ਲੁਧਿਆਣਾ/ਜਲੰਧਰ (ਪੰਕਜ)- ਜਲੰਧਰ ਵਿਖੇ ਕਬੱਡੀ ਟੂਰਨਾਮੈਂਟ ਦੌਰਾਨ ਪ੍ਰਸਿੱਧ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਨੂੰ ਕਈ ਗੋਲ਼ੀਆਂ ਮਾਰ ਕੇ ਕਤਲ ਕਰਨ ਵਾਲੇ ਗਿਰੋਹ ਦੇ ਮੁੱਖ ਨਿਸ਼ਾਨੇਬਾਜ਼ ਪੁਨੀਤ ਜਲੰਧਰ ਅਤੇ ਨਰਿੰਦਰ ਲੱਲੀ ਰਾਜਸਥਾਨ ਦੇ ਜੈਪੁਰ ’ਚ ਸਥਿਤ ਇਕ ਹੋਟਲ ਮਾਲਕ ਤੋਂ ਕਰੋੜਾਂ ਰੁਪਏ ਦੀ ਫਿਰੌਤੀ ਦੀ ਮੰਗ ਦੌਰਾਨ ਪਿਛਲੇ ਹਫ਼ਤੇ ਗੋਲੀਆਂ ਚਲਾਉਂਦੇ ਨਜ਼ਰ ਆਏ, ਜਿਸ ਤੋਂ ਬਾਅਦ ਪੰਜਾਬ ਪੁਲਸ ਅਤੇ ਹੋਰ ਸੁਰੱਖਿਆ ਏਜੰਸੀਆਂ ਨੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਸੀ। ਦੱਸਿਆ ਜਾ ਰਿਹਾ ਹੈ ਕਿ ਵਿਦੇਸ਼ ਤੋਂ ਬੰਬੀਹਾ ਗੈਂਗ ਚਲਾਉਣ ਵਾਲੇ ਲੱਕੀ ਪਟਿਆਲ ਦੇ ਇਸ਼ਾਰੇ ’ਤੇ ਸੰਦੀਪ ਨੰਗਲ ਅੰਬੀਆਂ ਦਾ ਮਾਰਚ 2022 ’ਚ ਉਸ ਸਮੇਂ ਕਤਲ ਕਰ ਦਿੱਤਾ ਗਿਆ ਸੀ, ਜਦੋਂ ਉਹ ਜਲੰਧਰ ਦੇ ਇਕ ਪਿੰਡ ’ਚ ਚੱਲ ਰਹੇ ਕਬੱਡੀ ਟੂਰਨਾਮੈਂਟ ’ਚ ਹਿੱਸਾ ਲੈਣ ਗਿਆ ਸੀ। ਇਸ ਕਤਲੇਆਮ ’ਚ ਕਬੱਡੀ ਜਗਤ ਦੇ ਕਈ ਵੱਡੇ ਪ੍ਰਮੋਟਰਾਂ ਦੇ ਨਾਂ ਵੀ ਸਾਹਮਣੇ ਆਏ ਹਨ ਪਰ ਇਸ ਕਤਲੇਆਮ ਨੂੰ ਅੰਜਾਮ ਦੇਣ ਵਾਲੇ ਮੁੱਖ ਨਿਸ਼ਾਨੇਬਾਜ਼ ਹੈਰੀ ਮੋਡ ਅਤੇ ਹੈਰੀ ਰਾਜਪੁਰਾ ਨੂੰ ਪਿਛਲੇ ਸਾਲ ਜਲੰਧਰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਸੀ।
ਇਸ ਮਾਮਲੇ ’ਚ ਨਾਮਜ਼ਦ ਕੀਤੇ ਵਿਅਕਤੀ ਘਟਨਾ ਤੋਂ ਬਾਅਦ ਲਗਾਤਾਰ ਫਰਾਰ ਸਨ ਅਤੇ ਪੰਜਾਬ ਪੁਲਸ ਦੀਆਂ ਟੀਮਾਂ ਉਨ੍ਹਾਂ ਦੀ ਭਾਲ ’ਚ ਰੁੱਝੀਆਂ ਹੋਈਆਂ ਸਨ, ਜੋਕਿ ਨਾ ਸਿਰਫ਼ ਪੰਜਾਬ ’ਚ ਸਗੋਂ ਹਰਿਆਣਾ, ਦਿੱਲੀ ਅਤੇ ਰਾਜਸਥਾਨ ’ਚ ਵੀ ਅਪਰਾਧਿਕ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਸਨ। ਪੁਲਸ ਉਨ੍ਹਾਂ ਤੱਕ ਨਹੀਂ ਪਹੁੰਚ ਸਕੀ।
ਇਹ ਵੀ ਪੜ੍ਹੋ- ਪੰਜਾਬ ਦੇ 5 ਪੁਲਸ ਅਧਿਕਾਰੀਆਂ 'ਤੇ ਵੱਡੀ ਕਾਰਵਾਈ, ਡਿੱਗੀ ਗਾਜ
