ਮੁੰਬਈ (ਏਜੰਸੀ) : ਬਾਲੀਵੁੱਡ ਅਦਾਕਾਰਾ ਮਲਾਈਕਾ ਅਰੋੜਾ ਨੇ ਇੱਕ ਹੈਰਾਨੀਜਨਕ ਖੁਲਾਸਾ ਕਰਦਿਆਂ ਦੱਸਿਆ ਹੈ ਕਿ ਦਿੱਗਜ ਸਿਆਸਤਦਾਨ ਅਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਉਨ੍ਹਾਂ ਦੇ ਸਭ ਤੋਂ ਕਰੀਬੀ ਦੋਸਤਾਂ ਵਿੱਚੋਂ ਇੱਕ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਕੁਝ ਸਾਲਾਂ ਵਿੱਚ ਉਨ੍ਹਾਂ ਦਾ ਇਹ ਰਿਸ਼ਤਾ ਹੋਰ ਵੀ ਮਜ਼ਬੂਤ ਹੋਇਆ ਹੈ।
ਇਹ ਵੀ ਪੜ੍ਹੋ: ਸਾਰਾ ਨਹੀਂ, ਇਸ ਅਦਾਕਾਰਾ ਨੂੰ ਡੇਟ ਕਰ ਰਿਹਾ ਸ਼ੁੱਭਮਨ ਗਿੱਲ ? ਮਸ਼ਹੂਰ Actress ਨੇ ਖ਼ੁਦ ਦੱਸੀ ਪੂਰੀ ਗੱਲ
ਕਪਿਲ ਸ਼ਰਮਾ ਦੇ ਸ਼ੋਅ 'ਤੇ ਖੁੱਲ੍ਹੇ ਰਾਜ਼
'ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ' ਦੇ ਇੱਕ ਤਾਜ਼ਾ ਐਪੀਸੋਡ ਦੌਰਾਨ ਮਲਾਈਕਾ ਨੇ ਆਪਣੀ ਦੋਸਤੀ ਬਾਰੇ ਖੁੱਲ੍ਹ ਕੇ ਗੱਲ ਕੀਤੀ। ਸ਼ੋਅ ਦੌਰਾਨ ਮਲਾਇਕਾ ਨੇ ਕਿਹਾ ਕਿ ਅਕਸਰ ਲੋਕ ਕਹਿੰਦੇ ਹਨ ਕਿ ਇੱਕ ਉਮਰ ਤੋਂ ਬਾਅਦ ਨਵੇਂ ਦੋਸਤ ਨਹੀਂ ਬਣਦੇ, ਪਰ ਮੈਨੂੰ ਨਵਜੋਤ ਸਿੰਘ ਸਿੱਧੂ (ਸ਼ੈਰੀ) ਦੇ ਰੂਪ ਵਿੱਚ ਇੱਕ ਸੱਚਾ ਦੋਸਤ ਮਿਲਿਆ ਹੈ। ਮਲਾਇਕਾ ਨੇ ਕਿਹਾ, "ਉਨ੍ਹਾਂ ਲਈ ਮੇਰਾ ਪਿਆਰ ਬਹੁਤ ਸੱਚਾ ਹੈ। ਉਹ ਅਜਿਹੇ ਇਨਸਾਨ ਹਨ ਜੋ ਸਾਰੀ ਉਮਰ ਮੇਰਾ ਦਿਲ ਨਹੀਂ ਦੁਖਾ ਸਕਦੇ।" ਦੱਸ ਦੇਈਏ ਕਿ ਮਲਾਇਕਾ ਅਤੇ ਸਿੱਧੂ ਨੇ 'ਇੰਡੀਆਜ਼ ਗੌਟ ਟੈਲੇਂਟ' ਵਿੱਚ ਇਕੱਠੇ ਜੱਜ ਦੀ ਭੂਮਿਕਾ ਨਿਭਾਈ ਸੀ, ਜਿੱਥੋਂ ਉਨ੍ਹਾਂ ਦੀ ਇਹ ਦੋਸਤੀ ਸ਼ੁਰੂ ਹੋਈ।
ਇਹ ਵੀ ਪੜ੍ਹੋ: ਰਿਲੀਜ਼ ਤੋਂ ਪਹਿਲਾਂ ਹੀ ਵਿਕ ਗਈਆਂ 1.5 ਲੱਖ ਟਿਕਟਾਂ ! ਰਣਵੀਰ ਸਿੰਘ ਦੀ ਫਿਲਮ 'ਧੁਰੰਦਰ: ਦਿ ਰਿਵੈਂਜ' ਦਾ ਵੱਡਾ ਧਮਾਕਾ
