ਰੋਪੜਾ (ਚੋਵੇਸ਼ ਲੋਟਾਵਾ) : ਰੋਪੜ ਪੁਲਸ ਵਲੋਂ ਬੇਨਕਾਬ ਕੀਤਾ ਗਿਆ ਹਨੀ ਟ੍ਰੈਪ ਦਾ ਮਾਮਲਾ ਹਾਈ ਪ੍ਰੋਫਾਈਲ ਬਣਦਾ ਜਾ ਰਿਹਾ ਹੈ। ਇਸ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਗਏ ਦਿਲਹਰਜੀਤ ਸਿੰਘ ਤੋਂ ਬਾਅਦ ਹੁਣ ਇਕ ਹੋਰ ਮਾਮਲਾ ਦਰਜ ਕੀਤਾ ਗਿਆ ਹੈ। ਜਿਸ ਵਿਚ ਪੰਜਾਬ ਪੁਲਸ ਦੇ ਇਕ ਇੰਸਪੈਕਟਰ ਰੈਂਕ ਦੇ ਅਫਸਰ, ਮਹਿਲਾ ਵਕੀਲ ਅਤੇ ਭਾਜਪਾ ਨੇਤਰੀ ਸਮੇਤ ਛੇ ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਹੈ। ਐੱਸ. ਐੱਚ. ਓ. ਪਵਨ ਕੁਮਾਰ ਨੇ ਦੱਸਿਆ ਕਿ ਦਿਲਹਰਜੀਤ ਸਿੰਘ ਸਮੇਤ ਉਸ ਦੀ ਵਕੀਲ ਪਤਨੀ ਪ੍ਰਦੀਪ ਕੌਰ, ਬੇਟੇ ਅਭੀਨੂਰ ਮਿਰਜ਼ਾ, ਰੋਹਿਤ ਸੁਲਤਾਨ, ਭਾਜਪਾ ਨੇਤਰੀ ਸੋਨੀਆ ਸ਼ਰਮਾ ਅਤੇ ਇੰਸਪੈਕਟਰ ਪਰਮਿੰਦਰ ਸਿੰਘ ’ਤੇ ਧਾਰਾ 388, 389, 420 ਅਤੇ 120ਬੀ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਖਰੜ ’ਚ ਵਾਪਰੇ ਤੀਹਰੇ ਕਤਲ ਕਾਂਡ ’ਚ ਸਨਸਨੀਖੇਜ਼ ਖ਼ੁਲਾਸਾ, ਸਾਹਮਣੇ ਆਇਆ ਵਾਰਦਾਤ ਦਾ ਪੂਰਾ ਸੱਚ
ਜ਼ਿਕਰਯੋਗ ਹੈ ਕਿ ਦਿਲਹਰਜੀਤ ਖ਼ਿਲਾਫ ਮਾਮਲਾ ਦਰਜ ਕਰਨ ਤੋਂ ਬਾਅਦ ਕਈ ਲੋਕ ਪੁਲਸ ਕੋਲ ਪਹੁੰਚੇ ਜਿਨ੍ਹਾਂ ਨੇ ਦੱਸਿਆ ਕਿ ਦਿਲਹਰਜੀਤ ਦੇ ਗਰੁੱਪ ਨੇ ਉਨ੍ਹਾਂ ਤੋਂ ਲੱਖਾਂ ਰੁਪਏ ਬਲੈਕਮੇਲ ਕਰਕੇ ਲਏ ਹਨ। ਪੁਲਸ ਕੋਲ ਸੱਤ ਅਜਿਹੇ ਲੋਕ ਪਹੁੰਚੇ ਜਿਨ੍ਹਾਂ ਨੇ ਲੱਖਾਂ ਰੁਪਏ ਇਸ ਹਨੀ ਟ੍ਰੈਪ ਵਿਚ ਫਸ ਕੇ ਦਿੱਤੇ ਹਨ। ਐੱਸ. ਐੱਚ. ਓ. ਪਵਨ ਕੁਮਾਰ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਦੌਰਾਨ ਹੋਰ ਵੀ ਲੋਕਾਂ ਦੇ ਨਾਮ ਸਾਹਮਣੇ ਆਉਣ ਦਾ ਖਦਸ਼ਾ ਹੈ। ਜਿਸ ਕਾਰਣ ਜਾਂਚ ਦੇ ਦਾਇਰੇ ਨੂੰ ਹੋਰ ਵਧਾਇਆ ਗਿਆ ਹੈ। ਜਾਣਕਾਰੀ ਅਨੁਸਾਰ ਮਾਮਲੇ ਵਿਚ ਨਾਮਜ਼ਦ ਕੀਤਾ ਗਿਆ ਇੰਸਪੈਕਟਰ ਪਰਮਿੰਦਰ ਸਿੰਘ ਨਵਾਂਸ਼ਹਿਰ ਜ਼ਿਲ੍ਹੇ ਦੇ ਥਾਣਾ ਕਾਠਗੜ੍ਹ ਵਿਚ ਬਤੌਰ ਐੱਸ. ਐੱਚ. ਓ. ਤਾਇਨਾਤ ਸੀ ਅਤੇ ਹਨੀ ਟ੍ਰੈਪ ਵਿਚ ਫਸੇ ਲੋਕਾਂ ਨੂੰ ਮਾਮਲਾ ਦਰਜ ਕਰਨ ਦਾ ਦਬਾਅ ਬਣਾ ਕੇ ਪੈਸੇ ਦੇਣ ਲਈ ਕਹਿੰਦਾ ਸੀ।
ਇਹ ਵੀ ਪੜ੍ਹੋ : ਬੰਗਾ ’ਚ ਵੱਡੀ ਵਾਰਦਾਤ, 22 ਸਾਲਾ ਸਲੂਨ ਮਾਲਕ ਨੂੰ ਦਿੱਤੀ ਰੂਹ ਕੰਬਾਊ ਮੌਤ
ਜਾਣਕਾਰੀ ਅਨੁਸਾਰ ਦਿਲਹਰਜੀਤ ਕੁੱਝ ਔਰਤਾਂ ਰਾਹੀਂ ਲੋਕਾਂ ਦੀਆਂ ਵੀਡੀਓ ਬਣਵਾ ਕੇ ਬਲਾਤਕਾਰ ਦਾ ਪਰਚਾ ਦਰਜ ਕਰਵਾਉਣ ਦੀ ਧਮਕੀ ਦੇ ਕੇ ਬਲੈਕਮੇਲ ਕਰਦਾ ਸੀ ਅਤੇ ਲੋਕਾਂ ਤੋਂ ਲੱਖਾਂ ਰੁਪਏ ਲੈਂਦਾ ਸੀ। ਪੁਲਸ ਜਾਂਚ ਵਿਚ ਹੁਣ ਤਕ 55 ਲੱਖ ਰੁਪਏ ਦੀ ਬਲੈਕਮੇਲਿੰਗ ਸਾਹਮਣੇ ਆਈ ਹੈ ਜਦਕਿ ਹੋਰ ਵੀ ਰਕਮ ਸਾਹਮਣੇ ਆਉਣ ਦਾ ਖਦਸ਼ਾ ਹੈ ਅਤੇ ਇਹ ਠੱਗੀ ਇਕ ਕਰੋੜ ਦੇ ਨੇੜੇ ਤਕ ਪਹੁੰਚ ਸਕਦੀ ਹੈ।
ਇਹ ਵੀ ਪੜ੍ਹੋ : ਪੰਜਾਬ ਪੁਲਸ ਦੀ ਵੱਡੀ ਕਾਰਵਾਈ, ਬਲਦੇ ਸਿਵੇ ’ਚੋਂ ਵਿਆਹੁਤਾ ਦੀ ਅੱਧ ਸੜੀ ਲਾਸ਼ ਕੱਢੀ ਬਾਹਰ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
SYL 'ਤੇ 'ਆਪ' ਦਾ ਵੱਡਾ ਬਿਆਨ, ਡਿਬੇਟ ਤੋਂ ਭੱਜੇ ਅਕਾਲੀਆਂ ਨੂੰ ਦੱਸਿਆ ਬਹਾਨੇਬਾਜ਼
NEXT STORY