ਫਿਲੌਰ (ਭਾਖੜੀ)-ਦੁਬਈ ’ਚ ਲਾਰੈਂਸ ਬਿਸ਼ਨੋਈ ਦੇ ਕਰੀਬੀ ਸਾਥੀ ਸੀਪਾ ਦੀ ਗਰਦਨ ਕੱਟ ਕੇ ਕੀਤੇ ਗਏ ਕਤਲ ਦਾ ਬਦਲਾ ਲੈਣ ਲਈ ਬੀਤੇ ਦਿਨ ਗੋਲਡੀ ਬਰਾੜ ਦੇ ਕਰੀਬੀ ਸਾਥੀ ਪੈਰੀ ਦਾ ਚੰਡੀਗੜ੍ਹ ’ਚ ਗੋਲ਼ੀਆਂ ਮਾਰ ਕੇ ਕੀਤੇ ਗਏ ਕਤਲ ਤੋਂ ਬਾਅਦ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੀਆਂ ਸੁਰੱਖਿਆ ਏਜੰਸੀਆਂ ਦੇ ਅਧਿਕਾਰੀ ਹਾਈ ਅਲਰਟ ’ਤੇ ਹਨ। ਗੋਲਡੀ ਬਰਾੜ ਅਤੇ ਲਾਰੈਂਸ ਬਿਸ਼ਨੋਈ ’ਚ ਚੱਲ ਰਹੀ ਰੰਜਿਸ਼ ਕਾਰਨ 3 ਸੂਬਿਆਂ ’ਚ ਗੈਂਗਵਾਰ ਦੀਆਂ ਘਟਨਾਵਾਂ ਵਧ ਸਕਦੀਆਂ ਹਨ। ਦਿੱਲੀ ਕ੍ਰਾਈਮ ਬ੍ਰਾਂਚ ਅਤੇ ਪੰਜਾਬ ਪੁਲਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਵੱਲੋਂ ਲਾਰੈਂਸ ਗੈਂਗ ਦੇ ਲੜਕਿਆਂ ਦੀਆਂ ਗ੍ਰਿਫ਼ਤਾਰੀਆਂ ਤੋਂ ਬਾਅਦ ਵੱਡਾ ਖ਼ੁਲਾਸਾ ਹੋਇਆ ਹੈ।
ਲਾਰੈਂਸ ਦੇ ਗੈਂਗ ਨੂੰ ਵਿਦੇਸ਼ੀ ਹਥਿਆਰਾਂ ਦੀ ਸਪਲਾਈ ਚਾਈਨਾ ਤੋਂ ਹੋ ਰਹੀ ਹੈ। ਉਸ ਦੇ ਗੁਰਗੇ ਸਪੇਨ ਵਿਚ ਵੀ ਸਰਗਰਮ ਹਨ ਅਤੇ ਉਥੋਂ ਹੀ ਧਮਕੀਆਂ ਭਰੇ ਫੋਨ ਕਰ ਰਹੇ ਹਨ। ਅਮਰੀਕਾ ਤੋਂ ਗ੍ਰਿਫ਼ਤਾਰ ਕੀਤੇ ਗਏ ਅਨਮੋਲ ਬਿਸ਼ਨੋਈ ਨੂੰ ਪੁਲਸ ਵੀ ਪੰਜਾਬ ਲਿਆਉਣ ਦੀ ਤਿਆਰੀ ਕਰ ਚੁੱਕੀ ਹੈ, ਜੋ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਸਮੇਤ 7 ਕੇਸਾਂ ’ਚ ਪੰਜਬ ਪੁਲਸ ਨੂੰ ਲੋੜੀਂਦਾ ਸੀ।
