ਗੁਰਦਾਸਪੁਰ (ਗੁਰਪ੍ਰੀਤ)- ਸਰਕਾਰੀ ਹਸਪਤਾਲ ਗੁਰਦਾਸਪੁਰ ਵਿੱਚ ਬੀਤੀ ਦੇਰ ਰਾਤ ਗੁੰਡਾਗਰਦੀ ਦਾ ਨੰਗਾ ਨਾਚ ਵੇਖਣ ਨੂੰ ਮਿਲਿਆ। ਜਾਣਕਾਰੀ ਮੁਤਾਬਕ ਦੋ ਧਿਰਾਂ ਹਸਪਤਾਲ 'ਚ ਹੀ ਲੜ ਪਈਆਂ ।ਇਸ ਦੌਰਾਨ ਡਾਕਟਰ ਦੇ ਕਮਰੇ ਅਤੇ ਐਮਰਜੈਂਸੀ ਵਾਰਡ ਵਿਚ ਇਕ ਧਿਰ ਵੱਲੋਂ ਭੰਨਤੋੜ ਕੀਤੀ ਗਈ। ਜਿਸ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ। ਜਿਸ ਤੋਂ ਲੱਗ ਰਿਹਾ ਹੈ ਕਿ ਭੰਨ ਤੋੜ ਪੂਰੀ ਪਲੈਨਿੰਗ ਨਾਲ ਕੀਤੀ ਗਈ ਸੀ।
ਇਹ ਵੀ ਪੜ੍ਹੋ- ਪੰਜਾਬ 'ਚ ਇਕੱਠੀਆਂ 2 ਛੁੱਟੀਆਂ
ਉੱਥੇ ਹੀ ਸਿਵਲ ਹਸਪਤਾਲ ਵਿੱਚ ਡਿਊਟੀ 'ਤੇ ਤਾਇਨਾਤ ਡਾਕਟਰ ਭੁਪੇਸ਼ ਨੇ ਦੱਸਿਆ ਕਿ ਰਾਤ 8:30 ਵਜੇ ਦੇ ਕਰੀਬ ਜਦੋਂ ਐਮਰਜੈਂਸੀ ਵਾਰਡ 'ਚ ਡਿਊਟੀ 'ਤੇ ਤਾਇਨਾਤ ਡਾਕਟਰ ਰੋਹਿਤ ਇੱਕ ਧਿਰ ਦੀ ਐੱਮ. ਐੱਲ. ਆਰ. ਕੱਟ ਰਹੇ ਸਨ ਤਾਂ ਦੂਜੀ ਧਿਰ ਦੇ ਲੋਕਾਂ ਵੱਲੋਂ ਆ ਕੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ ਗਿਆ। ਦਰਅਸਲ ਹਮਲਾਵਰਾਂ ਨੇ ਪਹਿਲਾਂ ਵਾਰਡ 'ਚ ਕੱਪੜੇ ਨਾਲ ਆਪਣੇ ਮੂੰਹ ਬੰਨੇ ਅਤੇ ਬਾਅਦ 'ਚ ਡਾਕਟਰ ਦੇ ਕਮਰੇ 'ਚ ਆ ਕੇ ਦੂਜੀ ਧਿਰ 'ਤੇ ਹਮਲਾ ਕਰ ਦਿੱਤਾ।ਇਸ ਦੌਰਾਨ ਡਾਕਟਰ ਰੋਹਿਤ ਨੇ ਆਪਣੇ ਕਮਰੇ ਵਿੱਚੋਂ ਭੱਜ ਕੇ ਆਪਣੀ ਜਾਨ ਬਚਾਈ ਪਰ ਹਮਲਾ ਕਰਨ ਵਾਲੇ ਇੱਥੇ ਹੀ ਨਹੀਂ ਰੁਕੇ 'ਤੇ ਵਾਰਡ ਵਿੱਚ ਜਾ ਕੇ ਵੀ ਭੰਨਤੋੜ ਕਰਨੀ ਸ਼ੁਰੂ ਕਰ ਦਿੱਤੀ ।

