ਚੰਡੀਗੜ੍ਹ : ਚੰਡੀਗੜ੍ਹ ਦੇ ਸੈਕਟਰ 26 ਬਾਪੂਧਾਮ ਦੇ ਪਿੱਛੇ ਸਥਿਤ ਸ਼ਾਸਤਰੀ ਨਗਰ ਸੁਖਨਾ ਚੋਅ ’ਚੋਂ ਬੰਬ ਸ਼ੈੱਲ ਮਿਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ 51 ਐੱਮ.ਐੱਮ. ਬੰਬ ਸ਼ੈੱਲ ਹੈ। ਇਹ ਫ਼ੌਜ ਕੋਲ ਹੀ ਹੁੰਦਾ ਹੈ ਅਤੇ ਹੋ ਸਕਦਾ ਹੈ ਕਿ ਉਪਰੋਂ ਪਹਾੜੀ ਇਲਾਕੇ ’ਚੋਂ ਸੁਖਨਾ ਚੋਅ ’ਚ ਪਾਣੀ ਦੇ ਵਹਾਅ ’ਚ ਵਹਿ ਕੇ ਇਥੋਂ ਤਕ ਪਹੁੰਚ ਗਿਆ ਹੋਵੇ। ਉਥੇ ਹੀ ਪੁਲਸ ਦਾ ਕਹਿਣਾ ਹੈ ਕਿ ਕੁਝ ਬੱਚੇ ਸੁਖਨਾ ਚੋਅ ਦੇ ਪਾਣੀ ’ਚ ਤੈਰਨ ਪਹੁੰਚੇ ਸਨ, ਉਨ੍ਹਾਂ ਨੂੰ ਇਹ ਬੰਬ ਸ਼ੈੱਲ ਮਿਲਿਆ।
ਇਹ ਖ਼ਬਰ ਵੀ ਪੜ੍ਹੋ : ਜਲੰਧਰ ਦੇ ਇਨ੍ਹਾਂ ਪ੍ਰਾਈਵੇਟ ਤੇ ਸਰਕਾਰੀ ਸਕੂਲਾਂ ’ਚ 17 ਤੇ 18 ਨੂੰ ਰਹੇਗੀ ਛੁੱਟੀ
ਇਸ ਨੂੰ ਚੁੱਕ ਕੇ ਉਹ ਪੁਲ ਦੇ ਉੱਪਰ ਸ਼ਾਸਤਰੀ ਨਗਰ ਵੱਲ ਲੈ ਆਏ। ਸੂਚਨਾ ਮਿਲਦਿਆਂ ਹੀ ਮੌਕੇ ’ਤੇ ਆਈ.ਟੀ. ਪਾਰਕ ਥਾਣਾ ਪੁਲਸ ਪਹੁੰਚੀ। ਪੁਲਸ ਨੇ ਬੰਬ ਸ਼ੈੱਲ ਨੂੰ ਕਬਜ਼ੇ ’ਚ ਲੈ ਲਿਆ। ਇਸ ਨੂੰ ਰੇਤ ਦੀਆਂ ਬੋਰੀਆਂ ਨਾਲ ਕਵਰ ਕਰ ਕੇ ਰੱਖ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਮਨੀਮਾਜਰਾ ਤੋਂ ਸੈਕਟਰ-26 ਨੂੰ ਆਉਣ ਵਾਲੀ ਸੜਕ ਅਤੇ ਸ਼ਾਸਤਰੀ ਨਗਰ ਪੁਲ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ। ਫ਼ੌਜ ਦੀ ਟੀਮ ਇਸ ਦੀ ਜਾਂਚ ਕਰੇਗੀ।
ਇਹ ਖ਼ਬਰ ਵੀ ਪੜ੍ਹੋ : ਸ੍ਰੀ ਦਰਬਾਰ ਸਾਹਿਬ ਵਿਖੇ ਜਨਮ ਦਿਨ ਮੌਕੇ ਗੋਵਿੰਦਾ ਦੀ ਧੀ ਅਦਾਕਾਰਾ ਟੀਨਾ ਆਹੂਜਾ ਹੋਈ ਨਤਮਸਤਕ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਜਲੰਧਰ ਦੇ ਇਨ੍ਹਾਂ ਪ੍ਰਾਈਵੇਟ ਤੇ ਸਰਕਾਰੀ ਸਕੂਲਾਂ ’ਚ 17 ਤੇ 18 ਨੂੰ ਰਹੇਗੀ ਛੁੱਟੀ
NEXT STORY