ਮੋਹਾਲੀ : ਪੰਜਾਬ ਸਕੂਲ ਸਿੱਖਿਆ ਬੋਰਡ ਦੇ 10ਵੀਂ ਜਮਾਤ ਦੇ ਵਿਦਿਆਰਥੀਆਂ ਲਈ ਜ਼ਰੂਰੀ ਖ਼ਬਰ ਹੈ। ਬੋਰਡ ਵਲੋਂ 10ਵੀਂ ਜਮਾਤ ਦੀ ਪੰਜਾਬੀ ਵਾਧੂ ਵਿਸ਼ੇ ਦੀ ਪ੍ਰੀਖਿਆ 30 ਅਤੇ 31 ਅਕਤੂਬਰ ਨੂੰ ਲਈ ਗਈ ਸੀ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਬੁਲਾਰੇ ਨੇ ਦੱਸਿਆ ਕਿ ਇਸ ਪ੍ਰੀਖਿਆ ਦਾ ਨਤੀਜਾ 22 ਨਵੰਬਰ ਮਤਲਬ ਕਿ ਅੱਜ ਦੁਪਹਿਰ ਨੂੰ ਐਲਾਨ ਦਿੱਤਾ ਜਾਵੇਗਾ। ਬੁਲਾਰੇ ਨੇ ਦੱਸਿਆ ਕਿ ਇਹ ਨਤੀਜਾ ਸਿੱਖਿਆ ਬੋਰਡ ਦੀ ਵੈੱਬਸਾਈਟ 'ਤੇ ਐਲਾਨਿਆ ਜਾਵੇਗਾ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਨਤੀਜਾ ਬੋਰਡ ਦੀ ਵੈੱਬਸਾਈਟ 'ਤੇ ਦੁਪਹਿਰ ਬਾਅਦ ਚੈੱਕ ਕਰ ਸਕਦੇ ਹਨ।
ਇਹ ਵੀ ਪੜ੍ਹੋ : 25 ਨਵੰਬਰ ਨੂੰ ਸਰਕਾਰੀ ਛੁੱਟੀ ਦਾ ਐਲਾਨ, ਚੰਡੀਗੜ੍ਹ 'ਚ ਬੰਦ ਰਹਿਣਗੇ ਸਕੂਲ-ਕਾਲਜ ਤੇ ਦਫ਼ਤਰ
ਇੰਝ ਚੈੱਕ ਕਰੋ ਆਪਣਾ ਨਤੀਜਾ
ਸਭ ਤੋਂ ਪਹਿਲਾਂ PSEB ਦੀ ਅਧਿਕਾਰਤ ਵੈੱਬਸਾਈਟ pseb.ac.in 'ਤੇ ਜਾਓ
ਹੋਮਪੇਜ 'ਤੇ ਦਿਸ ਰਹੇ Result ਟੈਬ 'ਤੇ ਕਲਿੱਕ ਕਰੋ
ਉੱਥੇ Class10th Result 2025 ਲਿੰਕ ਦੀ ਚੋਣ ਕਰੋ
ਆਪਣਾ Roll Number ਅਤੇ Date of Birth ਦਰਜ ਕਰੋ
ਇਹ ਵੀ ਪੜ੍ਹੋ : ਪੰਜਾਬ 'ਚ LPG ਗੈਸ ਸਿਲੰਡਰਾਂ ਨੂੰ ਲੈ ਕੇ ਅਹਿਮ ਖ਼ਬਰ, ਘਰੇਲੂ ਖ਼ਪਤਕਾਰਾਂ ਨੂੰ ਪਈ ਵੱਡੀ ਪਰੇਸ਼ਾਨੀ
ਸਬਮਿੱਟ ਕਰਦੇ ਹੀ ਤੁਹਾਡਾ ਨਤੀਜਾ ਸਕਰੀਨ 'ਤੇ ਦਿਖਾਈ ਦੇਵੇਗਾ
ਭਵਿੱਖ ਲਈ ਨਤੀਜੇ ਨੂੰ ਡਾਊਨਲੋਡ ਕਰੋ ਅਤੇ ਉਸ ਦਾ ਪ੍ਰਿੰਟ ਆਊਟ ਕੱਢ ਕੇ ਰੱਖ ਲਓ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਲੁਧਿਆਣਾ ਸਿਵਲ ਹਸਪਤਾਲ 'ਚ ਲੱਗੀ ਅੱਗ! ਸਵੇਰੇ-ਸਵੇਰੇ ਪੈ ਗਈਆਂ ਭਾਜੜਾਂ
NEXT STORY