ਲੁਧਿਆਣਾ (ਤਰੁਣ) : ਲੁਧਿਆਣਾ ਦੇ ਸੀ. ਐੱਮ. ਸੀ. ਚੌਂਕ ਨੇੜੇ ਸ਼ੂ ਸਟੋਰ ਦੇ ਮਾਲਕ ਪ੍ਰਿੰਕਲ ਅਤੇ ਉਸ ਦੀ ਕਾਰੋਬਾਰ 'ਚ ਪਾਰਟਨਰ 'ਤੇ ਫਾਇਰਿੰਗ ਮਾਮਲੇ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਮੁਤਾਬਕ ਇਸ ਮਾਮਲੇ 'ਚ ਪੁਲਸ ਨੇ ਤੀਜੇ ਦੋਸ਼ੀ ਆਕਾਸ਼ ਨੂੰ ਵੀ ਰਾਜਪੁਰਾ ਜੀ. ਟੀ. ਰੋਡ ਤੋਂ ਕਾਬੂ ਕਰ ਲਿਆ ਹੈ। ਦੱਸਣਯੋਗ ਹੈ ਕਿ ਦੋਸ਼ੀ ਆਕਾਸ਼ ਲੁਧਿਆਣਾ ਦੇ ਟਿੱਬਾ 'ਚ ਕਰਮਸਰ ਰੋਡ ਦਾ ਰਹਿਣ ਵਾਲਾ ਹੈ।
ਇਹ ਵੀ ਪੜ੍ਹੋ : ਪੰਜਾਬੀਓ ਲੁੱਟ ਲਓ ਨਜ਼ਾਰੇ! ਛੁੱਟੀਆਂ ਦੀਆਂ ਲੱਗੀਆਂ ਮੌਜਾਂ, ਕਰ ਲਓ ਘੁੰਮਣ ਦੀ ਤਿਆਰੀ
ਇਸ ਤੋਂ ਪਹਿਲਾਂ ਪੁਲਸ ਇਸ ਮਾਮਲੇ 'ਚ ਗੈਂਗਸਟਰ ਰਿਸ਼ਭਪਾਲ ਬੈਨੀ ਉਰਫ਼ ਨਾਨੂ ਅਤੇ ਉਸ ਦੇ ਸਾਥੀ ਸੁਸ਼ੀਲ ਕੁਮਾਰ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਹੋਰ ਦੋਸ਼ੀ ਸ਼ਹਿਰ ਛੱਡ ਚੁੱਕੇ ਹਨ ਅਤੇ ਵੱਖ-ਵੱਖ ਥਾਵਾਂ 'ਤੇ ਭੱਜ ਗਏ ਹਨ।
ਇਹ ਵੀ ਪੜ੍ਹੋ : ਪੰਜਾਬ ਦੇ ਮੌਸਮ ਨੂੰ ਲੈ ਕੇ ਆਈ ਵੱਡੀ Update, ਜਾਰੀ ਹੋ ਗਿਆ ਅਲਰਟ
ਪੁਲਸ ਵਲੋਂ ਸਾਰੇ ਹਮਲਾਵਰਾਂ ਦੀ ਭਾਲ ਕੀਤੀ ਜਾ ਰਹੀ ਹੈ। ਇਸ ਮਾਮਲੇ 'ਚ ਵੱਡਾ ਖ਼ੁਲਾਸਾ ਹੋਇਆ ਹੈ ਕਿ ਇਸ ਹਮਲੇ ਦੇ 2 ਦੋਸ਼ੀਆਂ ਦੇ ਤਾਰ ਨਾਭਾ ਜੇਲ ਬ੍ਰੇਕ ਕਾਂਡ ਨਾਲ ਜੁੜੇ ਹੋਏ ਹਨ। ਦੱਸਣਯੋਗ ਹੈ ਕਿ ਰਿਸ਼ਭ ਬੈਨੀਪਾਲ ਨਾਭਾ ਜੇਲ੍ਹ 'ਚ ਰਹਿ ਚੁੱਕਾ ਹੈ। ਉਸ ਨੇ ਜੇਲ੍ਹ ਤੋਂ ਬਾਹਰ ਆਉਣ ਮਗਰੋਂ ਜੇਲ੍ਹ 'ਚ ਮਿਲੇ ਸਾਥੀਆਂ ਨਾਲ ਮਿਲ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵੱਡੀ ਖ਼ਬਰ : ਪੰਜਾਬ 'ਚ ਟਰੇਨ ਹੇਠਾਂ ਲੱਗੀ ਅੱਗ
NEXT STORY