ਸੂਤਰਾਂ ਮੁਤਾਬਕ ਸੂਬੇ 'ਚ 850 ਚੋਣਵੀਆਂ ਥਾਵਾਂ 'ਤੇ ਦਰਿਆਵਾਂ, ਨਹਿਰਾਂ, ਨਾਲਿਆਂ ਅਤੇ ਚੋਆਂ ਨੇੜੇ 150 ਮੀਟਰ ਦੇ ਘੇਰੇ 'ਚ ਨਾ ਤੋਂ ਕੋਈ ਘਰ ਬਣਾ ਸਕੇਗਾ ਅਤੇ ਨਾ ਹੀ ਹੋਟਲ ਜਾਂ ਰੈਸਟੋਰੈਂਟ ਬਣਾਉਣ ਦੀ ਮਨਜ਼ੂਰੀ ਹੋਵੇਗੀ।
ਇਹ ਵੀ ਪੜ੍ਹੋ : ਪੰਜਾਬ 'ਚ ਅਗਲੇ 3 ਘੰਟੇ ਭਾਰੀ! ਤੂਫ਼ਾਨ ਨਾਲ ਭਾਰੀ ਮੀਂਹ ਦੀ ਚਿਤਾਵਨੀ, ਸਾਵਧਾਨ ਰਹਿਣ ਲੋਕ
ਕੁੱਝ ਥਾਵਾਂ 'ਤੇ ਡਰੇਨੇਜ ਵਿਭਾਗ ਦੀ ਐੱਨ. ਓ. ਸੀ. ਲੈਣੀ ਜ਼ਰੂਰੀ ਹੋਵੇਗੀ। ਇਸ ਲਈ ਉਕਤ ਥਾਵਾਂ ਨੇੜੇ ਕੋਈ ਨਿਰਮਾਣ ਨਹੀਂ ਹੋ ਸਕੇਗਾ ਅਤੇ ਜੇਕਰ ਕਿਸੇ ਨੇ ਗੈਰ-ਕਾਨੂੰਨੀ ਨਿਰਮਾਣ ਕੀਤਾ ਤਾਂ ਉਸ ਨੂੰ ਤੁਰੰਤ ਡਿਗਾ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ : PUNJAB : ਦਿਨ ਚੜ੍ਹਦਿਆਂ ਹੀ ਆਈ ਮਾੜੀ ਖ਼ਬਰ, ਰਾਤੋ-ਰਾਤ ਚੜ੍ਹ ਆਇਆ ਪਾਣੀ ਤੇ ਲੋਕ... (ਵੀਡੀਓ)
ਜੇਕਰ ਕੋਈ ਵਿਅਕਤੀ ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰੇਗਾ ਤਾਂ ਉਸ ਖ਼ਿਲਾਫ਼ ਐੱਫ. ਆਈ. ਆਰ. ਦਰਜ ਹੋ ਸਕਦੀ ਹੈ। ਫਿਲਹਾਲ ਪੰਜਾਬ ਸਰਕਾਰ ਵਲੋਂ ਜਲਦੀ ਹੀ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤੀ ਜਾ ਸਕਦੀ ਹੈ। ਵਿਭਾਗ ਦਾ ਕਹਿਣਾ ਹੈ ਕਿ ਕਿਸੇ ਵੀ ਵਿਅਕਤੀ ਵਲੋਂ ਜਲ ਨਿਕਾਸੀ 'ਚ ਰੁਕਾਵਟ ਪੈਦਾ ਕੀਤੇ ਜਾਣ ਦੇ ਹਾਲਾਤ 'ਚ ਸਿੱਧਾ ਵਿਭਾਗ ਦਾ ਬੁਲਡੋਜ਼ਰ ਚੱਲੇਗਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਲਕੇ ਜਗਰਾਉਂ 'ਚ ਹੋਵੇਗਾ ਪੰਜਾਬੀ ਗਾਇਕ ਰਾਜਵੀਰ ਜਵੰਦਾ ਦਾ ਅੰਤਿਮ ਸੰਸਕਾਰ
NEXT STORY