ਜਲੰਧਰ (ਜ. ਬ.)- ਗੜ੍ਹਾ ਰੋਡ ’ਤੇ ਤਾਜ ਰੈਸਟੋਰੈਂਟ ਦੇ ਸਾਹਮਣੇ ਸਥਿਤ ਸਪਾ ਵਿਲਾ ’ਚ ਚੱਲ ਰਹੇ ਜਿਸਮਫ਼ਰੋਸ਼ੀ ਦੇ ਅੱਡੇ ’ਤੇ ਰੇਡ ਤੋਂ ਬਾਅਦ ਖ਼ੁਲਾਸਾ ਹੋਇਆ ਹੈ ਕਿ ਸਪਾ ਵਿਲਾ ਦੇ ਪਿੱਛੇ ਕਥਿਤ ਤੌਰ ’ਤੇ ਸ਼ਿਵ ਸੈਨਾ ਆਗੂ ਰੋਹਿਤ ਜੋਸ਼ੀ ਦਾ ਹੱਥ ਹੈ। ਉਸੇ ਨੇ ਅੱਗੇ ਮਹਿਲਾ ਮੈਨੇਜਰ ਰੱਖੀ ਹੋਈ ਸੀ ਅਤੇ ਕਥਿਤ ਤੌਰ ’ਤੇ ਗੰਦਾ ਧੰਦਾ ਕਰਵਾ ਰਿਹਾ ਸੀ। ਏ. ਸੀ. ਪੀ. ਹਰਜਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਰੋਹਿਤ ਜੋਸ਼ੀ ਸਮੇਤ ਦਿੱਲੀ ਦੀ ਮਹਿਲਾ ਮੈਨੇਜਰ ਖ਼ਿਲਾਫ਼ ਐੱਫ. ਆਈ. ਆਰ. ਦਰਜ ਕਰ ਲਈ ਹੈ। ਮਹਿਲਾ ਮੈਨੇਜਰ ਨੂੰ ਸ਼ਨੀਵਾਰ ਨੂੰ ਹੀ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਸੀ, ਜਦਕਿ ਰੋਹਿਤ ਜੋਸ਼ੀ ਫਿਲਹਾਲ ਫਰਾਰ ਹੈ, ਜਿਸ ਦੀ ਭਾਲ ’ਚ ਪੁਲਸ ਲਗਾਤਾਰ ਰੇਡ ਕਰ ਰਹੀ ਹੈ। ਏ. ਸੀ. ਪੀ. ਨੇ ਦੱਸਿਆ ਕਿ ਰੋਹਿਤ ਇਸ ਸਪਾ ਸੈਂਟਰ ਨੂੰ ਚਲਾ ਰਿਹਾ ਸੀ, ਜਿਸ ਨੇ ਇਕ ਮਹਿਲਾ ਮੈਨੇਜਰ ਨੂੰ ਤਨਖਾਹ ’ਤੇ ਰੱਖਿਆ ਸੀ। ਪੁਲਸ ਨੇ ਰੋਹਿਤ ਜੋਸ਼ੀ ਨੂੰ ਕਿੰਗਪਿਨ ਦੱਸਿਆ ਹੈ। ਏ. ਸੀ. ਪੀ. ਦਾ ਕਹਿਣਾ ਹੈ ਕਿ ਰੋਹਿਤ ਖ਼ਿਲਾਫ਼ ਪਹਿਲਾਂ ਤੋਂ ਦਰਜ ਕੇਸਾਂ ਦੀ ਡਿਟੇਲ ਕੱਢਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਲਦ ਰੋਹਿਤ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ- ਮਹਿੰਗੇ ਇਲਾਜ ਤੋਂ ਵਾਂਝੇ ਰਹਿਣ ਵਾਲੇ ਲੋਕਾਂ ਲਈ ਵੱਡੀ ਰਾਹਤ, ਪੰਜਾਬ ਸਰਕਾਰ ਸ਼ੁਰੂ ਕਰਨ ਜਾ ਰਹੀ ਹੈ ਇਹ ਖ਼ਾਸ ਸਕੀਮ
ਸ਼ਨੀਵਾਰ ਰਾਤ ਨੂੰ ਏ. ਡੀ. ਸੀ. ਪੀ. ਆਦਿੱਤਿਆ ਦੀ ਅਗਵਾਈ ’ਚ ਕੀਤੀ ਗਈ ਸੀ ਰੇਡ
ਦੱਸਣਯੋਗ ਹੈ ਕਿ ਏ. ਡੀ. ਸੀ. ਪੀ. ਆਦਿੱਤਿਆ ਦੀ ਅਗਵਾਈ ’ਚ ਸ਼ਨੀਵਾਰ ਨੂੰ ਟੀਮ ਨੇ ਸਪਾ ਵਿਲਾ ਵਿਚ ਰੇਡ ਕਰਕੇ ਮਹਿਲਾ ਮੈਨੇਜਰ, ਗਾਹਕ ਆਦਿ ਨੂੰ ਹਿਰਾਸਤ ’ਚ ਲਿਆ ਸੀ। ਪਿਛਲੇ ਤਿੰਨ ਸਾਲਾਂ ਤੋਂ ਇਸ ਸਪਾ ਸੈਂਟਰ ਦੀ ਆੜ ਵਿਚ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਸੀ।
ਲੋਕਾਂ ਨੂੰ ਬਲੈਕਮੇਲ ਕਰਨ ਲਈ ਖੋਲ੍ਹਿਆ ਹੋਇਆ ਸੀ ਪੋਰਟਲ
ਹੈਰਾਨੀ ਦੀ ਗੱਲ ਹੈ ਕਿ ਰੋਹਿਤ ਜੋਸ਼ੀ ਇੰਨਾ ਚਲਾਕ ਹੈ ਕਿ ਉਸ ਨੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਇਕ ਫਰਜ਼ੀ ਅਤੇ ਕਥਿਤ ਪੱਤਰਕਾਰ ਦੀ ਮਦਦ ਨਾਲ ਨਿਊਜ਼ ਪੋਰਟਲ ਵੀ ਖੋਲ੍ਹਿਆ ਹੋਇਆ ਹੈ। ਜਿਸ ਫਰਜ਼ੀ ਪੱਤਰਕਾਰ ਨੂੰ ਅੱਗੇ ਕੀਤਾ ਜਾਂਦਾ ਹੈ, ਉਸ ’ਤੇ ਖ਼ੁਦ ਸਰਕਾਰੀ ਜ਼ਮੀਨ ’ਤੇ ਕਬਜ਼ਾ ਕਰਨ ਦੇ ਦੋਸ਼ ਹਨ, ਜਿਸ ਦੀ ਪੁਲਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਰੋਹਿਤ ਵੱਲੋਂ ਰੱਖੇ ਫਰਜ਼ੀ ਪੱਤਰਕਾਰ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ, ਜੋ ਬਲੈਕਮੇਲਿੰਗ ਦਾ ਸਾਰਾ ਪੈਸਾ ਇਕੱਠਾ ਕਰਦਾ ਸੀ।
ਇਹ ਵੀ ਪੜ੍ਹੋ- ਮੈਕਲੋਡਗੰਜ ਘੁੰਮਣ ਗਏ ਦੋਸਤਾਂ ਨਾਲ ਵਾਪਰੀ ਅਣਹੋਣੀ, ਪਾਣੀ 'ਚ ਰੁੜਿਆ ਜਲੰਧਰ ਦਾ ਮੁੰਡਾ, ਵੇਖੋ ਖ਼ੌਫ਼ਨਾਕ ਵੀਡੀਓ
ਜੀ. ਐੱਸ. ਟੀ ਵਿਭਾਗ ਵੀ ਖੋਲ੍ਹ ਸਕਦੈ ਜਾਂਚ