ਇਹ ਵੀ ਪੜ੍ਹੋ: ਪੰਜਾਬ ਦੇ ਮੌਸਮ ਦੀ ਨਵੀਂ ਅਪਡੇਟ! 3 ਸ਼ਹਿਰਾਂ ਦਾ ਤਾਪਮਾਨ 3 ਡਿਗਰੀ ਪੁੱਜਾ, ਇਨ੍ਹਾਂ ਜ਼ਿਲ੍ਹਿਆਂ 'ਚ Yellow ਅਲਰਟ
ਪੈਸਿਆਂ ਦੇ ਲੈਣ-ਦੇਣ ਤੇ ਅਮਰੀਕਾਂ ’ਚ ਅਨਮੋਲ ਬਿਸ਼ਨੋਈ ਦੀ ਗ੍ਰਿਫ਼ਤਾਰੀ ਤੋਂ ਬਾਅਦ ਵਧੀਆਂ ਗੋਲਡੀ ਤੇ ਲਾਰੈਂਸ ’ਚ ਦੂਰੀਆਂ
ਜਾਣਕਾਰੀ ਮੁਤਾਬਕ ਸਾਲ 2021 ’ਚ ਲਾਰੈਂਸ ਬਿਸ਼ਨੋਈ ਤਿਹਾੜ ਜੇਲ੍ਹ ’ਚ ਬੰਦ ਸੀ। ਉਸ ਸਮੇਂ ਉਸ ਦਾ ਭਰਾ ਅਨਮੋਲ ਬਿਸ਼ਨੋਈ ਜੋ ਰਾਜਸਥਾਨ ਦੀ ਜੇਲ੍ਹ ’ਚ ਬੰਦ ਸੀ। ਜ਼ਮਾਨਤ ’ਤੇ ਬਾਹਰ ਨਿਕਲਣ ਦੀ ਤਿਆਰੀ ਕਰ ਰਿਹਾ ਸੀ। ਅਨਮੋਲ ਜਿਸ ’ਤੇ ਪੰਜਾਬ ਪੁਲਸ ਨੇ ਵੀ ਮੁਕੱਦਮੇ ਦਰਜ ਕਰ ਲਏ ਸਨ। ਜੇਲ੍ਹ ਵਿਚ ਬੰਦ ਲਾਰੈਂਸ ਨੂੰ ਆਪਣੇ ਭਰਾ ਅਨਮੋਲ ਦੇ ਪੁਲਸ ਮੁਕਾਬਲੇ ਜਾਂ ਫਿਰ ਆਪਣੇ ਹੀ ਦੁਸ਼ਮਣਾਂ ਦੇ ਹੱਥੋਂ ਮਾਰੇ ਜਾਣ ਦਾ ਡਰ ਸਤਾ ਰਿਹਾ ਸੀ। ਉਸ ਨੇ ਗੋਲਡੀ ਬਰਾੜ ਨਾਲ ਸੰਪਰਕ ਕਰਕੇ ਅਨਮੋਲ ਬਿਸ਼ਨੋਈ ਦਾ ਭਾਨੋ ਪ੍ਰਤਾਪ ਦੇ ਨਾਲ-ਨਾਲ ਨਕਲੀ ਪਾਸਪੋਰਟ ਤਿਆਰ ਕੀਤਾ ਗਿਆ, ਜੋ ਜੈਪੁਰ ਤੋਂ ਫਲਾਈਟ ਫੜ ਕੇ ਕੀਨੀਆ ਪੁੱਜ ਗਿਆ। ਕੀਨੀਆਂ ਤੋਂ ਘੁੰਮਦਾ ਹੋਇਆ ਉਹ ਅਮਰੀਕਾ ਪੁੱਜ ਗਿਆ। ਅਨਮੋਲ ਦੇ ਅਮਰੀਕਾ ਪੁੱਜਣ ਤੋਂ ਪਹਿਲਾਂ ਲਾਰੈਂਸ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਮਾਰਨ ਦਾ ਟਾਸਕ ਗੋਲਡੀ ਬਰਾੜ ਨੂੰ ਦਿੱਤਾ ਹੋਇਆ ਸੀ।
