ਚੰਡੀਗੜ੍ਹ : ਪੰਜਾਬ ਸਿਵਲ ਸਰਵਿਸਿਜ਼ (ਪੀ. ਸੀ. ਐੱਸ) ਦੇ ਲਗਭਗ 10 ਅਧਿਕਾਰੀ ਅਤੇ ਟਰਾਂਸਪੋਰਟ ਵਿਭਾਗ ਦੇ ਪੰਜ ਅਧਿਕਾਰੀ 1 ਅਪ੍ਰੈਲ 2020 ਤੋਂ ਜੁਲਾਈ 2022 ਦਰਮਿਆਨ ਸੂਬੇ ਵਿਚ ਹੋਏ ਬੀ. ਐੱਸ-4 ਵਾਹਨ ਰਜਿਸਟ੍ਰੇਸ਼ਨ ਘੁਟਾਲੇ ਵਿਚ ਕਥਿਤ ਸ਼ਮੂਲੀਅਤ ਦੇ ਚੱਲਦੇ ਕਟਹਿਰੇ ਵਿਚ ਆ ਗਏ ਹਨ। ਦਰਅਸਲ ਸੂਬੇ ਦੇ ਟਰਾਂਸਪੋਰਟ ਵਿਭਾਗ ਨੇ ਹਾਲ ਹੀ ਵਿਚ 5,700 ਅਜਿਹੇ ਵਾਹਨਾਂ ਨੂੰ ਬਲੈਕਲਿਸਟ ਕੀਤਾ ਹੈ, ਜਿਹੜੇ ਪੰਜਾਬ ਵਿਚ ਜਾਅਲੀ ਅਤੇ ਬੈਕ-ਡੇਟ ਐਂਟਰੀਆਂ ਬਣਾ ਕੇ ਰਜਿਸਟਰਡ ਕੀਤੇ ਗਏ ਸਨ। ਇਨ੍ਹਾਂ ਵਾਹਨਾਂ ਵਿਚ ਜ਼ਿਆਦਾਤਰ ਮਹਿੰਗੀਆਂ ਐੱਸ. ਯੂ. ਵੀ. ਗੱਡੀਆਂ ਸ਼ਾਮਲ ਹਨ। ਜਿਨ੍ਹਾਂ ਨੂੰ ਕਥਿਤ ਤੌਰ ’ਤੇ ਜਾਂ ਤਾਂ ਰਿਸ਼ਵਤ ਜਾਂ ਫਿਰ ਵੀ. ਆਈ. ਪੀ. ਤੇ ਰਸੂਖਦਾਰ ਵਿਅਕਤੀਆਂ ਵਲੋਂ ਰਜਿਸਟਰਡ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਜਲੰਧਰ ਦੇ ਰੇਲਵੇ ਸਟੇਸ਼ਨ ’ਤੇ ਮਿਲਿਆ ਲਾਵਾਰਸ ਬੈਗ, ਜਦੋਂ ਖੋਲ੍ਹ ਕੇ ਦੇਖਿਆ ਤਾਂ ਉੱਡੇ ਹੋਸ਼
ਸੂਤਰਾਂ ਮੁਤਾਬਕ ਇਹ ਚਾਰ ਪਹੀਆ ਵਾਹਨ ਡੀਲਰਾਂ ਵਲੋਂ ਘੱਟ ਕੀਮਤ ’ਤੇ ਉਸ ਸਮੇਂ ਵੇਚੇ ਗਏ ਸਨ ਜਦੋਂ ਸੁਪਰੀਮ ਕੋਰਟ ਨੇ 2020 ਵਿਚ ਹੁਕਮ ਦਿੱਤਾ ਸੀ ਕਿ ਬੀਐੱਸ-4 ਵਾਹਨਾਂ ਦੀ ਰਜਿਸਟ੍ਰੇਸ਼ਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਅਧਿਕਾਰੀਆਂ ਨੇ ਕਿਹਾ ਕਿ ਕਈਆਂ ਨੇ ਤਾਂ ਸਿਰਫ 8 ਤੋਂ 10 ਲੱਖ ਰੁਪਏ ਵਿਚ ਲਗਜ਼ਰੀ SUV ਗੱਡੀਆਂ ਖਰੀਦੀਆਂ ਸਨ ਜਦਕਿ ਉਨ੍ਹਾਂ ਨੂੰ ਸਕੂਟਰਾਂ ਵਜੋਂ ਰਜਿਸਟਰ ਕੀਤਾ ਗਿਆ ਸੀ। ਇਸ ਘੁਟਾਲੇ ਦਾ ਪਰਦਾਫਾਸ਼ ਉਦੋਂ ਹੋਇਆ ਜਦੋਂ ਅਦਾਲਤ ਨੇ ਅਧਿਕਾਰੀਆਂ ਨੂੰ ਇਸ ਸਬੰਧੀ ਹਲਫਨਾਮਾ ਦਾਇਰ ਕਰਨ ਲਈ ਕਿਹਾ। ਸੂਤਰਾਂ ਦਾ ਕਹਿਣਾ ਹੈ ਕਿ ਇਸ ਸਕੈਂਡਲ ਵਿਚ ਪੀ. ਸੀ. ਐੱਸ ਅਧਿਕਾਰੀਆਂ ਵਿਚ ਅਬੋਹਰ, ਬਾਬਾ ਬਕਾਲਾ, ਅਹਿਮਦਗੜ੍ਹ, ਲੁਧਿਆਣਾ, ਲੁਧਿਆਣਾ ਪੂਰਬੀ, ਅੰਮ੍ਰਿਤਸਰ, ਅਜਨਾਲਾ, ਅਮਲੋਹ, ਤਰਨਤਾਰਨ, ਭਿੱਖੀਵਿੰਡ, ਦੀਨਾਨਗਰ, ਗਿੱਦੜਬਾਹਾ ਅਤੇ ਪਟਿਆਲਾ ਦੇ ਸਾਬਕਾ ਉਪ ਮੰਡਲ ਮੈਜਿਸਟਰੇਟ (ਐੱਸ. ਡੀ. ਐੱਮ) ਸ਼ਾਮਲ ਹਨ।
ਇਹ ਵੀ ਪੜ੍ਹੋ : ਧੀ ਘਰ ਕਲੇਸ਼ ਹੋਇਆ ਤਾਂ ਅੱਧੀ ਰਾਤ ਨੂੰ ਬੁਲਾ ਲਏ ਮਾਪੇ, ਵਾਪਸ ਪਰਤਦਿਆਂ ਵਾਪਰੇ ਹਾਦਸੇ ਨੇ ਵਿਛਾ ਦਿੱਤੀਆਂ ਲਾਸ਼ਾਂ
ਅਜਿਹੇ ਗੈਰ-ਕਾਨੂੰਨੀ ਵਾਹਨਾਂ ਵਿਚੋਂ ਸਭ ਤੋਂ ਵੱਧ 912 ਬਾਘਾ ਪੁਰਾਣਾ ਵਿਚ ਦਰਜ ਕੀਤੇ ਗਏ ਹਨ। ਇਸ ਤੋਂ ਬਾਅਦ ਪੱਟੀ ਵਿਚ 820, ਭਿੱਖੀਵਿੰਡ ਵਿਚ 475, ਤਰਨਤਾਰਨ ਵਿਚ 336, ਪਠਾਨਕੋਟ ਵਿਚ 258 ਅਤੇ ਡੇਰਾਬੱਸੀ ਵਿਚ 196 ਦਰਜ ਕੀਤੇ ਗਏ ਹਨ। ਇਹ ਵੀ ਪਤਾ ਲੱਗਾ ਹੈ ਕਿ ਵਾਹਨ ਮਾਲਕਾਂ, ਕੰਪਨੀ ਡੀਲਰਾਂ, ਕਲਰਕਾਂ, ਸਹਾਇਕਾਂ, ਆਰਟੀਏ/ਐੱਸ. ਡੀ. ਐੱਮ. ਦਫ਼ਤਰਾਂ ਦੇ ਲੇਖਾਕਾਰਾਂ ਅਤੇ ਕੁਝ ਸੀਨੀਅਰ ਅਧਿਕਾਰੀਆਂ ਨੇ ਇਨ੍ਹਾਂ ਵਾਹਨਾਂ ਨੂੰ ਗੈਰ-ਕਾਨੂੰਨੀ ਢੰਗ ਨਾਲ ਰਜਿਸਟਰ ਕਰਦੇ ਹੋਏ ਇੰਜਣ ਅਤੇ ਚੈੱਸੀ ਨੰਬਰਾਂ ਤੋਂ ਇਲਾਵਾ ਉਨ੍ਹਾਂ ਦੇ ਨਿਰਮਾਣ ਵੇਰਵਿਆਂ ਨਾਲ ਵੀ ਹੇਰਾਫੇਰੀ ਕੀਤੀ ਅਤੇ ਟੈਕਸਾਂ ਦੀ ਵੀ ਚੋਰੀ ਕੀਤੀ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਸੂਬਾ ਸਰਕਾਰ ਨੇ ਉਨ੍ਹਾਂ ਵਾਹਨ ਮਾਲਕਾਂ ਖ਼ਿਲਾਫ਼ ਵੀ ਕਾਰਵਾਈ ਕੀਤੀ ਹੈ, ਜਿਨ੍ਹਾਂ ਦੇ ਟੈਕਸ ਬਕਾਇਆ ਸਨ ਅਤੇ ਦਸਤਾਵੇਜ਼ ਅਧੂਰੇ ਸਨ। ਅਜਿਹੇ ਵਾਹਨਾਂ ਨਾਲ ਸਬੰਧਤ ਸਾਰੀਆਂ ਸੇਵਾਵਾਂ ਨੂੰ ਰੋਕ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਭਿਆਨਕ ਹਾਦਸੇ ਨੇ ਉਜਾੜ ਕੇ ਰੱਖ ਦਿੱਤਾ ਪਰਿਵਾਰ, ਇੰਝ ਉਜੜਣਗੀਆਂ ਖ਼ੁਸ਼ੀਆਂ ਸੋਚਿਆ ਨਾ ਸੀ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਮੁਕਤਸਰ 'ਚ ਦਿਨ-ਦਿਹਾੜੇ ਵੱਡੀ ਵਾਰਦਾਤ, 29 ਲੱਖ ਦਾ ਸੋਨਾ ਚੋਰੀ ਕਰ ਰਫੂ ਚੱਕਰ ਹੋਇਆ ਚੋਰ
NEXT STORY