ਸੂਤਰਾਂ ਦੀ ਮੰਨੀਏ ਤਾਂ ਪੁਲਸ ਤੋਂ ਬਾਅਦ ਜੀ. ਐੱਸ. ਟੀ. ਵਿਭਾਗ ਵੀ ਰੋਹਿਤ ਜੋਸ਼ੀ ਦੇ ਕਾਰੋਬਾਰ ਦੀ ਜਾਂਚ ਕਰ ਸਕਦਾ ਹੈ। ਵਿਭਾਗ ਕੋਲ ਅਜਿਹੇ ਕਈ ਬਿੱਲ ਪਹੁੰਚ ਚੁੱਕੇ ਹਨ, ਜੋ ਰੋਹਿਤ ਜੋਸ਼ੀ ਵੱਲੋਂ ਫਰਜ਼ੀ ਬਣਾਏ ਗਏ ਹਨ ਪਰ ਉਹ ਜੀ. ਐੱਸ. ਟੀ. ਸਰਵਰ ਵਿਚ ਅੰਕਿਤ ਨਹੀਂ ਮਿਲੇ ਹਨ। ‘ਜਗ ਬਾਣੀ’ ਨੂੰ ਵੀ ਕੁਝ ਅਜਿਹੇ ਬਿੱਲ ਮਿਲੇ ਹਨ, ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਤੋਂ ਬਾਅਦ ਜਲਦ ਰੋਹਿਤ ਦੇ ਕਥਿਤ ਕਾਲੇ ਧੰਦਿਆਂ ਦਾ ਖ਼ੁਲਾਸਾ ਹੋ ਸਕਦਾ ਹੈ।
ਸ਼ਿਵ ਸੈਨਾ ਨੇ ਕਿਹਾ-ਸਾਡਾ ਰੋਹਿਤ ਨਾਲ ਕੋਈ ਲੈਣਾ-ਦੇਣਾ ਨਹੀਂ
ਖ਼ੁਦ ਨੂੰ ਸ਼ਿਵ ਸੈਨਾ ਦਾ ਆਗੂ ਦੱਸਣ ਵਾਲੇ ਰੋਹਿਤ ਜੋਸ਼ੀ ਬਾਰੇ ਸ਼ਿਵ ਸੈਨਾ (ਊਧਵ ਬਾਲਾ ਸਾਹਿਬ ਠਾਕਰੇ) ਦੇ ਸੂਬਾ ਪ੍ਰਧਾਨ ਯੋਗਰਾਜ ਸ਼ਰਮਾ ਨੇ ਪ੍ਰੈੱਸ ਨੋਟ ਜਾਰੀ ਕਰਦਿਆਂ ਕਿਹਾ ਕਿ ਸ਼ਿਵ ਸੈਨਾ ਦਾ ਨਾਂ ਜੋੜ ਕੇ ਰੋਹਿਤ ਜੋਸ਼ੀ ’ਤੇ ਕੁਝ ਸਮਾਜ ਵਿਰੋਧੀ ਸਰਗਰਮੀਆਂ ਵਿਚ ਸ਼ਾਮਲ ਹੋਣ ਦਾ ਪਰਚਾ ਦਰਜ ਹੋਇਆ ਹੈ, ਉਸ ਨਾਲ ਉਨ੍ਹਾਂ ਦਾ ਅਤੇ ਸ਼ਿਵ ਸੈਨਾ ਦਾ ਕੋਈ ਲੈਣਾ-ਦੇਣਾ ਨਹੀਂ ਹੈ। ਇਹ ਵਿਅਕਤੀ ਸ਼ਿਵ ਸੈਨਾ ਵਿਚੋਂ ਕੱਢੇ ਜਾ ਚੁੱਕੇ ਹਰੀਸ਼ ਸਿੰਗਲਾ ਦਾ ਬੰਦਾ ਹੈ।
ਇਹ ਵੀ ਪੜ੍ਹੋ- AG ਦਫ਼ਤਰ ਦੀ ਕਾਰਗੁਜ਼ਾਰੀ ਤੋਂ ਸਰਕਾਰ ਔਖੀ, ਪੰਜਾਬ ’ਚ ਜਲਦ ਵੱਡਾ ਪ੍ਰਸ਼ਾਸਨਿਕ ਫੇਰਬਦਲ ਦੀ ਉਮੀਦ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਪੰਜਾਬ ਦੇ ਸਾਬਕਾ ਮੰਤਰੀ ਦੇ ਘਰ ਵੱਡੀ ਵਾਰਦਾਤ, ਔਰਤਾਂ ਨੂੰ ਨਸ਼ੀਲਾ ਪਦਾਰਥ ਦੇ ਕੇ ਕੀਤਾ ਕਾਂਡ
NEXT STORY