ਜਿਵੇਂ ਹੀ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਤਾਂ ਲਾਰੈਂਸ ਦੇ ਸਾਥੀ ਸਚਿਨ ਥਾਪਨ ਨੇ ਪੰਜਾਬ ਪੁਲਸ ਨੂੰ ਗੁੰਮਰਾਹ ਕਰਨ ਲਈ ਸੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਕਿਹਾ ਕਿ ਸਿੱਧੂ ਮੂਸੇਵਾਲਾ ਨੂੰ ਉਸ ਨੇ ਮਾਰਿਆ ਹੈ। ਪੁਲਸ ਨੇ ਜਦੋਂ ਸਚਿਨ ਥਾਪਨ ਦੀ ਜਾਂਚ ਕਰਵਾਈ ਤਾਂ ਪਤਾ ਲੱਗਾ ਕਿ ਉਹ ਦੇਸ਼ ਵਿਚ ਹੈ ਹੀ ਨਹੀਂ। ਉਹ ਵਿਦੇਸ਼ ਤੋਂ ਲਾਈਵ ਹੋ ਰਿਹਾ ਸੀ ਅਤੇ ਮੂਸੇਵਾਲਾ ਦੇ ਕਤਲ ਵਿਚ ਮੁੱਖ ਹੱਥ ਅਨਮੋਲ ਬਿਸ਼ਨੋਈ ਦਾ ਸੀ, ਜਿਸ ਨੇ ਸ਼ੂਟਰਾਂ ਨੂੰ ਕਾਤਲ ਅਤੇ ਭਾਨੇ ਲਈ ਰੁਪਏ ਪਹੁੰਚਾਏ। ਅਨਮੋਲ ਦੇ ਵਿਦੇਸ਼ ਪੁੱਜਣ ਤੋਂ ਬਾਅਦ ਲਾਰੈਂਸ ਗੈਂਗ ਨੂੰ ਵਿਦੇਸ਼ ’ਚ ਬੈਠਾ ਗੋਲਡੀ ਬਰਾੜ ਚਲਾ ਰਿਹਾ ਸੀ। ਗੋਲਡੀ ਹੀ ਲਾਰੈਂਸ ਗੈਂਗ ਦੀ ਨਾਜਾਇਜ਼ ਵਸੂਲੀ ਦੀ ਕਮਾਈ ਨੂੰ ਬਿਜ਼ਨੈੱਸ ’ਚ ਲਗਾਉਂਦਾ ਸੀ। ਅਨਮੋਲ ਨੇ ਵਿਦੇਸ਼ ਪੁੱਜ ਕੇ ਗੋਲਡੀ ਬਰਾੜ ਤੋਂ ਹਟ ਕੇ ਗੈਂਗ ਨੂੰ ਚਲਾਉਣਾ ਸ਼ੁਰੂ ਕਰ ਦਿੱਤਾ ਅਤੇ ਲੈਣ-ਦੇਣ ਦੇ ਵੀ ਸਾਰੇ ਕੰਮਾਂ ਨੂੰ ਅਨਮੋਲ ਬਿਸ਼ਨੋਈ ਵੇਖਣ ਲੱਗ ਪਿਆ। ਸਾਲ 2024 ਵਿਚ ਪਹਿਲੀ ਵਾਰ ਗੋਲਡੀ ਬਰਾੜ ਅਤੇ ਲਾਰੈਂਸ ਗੈਂਗ ’ਚ ਦੂਰੀਆਂ ਵਧਣ ਦੀ ਗੱਲ ਸਾਹਮਣੇ ਆਈ। ਜਿਉਂ ਹੀ ਅਨਮੋਲ ਬਿਸ਼ਨੋਈ ਨੂੰ ਅਮਰੀਕਾ ’ਚ ਫੜਿਆ ਗਿਆ ਤਾਂ ਉਸ ਤੋਂ ਬਾਅਦ ਲਾਰੈਂਸ ਨੂੰ ਲੱਗਾ ਕਿ ਉਸ ਦੇ ਭਰਾ ਅਨਮੋਲ ਦੀ ਅਮਰੀਕਾ ’ਚ ਹੋਈ ਗ੍ਰਿਫ਼ਤਾਰੀ ਦੇ ਪਿੱਛੇ ਗੋਲਡੀ ਬਰਾੜ, ਪਾਕਿਸਤਾਨੀ ਡੌਨ ਸ਼ਹਿਜਾਦ ਭੱਟੀ ਅਤੇ ਰੋਹਿਤ ਗੋਦਾਰਾ ਦਾ ਹੱਥ ਹੈ, ਜਦੋਂਕਿ ਗੋਲਡੀ ਬਰਾੜ ਅਤੇ ਭੱਟੀ ਦਾ ਕਹਿਣਾ ਹੈ ਕਿ ਲਾਰੈਂਸ ਉਨ੍ਹਾਂ ਦੀ ਆਪਣੇ ਲੜਕਿਆਂ ਦੇ ਜ਼ਰੀਏ ਮੁਖ਼ਬਰੀ ਕਰਵਾ ਰਿਹਾ ਸੀ ਅਤੇ ਪਿੱਠ ਪਿੱਛੇ ਉਨ੍ਹਾਂ ਦੇ ਮਾਰਨ ਦੀ ਸੁਪਾਰੀ ਦੇ ਚੁੱਕਾ ਸੀ।
ਇਹ ਵੀ ਪੜ੍ਹੋ: ਪੰਜਾਬ ਦੇ ਰਣਦੀਪ ਸਿੰਘ ਨੇ ਵਿਦੇਸ਼ 'ਚ ਚਮਕਾਇਆ ਨਾਂ, ਕੈਨੇਡਾ 'ਚ ਬਣਿਆ ਪਾਇਲਟ
ਦੋਵੇਂ ਭਰਾਵਾਂ ਦੇ ਜੇਲ੍ਹ ’ਚ ਬੰਦ ਹੋਣ ਤੋਂ ਬਾਅਦ ਲਾਰੈਂਸ ਕਿਸ ਨੂੰ ਸੌਂਪੇਗਾ ਗੈਂਗ ਦੀ ਕਮਾਨ, ਉਸ ’ਤੇ ਵੀ ਅਧਿਕਾਰੀਆਂ ਦੀ ਨਜ਼ਰ
ਲਾਰੈਂਸ ਬਿਸ਼ਨੋਈ ਜੋ ਸਾਬਰਮਤੀ ਜੇਲ੍ਹ ਵਿਚ ਬੰਦ ਹੈ, ਪਹਿਲਾਂ ਉਸ ਦੇ ਗੈਂਗ ਨੂੰ ਗੋਲਡੀ ਬਰਾੜ ਅਤੇ ਉਸ ਦਾ ਭਰਾ ਅਨਮੋਲ ਬਿਸ਼ਨੋਈ ਮਿਲ ਕੇ ਵਿਦੇਸ਼ ਤੋਂ ਚਲਾ ਰਹੇ ਸਨ। ਅਨਮੋਲ ਨੂੰ ਭਾਰਤੀ ਏਜੰਸੀ ਦੇ ਅਧਿਕਾਰੀ ਅਮਰੀਕਾ ਤੋਂ ਗ੍ਰਿਫ਼ਤਾਰ ਕਰਕੇ ਭਾਰਤ ਲੈ ਆਏ ਹਨ। ਉਹ ਵੀ ਹੁਣ ਜੇਲ੍ਹ ਵਿਚ ਰਹੇਗਾ।
