ਜਲੰਧਰ (ਵਰੁਣ)–ਵਿਧਾਇਕ ਰਮਨ ਅਰੋੜਾ ਨੇ ਆਪਣੇ ਅਹੁਦੇ ਦੀ ਇੰਨੀ ਜ਼ਿਆਦਾ ਦੁਰਵਰਤੋਂ ਕੀਤੀ ਕਿ ਪੈਸਿਆਂ ਦੇ ਲਾਲਚ ਵਿਚ ਇਕ ਪਾਰਟੀ ਆਗੂ ਦੇ ਬੇਟੇ ਨੂੰ ਫਰਜ਼ੀ ਜਬਰ-ਜ਼ਿਨਾਹ ਕੇਸ ਵਿਚ ਫਸਾ ਦਿੱਤਾ। ਇਸ ਮਾਮਲੇ ਵਿਚ ਲਗਭਗ 30 ਲੱਖ ਰੁਪਏ ਦਾ ਲੈਣ-ਦੇਣ ਹੋਇਆ, ਜਿਸ ਵਿਚ ਐੱਸ. ਐੱਚ. ਓ. ਨੂੰ 5 ਲੱਖ ਅਤੇ ਸਭ ਤੋਂ ਜ਼ਿਆਦਾ ਵੱਡੀ ਰਕਮ ਵਿਧਾਇਕ ਅਤੇ ਪੀੜਤ ਲੜਕੀ ਨੂੰ ਦਿੱਤੀ ਗਈ।
ਵਿਧਾਇਕ ਨੂੰ ਇਸ ਜਗ੍ਹਾ ’ਤੇ ਪਹੁੰਚਾਉਣ ਵਾਲਾ ਕੋਈ ਹੋਰ ਨਹੀਂ, ਸਗੋਂ ਉਸ ਦਾ ਨਜ਼ਦੀਕੀ ਸਾਥੀ ਹੀ ਹੈ, ਜਿਹੜਾ ਹੁਣ ਰਮਨ ਅਰੋੜਾ ਤੋਂ ਦੂਰੀ ਬਣਾ ਕੇ ਚੱਲ ਰਿਹਾ ਹੈ। ਦਰਅਸਲ ਲੜਕੀ ਆਗੂ ਦੇ ਸ਼ੋਅਰੂਮ ਵਿਚ ਕੰਮ ਕਰਦੀ ਸੀ। ਉਸ ਨੂੰ ਪੀ. ਜੀ. ਵੀ ਦਿੱਤਾ ਗਿਆ ਸੀ। ਲੜਕੀ ਨੇ ਆਗੂ ਦੇ ਬੇਟੇ ਨੂੰ ਆਪਣੇ ਜਾਲ ਵਿਚ ਫਸਾਇਆ ਅਤੇ ਫਿਰ ਉਸ ਨਾਲ ਸ਼ਰਾਬ ਪੀ ਕੇ ਸੰਬੰਧ ਬਣਾਏ। ਲੜਕੀ ਨੇ ਕਾਰੋਬਾਰੀ ਆਗੂ ਦੇ ਬੇਟੇ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਉਸ ਨੂੰ ਪਤਾ ਸੀ ਕਿ ਲੜਕੇ ਕੋਲ ਪੈਸੇ ਹਨ।
ਇਹ ਵੀ ਪੜ੍ਹੋ: ਜਲੰਧਰ 'ਚ ਗੋਲ਼ੀ ਮਾਰ ਕੇ ਕਤਲ ਕੀਤੇ ਵਕੀਲ ਦੇ ਮਾਮਲੇ 'ਚ ਵੱਡਾ ਖ਼ੁਲਾਸਾ, ਖਿਡਾਰੀ ਦੀ ਮਾਂ ਨੇ ...