ਅੰਮ੍ਰਿਤਸਰ ਤੋਂ ਮਲਾਇਕਾ ਲਈ ਆਉਂਦਾ ਹੈ 'ਚਿੱਟਾ ਮੱਖਣ' ਤੇ ਗੁੜ
ਸ਼ੋਅ ਦੌਰਾਨ ਸਭ ਤੋਂ ਦਿਲਚਸਪ ਗੱਲ ਉਦੋਂ ਸਾਹਮਣੇ ਆਈ ਜਦੋਂ ਮਲਾਈਕਾ ਨੇ ਦੱਸਿਆ ਕਿ ਨਵਜੋਤ ਸਿੰਘ ਸਿੱਧੂ ਹਰ 15-20 ਦਿਨਾਂ ਬਾਅਦ ਮਲਾਇਕਾ ਅਰੋੜਾ ਨੂੰ ਆਪਣੇ ਘਰੋਂ ਖਾਸ ਤੋਹਫ਼ੇ ਭੇਜਦੇ ਹਨ। ਮਲਾਇਕਾ ਨੇ ਦੱਸਿਆ, "ਸਿੱਧੂ ਪਾਜੀ ਹਰ ਦੋ-ਤਿੰਨ ਹਫ਼ਤਿਆਂ ਬਾਅਦ ਮੇਰੇ ਲਈ ਘਰ ਦਾ ਬਣਿਆ ਚਿੱਟਾ ਮੱਖਣ, ਸਨੈਕਸ ਅਤੇ ਗੁੜ ਭੇਜਦੇ ਹਨ।"
ਇਹ ਵੀ ਪੜ੍ਹੋ: ਗੋਵਿੰਦਾ-ਸੁਨੀਤਾ ਦਾ ਤਲਾਕ ? ਅਫਵਾਹਾਂ 'ਤੇ ਧੀ ਟੀਨਾ ਨੇ ਤੋੜੀ ਚੁੱਪੀ
ਕਪਿਲ ਸ਼ਰਮਾ ਨੇ ਲਈ ਚੁਟਕੀ, ਸਿੱਧੂ ਨੇ ਕੀਤੀ ਮਲਾਇਕਾ ਦੀ ਤਾਰੀਫ਼
ਇਹ ਸੁਣ ਕੇ ਸ਼ੋਅ ਦੇ ਹੋਸਟ ਕਪਿਲ ਸ਼ਰਮਾ ਨੇ ਮਜ਼ਾਕੀਆ ਅੰਦਾਜ਼ ਵਿੱਚ ਸ਼ਿਕਾਇਤ ਕੀਤੀ ਕਿ ਉਹ ਸਿੱਧੂ ਪਾਜੀ ਨੂੰ 20 ਸਾਲਾਂ ਤੋਂ ਜਾਣਦੇ ਹਨ, ਪਰ ਉਨ੍ਹਾਂ ਨੇ ਕਦੇ 'ਸੌਂਫ' ਦਾ ਦਾਣਾ ਵੀ ਨਹੀਂ ਭੇਜਿਆ, ਜਦਕਿ ਮਲਾਇਕਾ ਲਈ ਇੰਨਾ ਕੁਝ ਭੇਜਦੇ ਹਨ। ਦੂਜੇ ਪਾਸੇ, ਨਵਜੋਤ ਸਿੱਧੂ ਨੇ ਮਲਾਇਕਾ ਦੀ ਤਾਰੀਫ਼ ਕਰਦਿਆਂ ਕਿਹਾ ਕਿ ਉਹ ਬਹੁਤ ਹੀ ਜ਼ਮੀਨ ਨਾਲ ਜੁੜੀ ਹੋਈ ਇਨਸਾਨ ਹੈ ਅਤੇ ਆਪਣੀ ਜ਼ਿੰਦਗੀ ਵਿੱਚ ਬਹੁਤ ਅਨੁਸ਼ਾਸਿਤ ਹੈ।
ਇਹ ਵੀ ਪੜ੍ਹੋ: ਪ੍ਰਿਅੰਕਾ ਚੋਪੜਾ ਦੇ ਪਤੀ ਨਿਕ ਜੋਨਾਸ ਨੂੰ ਲੱਗਾ ਵੱਡਾ ਸਦਮਾ, 'ਭੈਣ' ਮਾਇਆ ਨੇ 30 ਸਾਲ ਦੀ ਉਮਰ 'ਚ ਛੱਡੀ ਦੁਨੀਆ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਸਾਰਾ ਨਹੀਂ, ਇਸ ਅਦਾਕਾਰਾ ਨੂੰ ਡੇਟ ਕਰ ਰਿਹਾ ਸ਼ੁੱਭਮਨ ਗਿੱਲ ? ਮਸ਼ਹੂਰ Actress ਨੇ ਖ਼ੁਦ ਦੱਸੀ ਪੂਰੀ ਗੱਲ
NEXT STORY