ਚੰਡੀਗੜ੍ਹ (ਮਨਪ੍ਰੀਤ) : ਪ੍ਰਸ਼ਾਸਨ ਨੇ ਸਰਕਾਰੀ ਵਿਭਾਗਾਂ ’ਚ ਕੰਮ ਕਰਦੇ ਮੁਲਾਜ਼ਮਾਂ ਤੇ ਮਜ਼ਦੂਰਾਂ ਨੂੰ ਵੱਡੀ ਰਾਹਤ ਦਿੰਦਿਆਂ ਵਿੱਤੀ ਸਾਲ 2026-27 ਲਈ ਘੱਟੋ-ਘੱਟ ਉੱਜਰਤਾਂ ’ਚ ਵਾਧਾ ਕੀਤਾ ਹੈ। ਡੀ. ਸੀ. ਨਿਸ਼ਾਂਤ ਕੁਮਾਰ ਯਾਦਵ ਦੇ ਹੁਕਮਾਂ ਅਨੁਸਾਰ ਨਵੀਆਂ ਦਰਾਂ ਇਕ ਅਪ੍ਰੈਲ 2026 ਤੋਂ 31 ਮਾਰਚ 2027 ਤੱਕ ਲਾਗੂ ਰਹਿਣਗੀਆਂ। ਫ਼ੈਸਲੇ ਨਾਲ ਹੇਠਲੇ ਦਰਜੇ ਤੋਂ ਲੈ ਕੇ ਉੱਚ ਅਹੁਦਿਆਂ ਤੱਕ ਦੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ’ਚ ਵਾਧਾ ਕੀਤਾ ਗਿਆ ਹੈ। ਤੈਅ ਕੀਤੀਆਂ ਘੱਟੋ-ਘੱਟ ਉੱਜਰਤਾਂ 8 ਘੰਟੇ ਦੀ ਡਿਊਟੀ ਦੇ ਹਿਸਾਬ ਨਾਲ ਹਨ ਅਤੇ ਪਾਰਟ-ਟਾਈਮ ਕਾਮਿਆਂ ਦੀ ਦਿਹਾੜੀ ਵੀ ਇਸੇ ਮੁਤਾਬਕ ਕੱਢੀ ਜਾਵੇਗੀ। ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਕਿ ਡਿਊਟੀ ਦੇ ਘੰਟਿਆਂ ਅਤੇ ਸਖ਼ਤ ਸੁਭਾਅ ਦੇ ਆਧਾਰ ’ਤੇ ਵਿਭਾਗ ਜਾਂ ਸੰਸਥਾਵਾਂ ਆਪਣੇ ਪੱਧਰ ’ਤੇ ਵਾਧੂ ਉੱਜਰਤਾਂ ਜਾਂ ਸਹੂਲਤਾਂ ਤੈਅ ਕਰ ਸਕਦੀਆਂ ਹਨ।
ਇਹ ਵੀ ਪੜ੍ਹੋ : PSEB 12th Result 2026 : ਅੱਜ ਐਲਾਨੇ ਜਾਣਗੇ 12ਵੀਂ ਜਮਾਤ ਦੇ ਨਤੀਜੇ, ਇੱਥੇ ਚੈੱਕ ਕਰੋ Result
ਨੋਟੀਫਿਕੇਸ਼ਨ ਦਾ ਅਹਿਮ ਪਹਿਲੂ ਇਹ ਹੈ ਕਿ ਵਿੱਤੀ ਸਾਲ 2026-27 ਲਈ ਉਨ੍ਹਾਂ ਆਊਟਸੋਰਸ ਮੁਲਾਜ਼ਮਾਂ ਨੂੰ ਮੁੱਢਲੀ ਤਨਖ਼ਾਹ ’ਤੇ 2 ਫ਼ੀਸਦੀ ਵਾਧੂ ਲਾਭ ਦਿੱਤਾ ਜਾਵੇਗਾ, ਜਿਨ੍ਹਾਂ ਨੇ 31 ਮਾਰਚ ਤੱਕ ਬਿਨਾਂ ਬਰੇਕ ਵਿਭਾਗ ’ਚ ਇੱਕੋ ਅਹੁਦੇ ’ਤੇ ਲਗਾਤਾਰ 5 ਸਾਲ ਦੀ ਸੇਵਾ ਪੂਰੀ ਕਰ ਲਈ ਹੈ। ਇਹ 2 ਫ਼ੀਸਦੀ ਵਾਧਾ ਪਿਛਲੇ ਸਾਲ ਦੀਆਂ ਉੱਜਰਤਾਂ ਉੱਪਰ ਗਿਣਿਆ ਜਾਵੇਗਾ ਅਤੇ ਇਸ ਦਾ ਭੁਗਤਾਨ ਸਬੰਧਿਤ ਵਿਭਾਗਾਂ ਦੇ ਉਪਲੱਬਧ ਬਜਟ ’ਚੋਂ ਹੀ ਕੀਤਾ ਜਾਵੇਗਾ। ਇਹ ਨਵੀਆਂ ਦਰਾਂ ਪ੍ਰਸ਼ਾਸਨ ਦੇ ਸਾਰੇ ਸਰਕਾਰੀ ਦਫ਼ਤਰਾਂ, ਬੋਰਡਾਂ, ਨਿਗਮਾਂ, ਪਬਲਿਕ ਸੈਕਟਰ ਅੰਡਰਟੇਕਿੰਗਜ਼ ਤੇ ਖ਼ੁਦਮੁਖਤਿਆਰ ਸੰਸਥਾਵਾਂ ’ਤੇ ਲਾਗੂ ਹੋਣਗੀਆਂ ਪਰ ਵਿਭਾਗ ਇਨ੍ਹਾਂ ਨੂੰ ਲਾਗੂ ਕਰਨ ਲਈ ਪ੍ਰਸ਼ਾਸਨਿਕ ਫ਼ੈਸਲਾ ਲੈਣਗੇ। ਇਸ ਤੋਂ ਇਲਾਵਾ ਚੰਡੀਗੜ੍ਹ ਸਥਿਤ ਕੇਂਦਰ, ਪੰਜਾਬ-ਹਰਿਆਣਾ ਸਰਕਾਰ ਦੇ ਦਫ਼ਤਰ ਵੀ ਮੁਲਾਜ਼ਮਾਂ ਲਈ ਇਨ੍ਹਾਂ ਦਰਾਂ ਨੂੰ ਅਪਣਾਉਣ ਬਾਰੇ ਆਪਣੇ ਪੱਧਰ ’ਤੇ ਫ਼ੈਸਲਾ ਲੈ ਸਕਦੇ ਹਨ।
ਸਪੈਸ਼ਲਿਸਟ ਇਨ ਕਸ਼ਾਰ ਸੂਤਰ 65.19 ਫ਼ੀਸਦੀ ਦਾ ਵਾਧਾ
ਸਭ ਤੋਂ ਵੱਡਾ ਉਛਾਲ ਸਪੈਸ਼ਲਿਸਟ-ਇਨ-ਕਸ਼ਾਰ ਸੂਤਰ ਦੀ ਤਨਖ਼ਾਹ ’ਚ ਦੇਖਣ ਨੂੰ ਮਿਲਿਆ ਹੈ, ਜਿਨ੍ਹਾਂ ਦੀ ਤਨਖ਼ਾਹ 35 ਹਜ਼ਾਰ 178 ਤੋਂ ਵਧਾ ਕੇ 58 ਹਜ਼ਾਰ 110 ਰੁਪਏ (65.19 ਫ਼ੀਸਦੀ ਵਾਧਾ) ਕੀਤੀ ਹੈ। ਇਸ ਤੋਂ ਇਲਾਵਾ ਅਸਿਸਟੈਂਟ ਸਿਕਿਓਰਿਟੀ ਅਫ਼ਸਰ ਦੀ ਤਨਖ਼ਾਹ ’ਚ ਵੱਡਾ ਇਜ਼ਾਫਾ 26 ਹਜ਼ਾਰ 445 ਤੋਂ 33 ਹਜ਼ਾਰ 888 ਰੁਪਏ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ 'ਚ 12, 13, 14, 15 ਮਈ ਤੱਕ ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ, ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ
20 ਕੈਟਾਗਰੀਆਂ ਦੀ ਤਨਖ਼ਾਹ ’ਚ ਕੋਈ ਵਾਧਾ ਨਹੀਂ
20 ਅਜਿਹੀਆਂ ਕੈਟਾਗਰੀਆਂ ਹਨ, ਜਿਨ੍ਹਾਂ ਦੀ ਤਨਖ਼ਾਹ ’ਚ ਕੋਈ ਵਾਧਾ ਨਹੀਂ ਕੀਤਾ ਗਿਆ, ਕਿਉਂਕਿ 7ਵੇਂ ਤਨਖ਼ਾਹ ਕਮਿਸ਼ਨ ’ਚ ਇਨ੍ਹਾਂ ਦਾ ਗ੍ਰੇਡ ਪੇਅ ਉਪਲੱਬਧ ਨਹੀਂ ਹੈ। ਇਨ੍ਹਾਂ ’ਚ ਲੈਕਚਰਾਰ-ਕਮ-ਅਸਿਸਟੈਂਟ, ਕੰਸਲਟੈਂਟ, ਟੈਕਸ ਕੁਲੈਕਟਰ, ਡੈਸਕ ਹੈਲਪਰ, ਵੈੱਬ ਰਾਈਟਰ (ਪੰਜਾਬੀ) ਆਦਿ ਸ਼ਾਮਲ ਹਨ, ਜਿਨ੍ਹਾਂ ਦੀ ਤਨਖ਼ਾਹ ਪਿਛਲੇ ਸਾਲ ਵਾਲੀ ਹੀ ਰਹੇਗੀ। ਸਬੰਧਿਤ ਵਿਭਾਗ ਤਨਖ਼ਾਹ ਦੇ ਵੇਰਵੇ ਜਾਂ ਸਿਫਾਰਸ਼ਾਂ ਭੇਜਦੇ ਹਨ ਤਾਂ ਇਨ੍ਹਾਂ ਮਾਮਲਿਆਂ ਦੀ ਮੁੜ ਸਮੀਖਿਆ ਕੀਤੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
PSEB 12th Result 2026 : ਅੱਜ ਐਲਾਨੇ ਜਾਣਗੇ 12ਵੀਂ ਜਮਾਤ ਦੇ ਨਤੀਜੇ, ਇੱਥੇ ਚੈੱਕ ਕਰੋ Result
NEXT STORY