ਮਾਮਲਾ ਥਾਣੇ ਪਹੁੰਚ ਗਿਆ। ਇਹ ਥਾਣਾ ਵਿਧਾਇਕ ਰਮਨ ਅਰੋੜਾ ਦੇ ਇਲਾਕੇ ਵਿਚ ਆਉਂਦਾ ਸੀ। ਪਹਿਲਾਂ ਰਾਜ਼ੀਨਾਮਾ ਥਾਣੇ ਵਿਚ ਹੋਇਆ, ਉਸ ਦੀ ਰਕਮ ਘੱਟ ਸੀ। ਮਾਮਲਾ ਵਿਰੋਧੀ ਪਾਰਟੀ ਦਾ ਸੀ, ਜਿਸ ਕਾਰਨ ਵਿਧਾਇਕ ਰਮਨ ਅਰੋੜਾ ਦੇ ਦਫ਼ਤਰ ਵਿਚ ਪਹੁੰਚ ਗਿਆ। ਰਮਨ ਅਰੋੜਾ ਨਾਲ ਉਨ੍ਹਾਂ ਦੇ ਕੁੜਮ ਰਾਜੂ ਮਦਾਨ ਵੀ ਸ਼ਾਮਲ ਹੋ ਗਏ। ਲੜਕੀ ਦੀ ਮੀਟਿੰਗ ਵਿਧਾਇਕ ਦੇ ਦਫ਼ਤਰ ਵਿਚ ਬੁਲਾਈ ਗਈ। ਇਸੇ ਦੌਰਾਨ ਰਾਜ਼ੀਨਾਮੇ ਦੀ ਰਕਮ 30 ਲੱਖ ਰੁਪਏ ਦੇ ਨੇੜੇ-ਤੇੜੇ ਤੈਅ ਹੋਈ। ਮਾਮਲਾ ਆਗੂ ਤਕ ਪਹੁੰਚਿਆ ਤਾਂ ਬੇਟੇ ਨੂੰ ਝੂਠੇ ਕੇਸ ਤੋਂ ਬਚਾਉਣ ਲਈ ਉਸ ਨੇ ਮੂੰਹ ਮੰਗੀ ਰਕਮ ਦੇਣ ’ਤੇ ਹਾਮੀ ਭਰ ਦਿੱਤੀ। ਇਸ ਵਿਚੋਂ ਇਕ ਰਕਮ ਦਾ ਕੋਟਾ ਐੱਸ. ਐੱਚ. ਓ, ਇਕ ਲੜਕੀ ਅਤੇ ਮੋਟੇ ਪੈਸਿਆਂ ਦਾ ਭੁਗਤਾਨ ਵਿਧਾਇਕ ਰਮਨ ਅਰੋੜਾ ਨੂੰ ਕੀਤਾ ਗਿਆ। ਆਖਿਰਕਾਰ ਰੇਪ ਕੇਸ ਦਾ ਪਰਚਾ ਦਰਜ ਹੋਣ ਦੇ ਬਾਵਜੂਦ ਰਾਜ਼ੀਨਾਮਾ ਹੋ ਗਿਆ। ਇਸ ਤਰ੍ਹਾਂ ਦਾ ਇਕ ਹੋਰ ਕੇਸ ਸਾਹਮਣੇ ਆ ਜਾਵੇਗਾ, ਜਿਸ ਵਿਚ ਵਿਧਾਇਕ ਨੂੰ ਪੂਰੀ ਟੀਮ ਛੱਡੀ ਹੋਈ ਸੀ, ਜਿਹੜੀ ਪਲ-ਪਲ ਦੀ ਸੂਚਨਾ ਵਿਧਾਇਕ ਤਕ ਪਹੁੰਚਾਉਂਦੀ ਸੀ ਅਤੇ ਫਿਰ ਪੈਸਿਆਂ ਦੀ ਗੇਮ ਸ਼ੁਰੂ ਹੁੰਦੀ ਸੀ।
ਇਹ ਵੀ ਪੜ੍ਹੋ: ਜਲੰਧਰ ਵਾਸੀਆਂ ਲਈ ਅਹਿਮ ਖ਼ਬਰ! ਅੱਜ ਸ਼ਾਮ 6 ਵਜੇ ਤੱਕ ਬੰਦ ਰਹੇਗਾ ਇਹ ਰਸਤਾ
ਰਾਮਾ ਮੰਡੀ ਦਾ ਦਲਾਲ ਵੀ ਕਰਦਾ ਸੀ ਵਿਧਾਇਕ ਦੀ ਕੁਲੈਕਸ਼ਨ
ਸੂਤਰਾਂ ਦੀ ਮੰਨੀਏ ਤਾਂ ਰਾਮਾ ਮੰਡੀ ਦਾ ਇਕ ਦਲਾਲ ਵਿਧਾਇਕ ਦੀ ਕੁਲੈਕਸ਼ਨ ਕਰਦਾ ਸੀ। ਥਾਣਾ ਰਾਮਾ ਮੰਡੀ ਲਈ ਐੱਸ. ਐੱਚ. ਓ. ਤੋਂ ਲੈ ਕੇ ਏ. ਸੀ. ਪੀ. ਲਈ ਵੀ ਫੀਸ ਉਹੀ ਲੈਂਦਾ ਸੀ। ਉਸ ਦਾ ਇਕ ਹਿੱਸਾ ਵਿਧਾਇਕ ਕੋਲ ਜਾਂਦਾ ਸੀ। ਇਸੇ ਤਰ੍ਹਾਂ ਥਾਣਾ ਨਵੀਂ ਬਾਰਾਦਰੀ, ਥਾਣਾ ਨੰਬਰ 2, ਥਾਣਾ ਨੰਬਰ 4 ਸਮੇਤ ਰਾਮਾ ਮੰਡੀ ਦੀ ਕੁਲੈਕਸ਼ਨ ਵੀ ਇਸੇ ਤਰ੍ਹਾਂ ਕੀਤੀ ਜਾਂਦੀ ਸੀ।
ਇਹ ਵੀ ਪੜ੍ਹੋ: ਫਿਰ ਕੰਬਿਆ ਪੰਜਾਬ! ਅੰਮ੍ਰਿਤਸਰ ਦੇ ਛੇਹਰਟਾ 'ਚ ਨੌਜਵਾਨ 'ਤੇ ਚੱਲੀਆਂ ਤਾੜ-ਤਾੜ ਗੋਲ਼ੀਆਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਜਲੰਧਰ 'ਚ ਗੋਲ਼ੀ ਮਾਰ ਕੇ ਕਤਲ ਕੀਤੇ ਵਕੀਲ ਦੇ ਮਾਮਲੇ 'ਚ ਵੱਡਾ ਖ਼ੁਲਾਸਾ, ਖਿਡਾਰੀ ਦੀ ਮਾਂ ਨੇ ...
NEXT STORY