ਗੋਲਡੀ ਬਰਾੜ ਗੈਂਗ ਤੋਂ ਵੱਖ ਹੋ ਕੇ ਆਪਣਾ ਖ਼ੁਦ ਦਾ ਗੈਂਗ ਬਣਾ ਚੁੱਕਾ ਹੈ। ਅਜਿਹੇ ਵਿਚ ਹੁਣ ਵੇਖਣਾ ਇਹ ਹੋਵੇਗਾ ਕਿ ਲਾਰੈਂਸ ਆਪਣੇ ਗੈਂਗ ਦੀ ਕਮਾਨ ਕਿਸ ਨੂੰ ਸੌਂਪੇਗਾ, ਕਿਉਂਕਿ ਉਸ ਨੂੰ ਹੁਣ ਇਹ ਵੀ ਡਰ ਸਤਾ ਰਿਹਾ ਹੋਵੇਗਾ ਕਿ ਜਿਸ ’ਤੇ ਉਹ ਵਿਸ਼ਵਾਸ ਕਰੇਗਾ, ਕੱਲ੍ਹ ਨੂੰ ਉਹ ਵੀ ਗੋਲਡੀ ਬਰਾੜ ਨਾਲ ਹੱਥ ਨਾ ਮਿਲਾ ਲਵੇ। ਦੂਜਾ, ਦੋਵੇਂ ਭਰਾ ਜੇਲ੍ਹ ਵਿਚ ਹੋਣਗੇ, ਜੋ ਉਸ ਦੇ ਗੈਂਗ ਨੂੰ ਚਲਾਵੇਗਾ, ਉਹ ਤਾਕਤਵਰ ਹੋ ਕੇ ਗੈਂਗ ਨੂੰ ਆਪਣੇ ਮੁਤਾਬਕ ਨਾ ਚਲਾਉਣ ਲੱਗ ਪਵੇ।
ਇਹ ਵੀ ਪੜ੍ਹੋ: ਖ਼ੁਸ਼ੀਆਂ ਮਾਤਮ 'ਚ ਬਦਲੀਆਂ! ਇੰਗਲੈਂਡ 'ਚ ਪੰਜਾਬੀ ਨੌਜਵਾਨ ਦੀ ਮੌਤ, 10 ਦਸੰਬਰ ਨੂੰ ਆਉਣਾ ਸੀ ਪੰਜਾਬ
ਲਾਰੈਂਸ ਗੈਂਗ ਦੇ ਹੈਰੀ ਬਾਕਸਰ ਦੀ ਗੋਲਡੀ ਬਰਾੜ ਨੂੰ ਚਿਤਾਵਨੀ, ਉਸ ਨੂੰ ਅਤੇ ਉਸ ਦੇ ਗੈਂਗ ਨੂੰ ਮਿੱਟੀ ’ਚ ਮਿਲਾ ਦੇਣਗੇ
ਪੰਜਾਬ, ਹਰਿਆਣਾ ’ਚ ਗੈਂਗਵਾਰ ਦੀਆਂ ਘਟਨਾਵਾਂ ਵਧਣ ਦੀ ਸੰਭਾਵਨਾ ਹੋਣ ਦੌਰਾਨ ਲਾਰੈਂਸ ਗੈਂਗ ਦੇ ਸ਼ੂਟਰ ਹੈਰੀ ਬਾਕਸਰ ਨੇ ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਧਮਕੀ ਦਿੰਦੇ ਹੋਏ ਕਿਹਾ ਗੋਲਡੀ ਬਰਾੜ ਤੂੰ ਇਕ ਟਰੱਕ ਡਰਾਈਵਰ ਸੀ। ਲਾਰੈਂਸ ਭਰਾ ਨੇ ਤੈਨੂੰ ਇਸ ਮੁਕਾਮ ਤੱਕ ਪਹੁੰਚਾਇਆ, ਤੂੰ ਕਹਿ ਰਿਹਾ ਲਾਰੈਂਸ ਗੈਂਗ ਨੇ ਪੈਰੀ ਨੂੰ ਮਾਰ ਕੇ ਯਾਰ ਮਾਰ ਕੀਤੀ ਹੈ। ਤੂੰ ਕੀ ਕੀਤਾ, ਤੂੰ ਵੀ ਸੀਪੇ ਨੂੰ ਦੁਬਈ ਵਿਚ ਧੋਖੇ ਨਾਲ ਮਰਵਾਇਆ। ਲਾਰੈਂਸ ਭਰਾ ਜੇਕਰ ਤੈਨੂੰ ਬਣਾਉਣਾ ਜਾਣਦੇ ਹਨ ਤਾਂ ਖ਼ਤਮ ਕਰਨਾ ਵੀ ਜਾਣਦੇ ਹਨ। ਤੈਨੂੰ ਅਤੇ ਤੇਰੇ ਗੈਂਗ ਨੂੰ ਜਲਦ ਮਿੱਟੀ ’ਚ ਮਿਲਾ ਦਿੱਤਾ ਜਾਵੇਗਾ।
ਲਾਰੈਂਸ ਗੈਂਗ ਨੇ ਹੋਟਲ ਮਾਲਕਾਂ ਅਤੇ ਖ਼ਾਸ ਕਰਕੇ ਬੁੱਕੀਆਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜਿਸ ਕਿਸੇ ਨੇ ਵੀ ਗੋਲਡੀ ਬਰਾੜ ਗੈਂਗ ਨੂੰ ਫੋਨ ਤੋਂ ਬਾਅਦ ਫਿਰੌਤੀ ਦਿੱਤੀ ਤਾਂ ਉਹ ਤਿਆਰ ਰਹੇ। ਅਸੀਂ ਉਨ੍ਹਾਂ ਨੂੰ ਉਨ੍ਹਾਂ ਦੇ ਹੀ ਘਰ ਵਿਚ ਵੜ ਕੇ ਮਾਰਾਂਗੇ। ਗੈਂਗਵਾਰ ਦੀਆਂ ਘਟਨਾਵਾਂ ਵਧਣ ਦਾ ਖਤਰਾ ਇਸ ਲਈ ਵੀ ਵਧਿਆ ਹੈ। ਲਾਰੈਂਸ ਅਤੇ ਗੋਲਡੀ ਦੋਵੇਂ ਗੈਂਗ ਦੇ ਲੜਕਿਆਂ ਨੂੰ ਹਰ ਕਿਸੇ ਦੇ ਲੁਕਣ ਦਾ ਟਿਕਾਣਾ ਪਤਾ ਹੈ। ਚੰਡੀਗੜ੍ਹ ਵਿਚ ਪੈਰੀ ਦੇ ਕਤਲ ਤੋਂ ਬਾਅਦ ਹੁਣ ਅਗਲਾ ਨੰਬਰ ਕਿਸ ਦਾ ਲੱਗੇਗਾ, ਇਸ ‘ਤੇ ਵੀ ਸਭ ਦੀ ਨਜ਼ਰ ਰਹੇਗੀ।
ਇਹ ਵੀ ਪੜ੍ਹੋ: Punjab:ਪ੍ਰਾਪਰਟੀ ਮਾਲਕਾਂ ਲਈ ਅਹਿਮ ਖ਼ਬਰ! ਜੇ ਨਾ ਕੀਤਾ ਇਹ ਕੰਮ ਤਾਂ ਹੋਵੇਗਾ ਸਖ਼ਤ ਐਕਸ਼ਨ
ਰਾਘਵ ਚੱਢਾ ਨੇ ਸੰਸਦ 'ਚ ਗਿਗ ਵਰਕਰਾਂ ਦਾ ਮੁੱਦਾ ਚੁੱਕਿਆ, ਬੋਲੇ-10 ਮਿੰਟ ਦੀ ਡਿਲੀਵਰੀ ਦਾ 'ਜ਼ੁਲਮ' ਹੋਵੇ ਖਤਮ
NEXT STORY