ਚੰਡੀਗੜ੍ਹ : ਪੰਜਾਬ ’ਚ ਹੜ੍ਹਾਂ ਦੇ ਚਲਦਿਆਂ ਪੈਦਾ ਹੋਏ ਹਾਲਾਤ ਦਰਮਿਆਨ ਇਕ ਹੋਰ ਵੱਡੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਭਾਖੜਾ ਡੈਮ ਤੋਂ ਅਜੇ ਹੋਰ ਪਾਣੀ ਛੱਡਿਆ ਜਾਵੇਗਾ, ਜਿਸ ਦੇ ਚੱਲਦਿਆਂ ਸੂਬੇ ’ਚ ਹੜ੍ਹਾਂ ਦੀ ਸਥਿਤੀ ਹੋਰ ਗੰਭੀਰ ਹੋ ਸਕਦੀ ਹੈ। ਨੰਗਲ ਡੈਮ ਮੈਨੇਜਮੈਂਟ ਨੇ 35000 ਕਿਊਸਿਕ ਪਾਣੀ ਛੱਡਣ ਦੀ ਯੋਜਨਾ ਬਣਾਈ ਹੈ, ਜਿਸ ਕਾਰਨ ਆਉਣ ਵਾਲੇ ਦਿਨਾਂ ਵਿਚ ਪੰਜਾਬ ਦੇ ਕਈ ਹੋਰ ਇਲਾਕੇ ਵੀ ਹੜ੍ਹਾਂ ਦੀ ਮਾਰ ਹੇਠ ਆ ਸਕਦੇ ਹਨ। ਦਰਅਸਲ, ਨੰਗਲ ਭਾਖੜਾ ਡੈਮ ਤੋਂ ਪਾਣੀ ਛੱਡੇ ਜਾਣ ਕਾਰਨ ਸਤਲੁਜ ਦਰਿਆ ਦੇ ਪਾਣੀ ਦਾ ਪੱਧਰ ਹੋਰ ਵਧਣ ਦੀ ਸੰਭਾਵਨਾ ਹੈ, ਜਿਸ ਦੇ ਚੱਲਦਿਆਂ ਸਥਿਤੀ ਹੋਰ ਗੰਭੀਰ ਹੋ ਸਕਦੀ ਹੈ।
ਇਹ ਖ਼ਬਰ ਵੀ ਪੜ੍ਹੋ : ਖੂਹੀ ’ਚ ਉੱਤਰੇ ਪੰਜਾਬੀ ਨੌਜਵਾਨ ਤੇ 2 ਪ੍ਰਵਾਸੀਆਂ ਨਾਲ ਵਾਪਰੀ ਅਣਹੋਣੀ, ਇਕ-ਇਕ ਕਰਕੇ ਤਿੰਨਾਂ ਦੀ ਗਈ ਜਾਨ
ਡੈਮ ਪ੍ਰਬੰਧਨ ਨੇ ਅਲਰਟ ਜਾਰੀ ਕੀਤਾ ਹੈ ਕਿ ਇਹ ਪਾਣੀ 13 ਜੁਲਾਈ ਨੂੰ ਸਵੇਰੇ 10 ਵਜੇ ਛੱਡਿਆ ਜਾਵੇਗਾ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਛੱਡੇ ਗਏ ਪਾਣੀ ਦੌਰਾਨ ਕਈ ਜ਼ਿਲ੍ਹਿਆਂ ’ਚ ਪਾਣੀ ਭਰਨ ਦੀ ਸਥਿਤੀ ਪੈਦਾ ਹੋ ਗਈ ਹੈ ਅਤੇ ਲੋਕ ਸੜਕਾਂ ’ਤੇ ਰਹਿਣ ਲਈ ਮਜਬੂਰ ਹਨ। ਦੂਜੇ ਪਾਸੇ ਇਸ ਸਭ ਦੇ ਵਿਚਾਲੇ ਜੇਕਰ ਭਾਖੜਾ ਡੈਮ ਤੋਂ ਹੋਰ ਪਾਣੀ ਛੱਡਿਆ ਜਾਂਦਾ ਹੈ ਤਾਂ ਸੂਬੇ ਦੀ ਹਾਲਤ ਬਦ ਤੋਂ ਬਦਤਰ ਹੋ ਸਕਦੀ ਹੈ।
ਇਹ ਖ਼ਬਰ ਵੀ ਪੜ੍ਹੋ : ਧੁੱਸੀ ਬੰਨ੍ਹ ’ਚ ਪਏ ਪਾੜ ਨੂੰ ਭਰਨ ਲਈ ਖ਼ੁਦ ਡਟੇ MP ਸੁਸ਼ੀਲ ਰਿੰਕੂ, ਰੇਤਾ ਦੀਆਂ ਬੋਰੀਆਂ ਭਰ-ਭਰ ਕੇ ਚੁੱਕੀਆਂ
ਧੁੱਸੀ ਬੰਨ੍ਹ ’ਚ ਪਏ ਪਾੜ ਨੂੰ ਭਰਨ ਲਈ ਖ਼ੁਦ ਡਟੇ MP ਸੁਸ਼ੀਲ ਰਿੰਕੂ, ਰੇਤਾ ਦੀਆਂ ਬੋਰੀਆਂ ਭਰ-ਭਰ ਕੇ ਚੁੱਕੀਆਂ
NEXT STORY