ਜਲੰਧਰ/ਬਾਬਾ ਬਕਾਲਾ ਸਾਹਿਬ (ਵੈੱਬ ਡੈਸਕ, ਗੁਲਸ਼ਨ, ਰਾਕੇਸ਼)- ਰਾਧਾ ਸੁਆਮੀ ਡੇਰਾ ਬਿਆਸ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਰਾਧਾ ਸੁਆਮੀ ਡੇਰਾ ਬਿਆਸ ਵਿਚ ਅੱਜ ਮਈ ਮਹੀਨੇ ਦਾ ਪਹਿਲਾ ਭੰਡਾਰਾ ਹੈ। ਪਹਿਲੇ ਭੰਡਾਰੇ ਦੌਰਾਨ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਚੁਣੇ ਗਏ ਆਪਣੇ ਉਤਰਾਧਿਕਾਰੀ ਜਸਦੀਪ ਸਿੰਘ ਗਿੱਲ ਨੇ ਪਹਿਲਾ ਸਤਿਸੰਗ ਕੀਤਾ। ਸਤਿਸੰਗ ਦੌਰਾਨ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੀ ਸਟੇਜ 'ਤੇ ਮੌਜੂਦ ਰਹੇ। ਇਥੇ ਦੱਸ ਦੇਈਏ ਕਿ ਹਜ਼ੂਰ ਜਸਦੀਪ ਸਿੰਘ ਗਿੱਲ ਜੀ ਦੇ ਉਤਰਾਧਿਕਾਰੀ ਬਣਨ ਤੋਂ ਬਾਅਦ ਉਨ੍ਹਾਂ ਵੱਲੋਂ ਪਹਿਲੀ ਵਾਰ ਸਤਿੰਸਗ ਕੀਤਾ ਗਿਆ ਹੈ। ਜਸਦੀਪ ਸਿੰਘ ਗਿੱਲ ਵੱਲੋਂ ਸਵੇਰੇ 8.30 ਤੋਂ 9.30 ਇਕ ਘੰਟੇ ਦਾ ਸਤਿਸੰਗ ਕੀਤਾ ਗਿਆ। ਇਸ ਦੌਰਾਨ ਸੰਗਤ ਕਾਫ਼ੀ ਭਾਵੁਕ ਨਜ਼ਰ ਆਈ।
ਸਤਿਸੰਗ ਦੌਰਾਨ ਹਜ਼ੂਰ ਜਸਦੀਪ ਸਿੰਘ ਗਿੱਲ ਨੇ ਫਰਮਾਇਆ ਕਿ ਮਨੁੱਖ ਦਾ ਜਾਮਾ ਸਾਨੂੰ ਸਾਰਿਆ ਨੂੰ 84 ਲੱਖ ਜੂਨਾਂ ਤੋਂ ਬਾਅਦ ਮਿਲਿਆ ਹੈ। ਉਨ੍ਹਾਂ ਕਿਹਾ ਕਿ ਜਿਵੇਂ ਗੰਦਗੀ ਦੇ ਵਿਚ ਕਮਲ ਦੇ ਫੁੱਲ 'ਤੇ ਕੋਈ ਅਸਰ ਨਹੀਂ ਪੈਂਦਾ ਸਗੋਂ ਕਮਲ ਦਾ ਫੁੱਲ ਆਪਣੀ ਮਹਿਕ ਅਤੇ ਆਪਣੀ ਸੁੰਦਰਤਾ ਨੂੰ ਗੰਦਗੀ ਦੇ ਵਿਚ ਰਹਿ ਕੇ ਵੀ ਕਾਇਮ ਰੱਖਦਾ ਹੈ, ਉਸੇ ਤਰ੍ਹਾਂ ਹੀ ਸਾਨੂੰ ਵੀ ਇਸ ਜੀਵਨ ਵਿਚ ਰਹਿ ਕੇ ਉਸ ਰੱਬ ਰੂਪੀ ਨਾਮ ਦਾ ਸਹਾਰਾ ਲੈਣਾ ਚਾਹੀਦਾ ਹੈ ਅਤੇ ਉਸ ਦੇ ਸਿਮਰਨ ਨੂੰ ਆਪਣੀ ਜ਼ਿੰਦਗੀ ਵਿੱਚ ਪਹਿਲ ਦੇਣੀ ਚਾਹੀਦੀ ਹੈ। ਅਖ਼ੀਰ ਵਿਚ ਹਜ਼ੂਰ ਨੇ ਸੰਗਤ ਨੂੰ ਬੇਨਤੀ ਕੀਤੀ ਕਿ ਅਗਲਾ ਸਤਿਸੰਗ 11 ਮਈ ਨੂੰ ਹੋਵੇਗਾ, ਜਿੰਨਾ ਨੇ ਵੀ ਆਉਣਾ ਬੜੀ ਖ਼ੁਸ਼ੀ ਨਾਲ ਆ ਸਕਦੇ ਹਨ। ਇਸ ਮੌਕੇ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਜੀ ਢਿੱਲੋਂ ਵੀ ਹਜ਼ੂਰ ਜਸਦੀਪ ਸਿੰਘ ਗਿੱਲ ਨਾਲ ਸਤਿਸੰਗ ਦੌਰਾਨ ਸਟੇਜ 'ਤੇ 1 ਘੰਟਾ ਮੌਜੂਦ ਰਹੇ।
ਇਥੇ ਦੱਸਣਯੋਗ ਹੈ ਕਿ ਡੇਰਾ ਰਾਧਾ ਸੁਆਮੀ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਵੱਲੋਂ 2 ਸਤੰਬਰ 2024 ਨੂੰ ਆਪਣਾ ਉਤਰਾਅਧਿਕਾਰੀ ਐਲਾਨਿਆ ਗਿਆ ਸੀ। 45 ਸਾਲਾ ਜਸਦੀਪ ਸਿੰਘ ਗਿੱਲ ਨੂੰ ਉਨ੍ਹਾਂ ਵੱਲੋਂ ਡੇਰਾ ਬਿਆਸ ਦੇ ਮੁਖੀ ਚੁਣਿਆ ਗਿਆ ਸੀ। ਹਜ਼ੂਰ ਮਹਾਰਾਜ ਜਸਦੀਪ ਸਿੰਘ ਗਿੱਲ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਰਿਸ਼ਤੇਦਾਰਾਂ ਵਿਚੋਂ ਹਨ। 2 ਸਤੰਬਰ ਦੀ ਦੁਪਹਿਰ ਨੂੰ ਡੇਰਾ ਬਿਆਸ ਵੱਲੋਂ ਇਕ ਪੱਤਰ ਤਹਿਤ ਜਾਣਕਾਰੀ ਸਾਂਝੀ ਕੀਤੀ ਗਈ ਸੀ ਕਿ ਹੁਣ ਡੇਰਾ ਬਿਆਸ ਦੇ ਅਗਲੇ ਮੁਖੀ ਜਸਦੀਪ ਸਿੰਘ ਗੱਲ ਹੋਣਗੇ।
ਇਹ ਵੀ ਪੜ੍ਹੋ: CM ਭਗਵੰਤ ਮਾਨ ਦਾ ਵੱਡਾ ਬਿਆਨ, ਪਾਣੀ ਨੂੰ ਲੈ ਕੇ ਪੰਜਾਬ ’ਚ ਕਤਲ ਹੋ ਜਾਂਦੇ ਹਨ
ਜ਼ਿਕਰਯੋਗ ਹੈ ਕਿ 30 ਅਪ੍ਰੈਲ ਨੂੰ ਸੰਗਤ ਨੇ ਡੇਰਾ ਬਿਆਸ ਵਿਖੇ ਪੁੱਜ ਕੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਫਰਮਾਏ ਗਏ ਸਤਿਸੰਗ ਦਾ ਆਨੰਦ ਮਾਣਿਆ ਸੀ। ਇਸ ਮੌਕੇ ਹਜ਼ੂਰ ਜਸਦੀਪ ਸਿੰਘ ਗਿੱਲ ਵੀ ਸਟੇਜ 'ਤੇ ਬਿਰਾਜਮਾਨ ਰਹੇ ਸਨ। ਸੁਆਮੀ ਜੀ ਦੀ ਬਾਣੀ 'ਚੋਂ ਲਏ ਗਏ ਸ਼ਬਦ 'ਧੁੰਨ ਸੁਣ ਕਰ ਮਨ ਸਮਝਾਈ 'ਤੇ ਵਿਆਖਿਆ ਕੀਤੀ ਗਈ ਅਤੇ ਸੰਗਤ ਨੂੰ ਪ੍ਰੇਰਿਤ ਕੀਤਾ ਗਿਆ ਕਿ ਨਾਮ ਸ਼ਬਦ ਦੀ ਕਮਾਈ ਤੋਂ ਬਗੈਰ ਇਨਸਾਨ ਦੇ ਕਰਮਾਂ ਦੀ ਮੁਕਤੀ ਨਹੀਂ ਹੋ ਸਕਦੀ, ਭਾਵੇਂ ਉਹ ਲੱਖ ਯਤਨ ਕਰ ਲਵੇ। ਮਾਰਚ ਦੇ ਆਖਰੀ ਭੰਡਾਰੇ ਮੌਕੇ ਦੂਰ ਦੁਰੇਡੇ ਤੋਂ 10 ਲੱਖ ਦੇ ਕਰੀਬ ਸੰਗਤਾਂ ਡੇਰਾ ਬਿਆਸ ਪੁੱਜੀਆਂ, ਜਿਸ ਨਾਲ ਸਤਿਸੰਗ ਪੰਡਾਲ ਵੀ ਛੋਟਾ ਪੈ ਗਿਆ ਅਤੇ ਪਾਰਕਿੰਗਾਂ ਦੇ ਵੀ ਇਸ ਵਾਰ ਰਿਕਾਰਡ ਟੁੱਟ ਗਏ। ਸੇਵਾਦਾਰਾਂ ਨੂੰ ਆਰਜ਼ੀ ਪੰਡਾਲ ਦਾ ਇੰਤਜ਼ਾਮ ਕਰਨਾ ਪਿਆ ਸੀ।
ਇਹ ਵੀ ਪੜ੍ਹੋ: ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, IPS ਤੇ PPS ਅਫ਼ਸਰਾਂ ਦੇ ਤਬਾਦਲੇ, List 'ਚ ਵੇਖੋ ਵੇਰਵੇ
ਮੋਟਰ ਕਾਰਾਂ ਦੀ ਪਾਰਕਿੰਗ ਪਹਿਲੀ ਵਾਰ ਫੁੱਲ ਦਿਖਾਈ ਦਿੱਤੀ ਅਤੇ ਪਾਰਕਿੰਗ ਤੋਂ ਬਾਹਰ ਵੀ ਗੱਡੀਆਂ ਨੂੰ ਆਰਜ਼ੀ ਪਾਰਕ ਕਰਨਾ ਪਿਆ। 10 ਹਜ਼ਾਰ ਤੋਂ ਵਧੇਰੇ ਸੇਵਾਦਾਰਾਂ ਵੱਲੋਂ ਟ੍ਰੈਫਿਕ ਨੂੰ ਸੰਚਾਰੂ ਢੰਗ ਨਾਲ ਚਲਾਉਣ, ਲੰਗਰ, ਕੰਟੀਨਾਂ, ਭੋਜਨ ਭੰਡਾਰ, ਸਫ਼ਾਈ ਆਦਿ ਦੀ ਬਾਮੁਸ਼ੱਕਤ ਤਿਆਰੀ ਕੀਤੀ ਗਈ ਅਤੇ ਬਾਖੂਬੀ ਨਾਲ ਸੇਵਾ ਨਿਭਾਈ ਗਈ। ਇਸੇ ਤਰ੍ਹਾਂ ਹੀ ਰੇਲਵੇ ਸਟੇਸ਼ਨ ਬਿਆਸ 'ਤੇ ਵੀ ਟਰੇਨਾਂ ਰਾਹੀਂ ਜਾਣ ਵਾਲੀ ਸੰਗਤ ਲਈ ਵੀ ਡੇਰਾ ਬਿਆਸ ਦੇ ਸਟੇਸ਼ਨ ਸੇਵਾਦਾਰਾਂ ਵੱਲੋਂ ਆਪਣੀ ਸੇਵਾ ਬਾਖੂਬੀ ਨਿਭਾਈ ਗਈ। ਸਤਿਸੰਗ ਦੇ ਅਖੀਰ ਵਿਚ ਬਾਬਾ ਗੁਰਿੰਦਰ ਸਿੰਘ ਨੇ ਸੰਗਤ ਨੂੰ ਬੇਨਤੀ ਕੀਤੀ ਸੀ ਕਿ ਅਗਲਾ ਸਤਿਸੰਗ ਭੰਡਾਰਾ 4 ਮਈ ਨੂੰ ਹੋਵੇਗਾ, ਜਿਨ੍ਹਾਂ ਨੇ ਆਉਣਾ ਖ਼ੁਸ਼ੀ ਨਾਲ ਆ ਸਕਦੇ ਹਨ।
ਇਹ ਵੀ ਪੜ੍ਹੋ: ਡਰਾਈਵਿੰਗ ਵਾਲੇ ਦੇਣ ਧਿਆਨ! ਟ੍ਰੈਫਿਕ ਚਲਾਨਾਂ ਨੂੰ ਲੈ ਕੇ ਲਿਆ ਗਿਆ ਵੱਡਾ ਫ਼ੈਸਲਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
CM ਭਗਵੰਤ ਮਾਨ ਦਾ ਵੱਡਾ ਬਿਆਨ, ਪਾਣੀ ਨੂੰ ਲੈ ਕੇ ਪੰਜਾਬ ’ਚ ਕਤਲ ਹੋ ਜਾਂਦੇ ਹਨ
NEXT STORY