ਪਟਿਆਲਾ (ਮਨਦੀਪ ਜੋਸਨ) : ਪੰਜਾਬ ਕਾਂਗਰਸ ਦੀ ਸੀਨੀਅਰ ਨੇਤਾ ਅਤੇ ਸਾਬਕਾ ਵਿਧਾਇਕਾ ਨਵਜੋਤ ਕੌਰ ਸਿੱਧੂ ਨੇ ਆਖਿਆ ਹੈ ਕਿ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਬਹੁਤ ਜਲਦ ਜੇਲ ਵਿਚੋਂ ਬਾਹਰ ਆ ਕੇ ਕਾਂਗਰਸ ਦੀ ਮਜ਼ਬੂਤੀ ਲਈ ਕੰਮ ਕਰਨਗੇ। ਨਵਜੋਤ ਕੌਰ ਸਿੱਧੂ ਵੀਰਵਾਰ ਨੂੰ ਇੱਥੇ ਪਨਸਪ ਦੇ ਸਾਬਕਾ ਸੀਨੀਅਰ ਵਾਈਸ ਚੇਅਰਮੈਨ ਅਤੇ ਕਾਂਗਰਸ ਪ੍ਰਧਾਨ ਨਰਿੰਦਰ ਲਾਲੀ ਦੀ ਅਗਵਾਈ ਵਿਚ ਨਵਜੋਤ ਸਿੰਘ ਸਿੱਧੂ ਦੇ ਜਨਮ ਦਿਵਸ ਮੌਕੇ ਹੋਏ ਸਮਾਗਮ ਮੌਕੇ ਬੋਲ ਰਹੇ ਸਨ। ਨਵਜੋਤ ਕੌਰ ਸਿੱਧੂ ਜੋਕਿ ਨਵਜੋਤ ਸਿੰਘ ਸਿੱਧੂ ਦੀ ਸੁਪਤਨੀ ਵੀ ਹਨ, ਨੇ ਆਖਿਆ ਕਿ ਨਵਜੋਤ ਸਿੱਧੂ ਪੰਜਾਬ ਦਾ ਭਵਿੱਖ ਹਨ।
ਇਹ ਵੀ ਪੜ੍ਹੋ : ਡੀ. ਐੱਸ. ਪੀ. ਗਗਨਦੀਪ ਭੁੱਲਰ ਦੀ ਸ਼ੱਕੀ ਹਾਲਾਤ ’ਚ ਹੋਈ ਮੌਤ ਦੇ ਮਾਮਲੇ ’ਚ ਵੱਡਾ ਖ਼ੁਲਾਸਾ
ਉਨ੍ਹਾਂ ਆਖਿਆ ਕਿ ਸੁਪਰੀਮ ਕੋਰਟ ਵੱਲੋਂ ਲਾਈ ਸਜ਼ਾ ਦਾ ਕੁੱਝ ਸਮਾਂ ਬਾਕੀ ਹੈ। ਇਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਪੰਜਾਬੀਆਂ ਦੀ ਸੇਵਾ ’ਚ ਹਾਜ਼ਰ ਹੋਣਗੇ। ਉਨ੍ਹਾਂ ਆਖਿਆ ਕਿ ਸੂਬੇ ਦੇ ਲੋਕ ਨਵਜੋਤ ਸਿੰਘ ਸਿੱਧੂ ਨੂੰ ਚਾਹੁੰਦੇ ਹਨ। ਇਸ ਮੌਕੇ ਨਰਿੰਦਰ ਲਾਲੀ ਨੇ ਆਖਿਆ ਕਿ ਅੱਜ ਸਮੁੱਚੀ ਕਾਂਗਰਸ ਜੁੜੀ ਹੈ। ਸੈਂਕੜੇ ਵਰਕਰ ਜੁੜੇ ਹਨ, ਜਿਨ੍ਹਾਂ ਨੇ ਨਵਜੋਤ ਸਿੰਘ ਸਿੱਧੂ ਦਾ ਜਨਮ ਦਿਵਸ ਮਨਾਇਆ ਹੈ ਤੇ ਆਪਣੇ-ਆਪਣੇ ਵਿਚਾਰ ਰੱਖੇ ਹਨ। ਉਨ੍ਹਾਂ ਆਖਿਆ ਕਿ ਇਸ ਮੌਕੇ ਸਮੁੱਚੇ ਜੁੜੇ ਨੇਤਾਵਾਂ ਅਤੇ ਵਰਕਰਾਂ ਨੇ ਮੈਡਮ ਨਵਜੋਤ ਕੌਰ ਸਿੱਧੂ ਨੂੰ ਅਪੀਲ ਕੀਤੀ ਹੈ ਕਿ ਉਹ ਲੋਕ ਸਭਾ ਦੀ ਚੋਣ ਲੜਨ ਲਈ ਅੱਗੇ ਆਉਣ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ਨੂੰ ਅਦਾਲਤ ’ਚ ਪੇਸ਼ ਕੀਤੇ ਜਾਣ ਤੋਂ ਪਹਿਲਾਂ ਮੁੱਖ ਮੰਤਰੀ ਵਲੋਂ ਸਖ਼ਤ ਹੁਕਮ
ਉਨ੍ਹਾਂ ਕਾਂਗਰਸ ਹਾਈਕਮਾਂਡ ਨੂੰ ਅਪੀਲ ਕੀਤੀ ਕਿ ਇਸ ਵਾਰ ਨਵਜੋਤ ਕੌਰ ਸਿੱਧੂ ਨੂੰ ਹੀ ਟਿਕਟ ਦੇ ਕੇ ਨਿਵਾਜਿਆ ਜਾਵੇ ਕਿਉਂਕਿ ਨਵਜੋਤ ਕੌਰ ਸਿੱਧੂ ਪਟਿਆਲਾ ਦੀ ਸੀਟ ਜਿੱਤਣ ’ਚ ਸਮਰਥ ਹਨ। ਇਸ ਸਮੇਂ ਉਨ੍ਹਾਂ ਨਾਲ ਅਨੁਜ ਤ੍ਰਿਵੇਦੀ, ਪਦੀਪ ਦੀਵਾਨ, ਐਡਵੋਕਟ ਵਰਿੰਦਰ ਦੀਵਾਨ, ਅਸ਼ੋਕ ਖੰਨਾ, ਮੋਹਿੰਦਰ ਸਿੰਘ, ਮਹੇਸ਼ ਮਲਹੋਤਰਾ, ਨਰਿੰਦਰ ਸਿੰਘ ਨੀਟਾ, ਨਰਿਦਰ ਪੱਪਾ, ਜਸਵਿੰਦਰ ਜਰਗੀਆ, ਸਤੀਸ਼ ਕੰਬੋਜ, ਮਦਨ ਲਾਲ ਭਾਂਬਰੀ, ਸੰਜੇ ਗੁਪਤਾ, ਸ਼ਿਵ ਖੰਨਾ, ਪ੍ਰਵੀਨ ਕੁਮਾਰ, ਸ੍ਰੀਮਤੀ ਸੁਰਿੰਦਰ ਸ਼ਰਮਾ, ਕੁਮਾਰ ਪ੍ਰਵੀਨ, ਜੀਕੇ ਸਿੰਘ, ਸਤਪਾਲ ਕੌਰ, ਭੁਪਿੰਦਰ ਕੌਰ, ਇੰਦਰ ਸਦੀਕੀ, ਵਿਨੋਦ ਕਾਲਾ, ਸਪਰਾ ਜੈਨ, ਪਵਨ ਜੈਨ ਆਦਿ ਮੌਜੂਦ ਸਨ।
ਇਹ ਵੀ ਪੜ੍ਹੋ : ਕਈ ਦਿਨਾਂ ਤੋਂ ਲਾਪਤਾ ਸੀ ਜਿਮ ਟ੍ਰੇਨਰ ਕੁੜੀ, ਜਦੋਂ ਘਰ ਜਾ ਕੇ ਇਸ ਹਾਲਤ ’ਚ ਦੇਖਿਆ ਤਾਂ ਪੈਰਾਂ ਹੇਠੋਂ ਖਿਸਕੀ ਜ਼ਮੀਨ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਸਰਕਾਰੀ ਮੁਲਾਜ਼ਮਾਂ ਨੂੰ ਪੰਜਾਬ ਸਰਕਾਰ ਦਾ ਦੀਵਾਲੀ ਤੋਹਫ਼ਾ, ਜਾਣੋ ਕੈਬਨਿਟ ’ਚ ਲਏ ਵੱਡੇ ਫ਼ੈਸਲੇ
NEXT STORY