ਇਹ ਵੀ ਪੜ੍ਹੋ- ਪੰਜਾਬ ਦੇ ਸੀਨੀਅਰ IAS ਅਫ਼ਸਰਾਂ ਦੇ ਤਬਾਦਲੇ
ਹਮਲੇ ਦੌਰਾਨ ਹਸਪਤਾਲ ਦੇ ਸ਼ੀਸ਼ੇ ਵੀ ਟੁੱਟੇ ਹਨ। ਦੂਜੇ ਪਾਸੇ ਹਸਪਤਾਲ ਸਟਾਫ ਨਰਸ ਮੀਨਾ ਨੇ ਕਿਹਾ ਕਿ ਰਾਤ ਵੇਲੇ ਹਸਪਤਾਲ ਵਿੱਚ ਮਹਿਲਾ ਸਟਾਫ ਦੀ ਸੁਰੱਖਿਆ ਦੇ ਇੰਤਜ਼ਾਮ ਕਰਨ ਦੇ ਸਵਾਲ ਵੀ ਚੁੱਕੇ ਗਏ ਹਨ ਪਰ ਹਸਪਤਾਲ ਦੀ ਸੁਰੱਖਿਆ ਨਹੀਂ ਵਧਾਈ ਗਈ । ਹੁਣ ਫਿਰ ਬੀਤੀ ਰਾਤ ਹਸਪਤਾਲ ਵਿੱਚ ਕੁਝ ਲੋਕਾਂ ਨੇ ਦਹਿਸ਼ਤ ਫੈਲਾ ਦਿੱਤੀ ਹੈ। ਹਸਪਤਾਲ ਵਿੱਚ ਸੁਰੱਖਿਆ ਦੇ ਵਿਆਪਕ ਇੰਤਜ਼ਾਮ ਕੀਤੇ ਜਾਣੇ ਚਾਹੀਦੇ ਹਨ।
ਇਸ ਮਾਮਲੇ ਵਿੱਚ ਡਿਪਟੀ ਕਮਿਸ਼ਨਰ ਅਤੇ ਐੱਸ. ਐੱਸ. ਪੀ. ਗੁਰਦਾਸਪੁਰ ਵੱਲੋਂ ਪ੍ਰੈਸ ਕਾਨਫਰਸ ਕਰਕੇ ਜਾਣਕਾਰੀ ਦਿੱਤੀ ਗਈ ਕਿ ਮੁਲਜ਼ਮਾਂ ਦੀ ਪਛਾਣ ਹੋ ਚੁੱਕੀ ਹੈ ਅਤੇ ਉਨ੍ਹਾਂ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਡਿਪਟੀ ਕਮਿਸ਼ਨਰ ਗੁਰਦਾਸਪੁਰ ਨੇ ਕਿਹਾ ਕਿ ਜੋ ਵੀ ਹਸਪਤਾਲ 'ਚ ਭੰਨਤੋੜ ਕੀਤੀ ਗਈ ਹੈ ਉਸ ਦਾ ਹਰਜਾਨਾ ਵੀ ਇਨ੍ਹਾਂ ਮੁਲਜ਼ਮਾਂ ਹੀ ਭੁਗਤਨਗੇ ਅਤੇ ਹਸਪਤਾਲ ਦੀ ਸੁਰੱਖਿਆ ਵੀ ਬਹਾਲ ਕੀਤੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਖ਼ਿਲਾਫ਼ ਵੱਡੀ ਸਾਜ਼ਿਸ਼! ਵੱਡੀ ਮਾਤਰਾ 'ਚ ਲੱਭਿਆ RDX, DGP ਨੇ ਕੀਤੇ ਸਨਸਨੀਖੇਜ਼ ਖ਼ੁਲਾਸੇ
NEXT STORY