ਇਸੇ ਦੌਰਾਨ 8 ਸਤੰਬਰ 2024 ਨੂੰ ਰਾਜਸਥਾਨ ਦੇ ਜੈਪੁਰ ਸ਼ਹਿਰ ’ਚ ਸਥਿਤ ਇਕ ਹੋਟਲ ’ਚ ਇਕ ਘਟਨਾ ਵਾਪਰੀ, ਜਿਸ ’ਚ ਇਕ ਮੋਟਰਸਾਈਕਲ ਸਵਾਰ 2 ਸ਼ੂਟਰਾਂ ਨੇ ਕਈ ਰੌਂਦ ਫਾਇਰ ਕੀਤੇ ਅਤੇ ਹੋਟਲ ਮਾਲਕ ਤੋਂ ਕਰੋੜਾਂ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਤਾਂ ਸਥਾਨਕ ਪੁਲਸ ਨੇ ਜਾਂਚ ਸ਼ੁਰੂ ਕੀਤੀ। ਹੋਟਲ ’ਚ ਲੱਗੇ ਸੀ. ਸੀ. ਟੀ. ਵੀ. ਦੀ ਫੁਟੇਜ ਨੂੰ ਖੰਗਾਲ ਕੇ ਜਨਤਕ ਕੀਤਾ ਤਾਂ ਇਹ ਸਪੱਸ਼ਟ ਹੋ ਗਿਆ ਹੈ ਕਿ ਅੰਬੀਆਂ ਕਤਲ ਕਾਂਡ ’ਚ 2 ਮੁੱਖ ਸ਼ੂਟਰ ਲਾਲੀ ਸ਼ਰਮਾ ਅਤੇ ਪੁਨੀਤ ਜਲੰਧਰ, ਜਿਨ੍ਹਾਂ ਦੀ ਜਲੰਧਰ ਪੁਲਸ ਸਾਲਾਂ ਤੋਂ ਭਾਲ ਕਰ ਰਹੀ ਸੀ, ਉਸ ’ਚ ਵੀ ਸ਼ਾਮਲ ਸਨ। ਹੋਟਲ ’ਚ ਗੋਲ਼ੀਬਾਰੀ ਦੀਆਂ ਦਰਜਨਾਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਸੀ ਅਤੇ ਨਾਮੀ ਗੈਂਗਸਟਰ ਕੌਸ਼ਲ ਚੌਧਰੀ ਅਤੇ ਅਮਰ ਡਾਗਰ ਗੈਂਗ ਵੱਲੋਂ ਉਕਤ ਹੋਟਲ ਸੰਚਾਲਕ ਤੋਂ ਕਰੋੜਾਂ ਰੁਪਏ ਦੀ ਫਿਰੌਤੀ ਮੰਗੀ ਗਈ ਸੀ, ਜਿਸ ਤੋਂ ਬਾਅਦ ਹੁਣ ਪੰਜਾਬ ਪੁਲਸ ਖ਼ਾਸ ਕਰਕੇ ਜਲੰਧਰ ਪੁਲਸ ਉਨ੍ਹਾਂ ਨੂੰ ਲੱਭ ਰਹੀ ਹੈ।
ਇਹ ਵੀ ਪੜ੍ਹੋ- ਪੰਜਾਬ ਦੇ 29 ਸਾਲਾ ਲਾਂਸ ਨਾਇਕ ਨੇ ਪੀਤਾ ਸ਼ਹਾਦਤ ਦਾ ਜਾਮ, ਇਕ ਸਾਲ ਪਹਿਲਾਂ ਹੋਇਆ ਸੀ ਵਿਆਹ
50 ਤੋਂ ਵੱਧ ਚੱਲੀਆਂ ਗੋਲ਼ੀਆਂ
ਸੀ. ਸੀ. ਟੀ. ਵੀ. ਫੁਟੇਜ ’ਚ ਸਾਫ਼ ਵੇਖਿਆ ਜਾ ਸਕਦਾ ਹੈ ਕਿ 6 ਫੁੱਟ ਲੰਬੇ ਪੁਨੀਤ ਜਲੰਧਰੀ ਨੇ ਬੇਖ਼ੌਫ਼ ਹੋ ਕੇ ਇਕ ਹੋਰ ਗੈਂਗਸਟਰ ਲਾਲੀ ਵੱਲੋਂ ਹੱਥ ’ਚ ਫੜੀ ਪਿਸਤੌਲ ਨਾਲ ਹੋਟਲ ’ਚ ਕਈ ਦਰਜਨ ਗੋਲ਼ੀਆਂ ਚਲਾਈਆਂ। ਘਟਨਾ ਦੌਰਾਨ ਦੋਵੇਂ ਆਰਾਮ ਨਾਲ ਮੋਟਰਸਾਈਕਲ ’ਤੇ ਭੱਜ ਗਏ, ਦੋਵੇਂ ਨਾ ਸਿਰਫ਼ ਬੇਖ਼ੌਫ਼ ਦਿਖਾਈ ਦੇ ਰਹੇ ਸਨ, ਸਗੋਂ ਹੋਟਲ ਦੇ ਆਲੇ-ਦੁਆਲੇ ਘੁੰਮ ਰਹੇ ਸਨ ਅਤੇ ਗੋਲ਼ੀਆਂ ਚਲਾ ਰਹੇ ਸਨ।
ਇਹ ਵੀ ਪੜ੍ਹੋ- ਸੱਥ 'ਚ ਬੈਠਣ 'ਤੇ ਪੈ ਗਿਆ ਰੌਲਾ, ਕੁੱਟ-ਕੁੱਟ ਕੇ ਵਿਅਕਤੀ ਨੂੰ ਉਤਾਰਿਆ ਮੌਤ ਦੇ ਘਾਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ
ਕੈਨੇਡਾ ਭੇਜਣ ’ਤੇ 10 ਲੱਖ ਰੁਪਏ ਤੇ 10 ਤੋਲੇ ਸੋਨੇ ਦੀ ਠੱਗੀ, 3 ਖ਼ਿਲਾਫ਼ ਮਾਮਲਾ ਦਰਜ
NEXT STORY