ਸਮਰਾਲਾ (ਬੰਗੜ, ਗਰਗ) : ਜਿੱਥੇ ਇਕ ਪਾਸੇ ਪੰਜਾਬ ਸਰਕਾਰ ਨੀਲੇ ਕਾਰਡ ਧਾਰਕਾਂ ਲਈ ਘਰ-ਘਰ ਰਾਸ਼ਨ ਪਹੁੰਚਾਉਣ ਦੇ ਵਾਅਦੇ ਕਰ ਰਹੀ ਹੈ ਅਤੇ ਕੇਂਦਰ ਸਰਕਾਰ ਪੰਜ ਸਾਲ ਮੁਫਤ ਅਨਾਜ ਦੇਣ ਦੀਆਂ ਗਾਰੰਟੀਆਂ ਦੇ ਰਹੀ ਹੈ, ਉਥੇ ਹੀ ਦੂਜੇ ਪਾਸੇ ਸਰਕਾਰਾਂ ਦੀ ਬੇਧਿਆਨੀ ਤੋਂ ਨਿਰਾਸ਼ ਹੋਏ ਡਿਪੂ ਹੋਲਡਰਾਂ ਵਲੋਂ 1 ਜਨਵਰੀ ਤੋਂ ਅਣਮਿੱਥੇ ਸਮੇਂ ਲਈ ਹੜਤਾਲ ’ਤੇ ਜਾਣ ਦਾ ਐਲਾਨ ਕਰ ਦਿੱਤਾ ਗਿਆ ਹੈ। ਡਿਪੂ ਹੋਲਡਰਾਂ ਵਲੋਂ 16 ਜਨਵਰੀ ਨੂੰ ਰਾਮਲੀਲਾ ਗਰਾਊਂਡ ਵਿਚ ਰੈਲੀ ਕਰਕੇ ਸੰਸਦ ਦਾ ਘਿਰਾਓ ਕਰਨ ਦਾ ਵੀ ਫ਼ੈਸਲਾ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਮੌਸਮ ਵਿਭਾਗ ਨੇ ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ਲਈ ਜਾਰੀ ਕੀਤਾ ਰੈੱਡ ਅਲਰਟ, ਮੀਂਹ ਦੀ ਵੀ ਚਿਤਾਵਨੀ
ਆਲ ਇੰਡੀਆ ਫੇਅਰ ਪ੍ਰਾਈਜ਼ ਸ਼ਾਪ ਡੀਲਰਜ਼ ਫੈੱਡਰੇਸ਼ਨ ਪ੍ਰਧਾਨ ਕਰਮਜੀਤ ਸਿੰਘ ਅੜੈਚਾ ਨੇ ਦੱਸਿਆ ਕਿ 35 ਲੱਖ ਲੋੜਵੰਦ ਪਰਿਵਾਰਾਂ ਨੂੰ ਸਰਕਾਰ ਵਲੋਂ ਦਿੱਤਾ ਜਾਂਦਾ ਰਾਸ਼ਨ ਪੁੱਜਦਾ ਕਰਨ ਵਾਲੇ 18 ਹਜ਼ਾਰ ਡਿਪੂ ਹੋਲਡਰਾਂ ਦੇ ਆਪਣੇ ਚੁੱਲੇ ਠੰਡੇ ਪੈਣ ਲੱਗੇ ਹਨ ਕਿਉਂਕਿ ਪਿਛਲੇ 13 ਮਹੀਨਿਆ ਤੋਂ ਉਨ੍ਹਾਂ ਨੂੰ ਬਣਦੀ ਕਮਿਸ਼ਨ ਜਾਰੀ ਨਹੀਂ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇੰਨਾ ਹੀ ਨਹੀਂ, ਪੰਜਾਬ ਦੇ ਡਿਪੂ ਹੋਲਡਰਾਂ ਨਾਲ ਇਹ ਵੀ ਜ਼ਿਆਦਤੀ ਕੀਤੀ ਜਾ ਰਹੀ ਹੈ ਕਿ ਬਾਕੀ ਸੂਬਿਆਂ ਦੇ ਮੁਕਾਬਲੇ ਪੰਜਾਬ ਦੇ ਡਿਪੂ ਹੋਲਡਰਾਂ ਨੂੰ ਕਮਿਸ਼ਨ ਬਹੁਤ ਘੱਟ ਦਿਤਾ ਜਾ ਰਿਹਾ ਹੈ। ਇਸ ਤਰ੍ਹਾਂ ਨਿਰਾਸ਼ਾ ਦੇ ਆਲਮ ਵਿਚੋਂ ਗੁਜ਼ਰਦੇ ਡਿਪੂ ਹੋਲਡਰਾਂ ਦੇ ਅਣਮਿੱਥੇ ਸਮੇਂ ਦੀ ਹੜਤਾਲ ਦੇ ਫ਼ੈਸਲੇ ਨਾਲ 35 ਲੱਖ ਲੋੜਵੰਦ ਪਰਿਵਾਰਾਂ ਦੇ ਇਕ ਕਰੋੜ 41 ਲੱਖ ਮੈਂਬਰ ਪ੍ਰਭਾਵਿਤ ਹੋਣਗੇ।
ਇਹ ਵੀ ਪੜ੍ਹੋ : ਕੁੜੀ ਦੇ ਘਰ ’ਚ ਇਸ ਹਾਲਤ ’ਚ ਮੁੰਡੇ ਨੂੰ ਦੇਖ ਉਡੇ ਹੋਸ਼, ਨਹੀਂ ਸੋਚਿਆ ਸੀ ਇੰਝ ਵੀ ਹੋ ਜਾਵੇਗਾ
ਉਨ੍ਹਾਂ ਕਿਹਾ ਕਿ ਸਾਡੀਆਂ ਮੰਗਾਂ ਹਨ ਕਿ ਡਿਪੂ ਹੋਲਡਰ ਨੂੰ 200 ਰੁਪਏ ਪ੍ਰਤੀ ਕੁਇੰਟਲ ਕਮਿਸ਼ਨ ਦਿੱਤੀ ਜਾਵੇ। ਨਕਦ ਰੂਪੀ ਕਣਕ, ਚੌਲ ਰੂਪੀ ਸਕੀਮ ਮੁੜ ਬਹਾਲ ਹੋਵੇ। ਪੀ. ਐੱਮ. ਸਕੀਮ ਤਹਿਤ ਵੰਡੇ ਮੁਫਤ ਅਨਾਜ ਨੂੰ ਜਾਰੀ ਕਰਨਾ ਅਤੇ 50 ਹਜ਼ਾਰ ਰੁਪਏ ਪ੍ਰਤੀ ਮਹੀਨਾ ਹਰ ਡਿਪੂ ਹੋਲਡਰ ਨੂੰ ਦਿੱਤਾ ਜਾਵੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੰਗਾਂ ਲਈ ਦੇਸ਼ਭਰ ਦੇ ਡਿਪੂ ਹੋਲਡਰ ਦਿੱਲੀ ਦੇ ਰੋਸ ਪ੍ਰਦਰਸ਼ਨ ਵਿਚ ਸ਼ਾਮਲ ਹੋਣਗੇ।
ਇਹ ਵੀ ਪੜ੍ਹੋ : ਪੰਜਾਬ ’ਚ ਸ਼ਰਮਨਾਕ ਘਟਨਾ, ਗੁਆਂਢ ’ਚ ਰਹਿੰਦੀ ਧੀਆਂ ਵਰਗੀ ਕੁੜੀ ’ਤੇ ਡੋਲ ਗਿਆ ਦਿਲ, ਫਿਰ ਟੱਪੀਆਂ ਹੱਦਾਂ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਸਰਦੀ ਦੀਆਂ ਛੁੱਟੀਆਂ ਮਗਰੋਂ ਸਕੂਲਾਂ 'ਚ ਹੋਵੇਗਾ ਇਹ ਕੰਮ, ਧਿਆਨ ਦੇਣ ਵਿਦਿਆਰਥੀ
NEXT STORY