ਚੰਡੀਗੜ੍ਹ (ਸੁਸ਼ੀਲ) : ਠੰਡ ਕਾਰਨ ਸਕੂਲਾਂ ਦਾ ਸਮਾਂ ਸਾਢੇ ਨੌਂ ਵਜੇ ਹੋਣ ਕਾਰਨ ਸੜਕਾਂ ’ਤੇ ਜਾਮ ਹੀ ਜਾਮ ਲੱਗ ਰਿਹਾ ਹੈ। ਦਫ਼ਤਰਾਂ ਅਤੇ ਸਕੂਲਾਂ ’ਚ ਜਾਣ ਦਾ ਸਮਾਂ ਇੱਕੋ ਹੋਣ ਕਾਰਨ ਵਾਹਨ ਚਾਲਕਾਂ ਨੂੰ ਇਕ ਕਿਲੋਮੀਟਰ ਦੀ ਦੂਰੀ ਤੈਅ ਕਰਨ ’ਚ 20 ਤੋਂ 25 ਮਿੰਟ ਲੱਗ ਰਹੇ ਹਨ। ਜਾਮ ਕਾਰਨ ਬੱਚੇ ਵੀ ਸਕੂਲਾਂ ’ਚ ਦੇਰੀ ਨਾਲ ਪਹੁੰਚ ਰਹੇ ਹਨ। ਵਾਹਨਾਂ ਦੀਆਂ ਲੰਬੀਆਂ ਕਤਾਰਾਂ ਅੱਗੇ ਟ੍ਰੈਫਿਕ ਪੁਲਸ ਵੀ ਬੇਵੱਸ ਦਿਖਾਈ ਦਿੰਦੀ ਹੈ। ਸਵੇਰੇ 9 ਤੋਂ 10:30 ਵਜੇ ਤੱਕ ਟ੍ਰੈਫਿਕ ਜਾਮ ਰਹਿੰਦਾ ਹੈ। ਪੰਚਕੂਲਾ ਤੋਂ ਚੰਡੀਗੜ੍ਹ ਆਉਣ ਵਾਲੇ ਲੋਕ ਟ੍ਰੈਫਿਕ ਜਾਮ ’ਚ ਜ਼ਿਆਦਾ ਫਸਦੇ ਹਨ। ਸ਼ਾਸਤਰੀ ਨਗਰ ਤੋਂ ਸੇਂਟ ਕਬੀਰ ਲਾਈਟ ਪੁਆਇੰਟ ਤੱਕ ਟ੍ਰੈਫਿਕ ਜਾਮ ਹੈ।
ਇਹ ਵੀ ਪੜ੍ਹੋ : ਪੰਜਾਬ 'ਚ 2 ਦਿਨ ਮੀਂਹ ਨਾਲ ਪੈਣਗੇ ਗੜ੍ਹੇ! ਮੌਸਮ ਵਿਭਾਗ ਨੇ ਜਾਰੀ ਕੀਤੀ ਚਿਤਾਵਨੀ
ਪੁਲਸ ਲਾਈਨ ਦੇ ਪਿੱਛੇ ਵਾਹਨ ਹੌਲੀ-ਹੌਲੀ ਚੱਲਦੇ ਹਨ। ਜਾਮ ਦੀ ਸਥਿਤੀ ’ਤੇ ਕਾਬੂ ਪਾਉਣ ਲਈ ਟ੍ਰੈਫਿਕ ਪੁਲਸ ਵਾਲੇ ਮੈਨੂਅਲ ਤਰੀਕੇ ਅਪਣਾਉਂਦੇ ਹਨ। ਸੇਂਟ ਕਬੀਰ ਲਾਈਟ ਪੁਆਇੰਟ ਤੋਂ ਗੋਲਫ ਮੋੜ ਤੱਕ ਪੰਜਾਬ ਰਾਜ ਭਵਨ ਨੇੜੇ ਵੀ ਕਾਫ਼ੀ ਲੰਬਾ ਟ੍ਰੈਫਿਕ ਜਾਮ ਲੱਗਦਾ ਹੈ। ਖ਼ਾਲਸਾ ਕਾਲਜ ਲਾਈਟ ਪੁਆਇੰਟ ਸਾਹਮਣੇ ਵਾਹਨਾਂ ਦੀਆਂ ਕਤਾਰਾਂ ਲੱਗ ਜਾਂਦੀਆਂ ਹਨ। ਮੱਧ ਮਾਰਗ ’ਤੇ ਵੀ ਹਾਲਾਤ ਖ਼ਰਾਬ ਹਨ। ਸਕੂਲੀ ਬੱਸਾਂ ਵੀ ਜਾਮ ’ਚ ਫਸ ਜਾਂਦੀਆਂ ਹਨ, ਜਿਸ ਕਾਰਨ ਬੱਚੇ ਲੇਟ ਹੋ ਜਾਂਦੇ ਹਨ। ਮੱਧ ਮਾਰਗ ’ਤੇ ਹਾਊਸਿੰਗ ਬੋਰਡ ਲਾਈਟ ਪੁਆਇੰਟ ਤੋਂ ਸਬਜ਼ੀ ਮੰਡੀ ਚੌਕ ਤੱਕ ਜ਼ਿਆਦਾ ਟ੍ਰੈਫਿਕ ਜਾਮ ਰਹਿੰਦਾ ਹੈ। ਉਸ ਸਮੇਂ ਦਫ਼ਤਰ ਤੇ ਸਕੂਲ ਜਾਣ ਦਾ ਸਮਾਂ ਹੁੰਦਾ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਚੰਡੀਗੜ੍ਹ ਮੇਅਰ ਦੀ ਚੋਣ ਮੁਲਤਵੀ, ਜਾਣੋ ਹੁਣ ਕਦੋਂ ਹੋਵੇਗੀ
ਜਾਮ ਤੋਂ ਬਚਣ ਲਈ ਲੋਕ ਕਿਸ਼ਨਗੜ੍ਹ ਅਤੇ ਦੜਵਾ ਜਾਣ ਲਈ ਮਜਬੂਰ
ਬੱਚਿਆਂ ਨੂੰ ਸਮੇਂ ਸਿਰ ਸਕੂਲ ਪਹੁੰਚਾਉਣ ਲਈ ਬੱਸ ਚਾਲਕ ਅਤੇ ਮਾਪੇ ਕਿਸ਼ਨਗੜ੍ਹ ਅਤੇ ਦੜਵਾ ਹੋ ਕੇ ਜਾਣ ਲਈ ਮਜਬੂਰ ਹਨ। ਲੋਕ ਕਿਸ਼ਨਗੜ੍ਹ ਹੋ ਕੇ ਗੋਲਫ ਮੋੜ ਤੱਕ ਪਹੁੰਚਦੇ ਹਨ। ਇਸ ਤੋਂ ਇਲਾਵਾ ਪੰਚਕੂਲਾ ਤੋਂ ਚੰਡੀਗੜ੍ਹ ਰੇਲਵੇ ਲਾਈਟ ਪੁਆਇੰਟ ਤੋਂ ਦੜਵਾ ਹੋ ਕੇ ਸੀ.ਟੀ.ਯੂ. ਵਰਕਸ਼ਾਪ ਤੋਂ ਵੀ ਜਾਂਦੇ ਹਨ ਤਾਂ ਜੋ ਬੱਚੇ ਸਮੇਂ ਸਿਰ ਸਕੂਲ ਪਹੁੰਚ ਸਕਣ।
ਹਫ਼ਤੇ ਤੱਕ ਝੱਲਣੀ ਪਵੇਗੀ ਸਮੱਸਿਆ
ਸਰਦੀ ਦਾ ਮੌਸਮ ਹੋਣ ਕਾਰਨ ਸਕੂਲ ਪ੍ਰਬੰਧਕਾਂ ਨੇ ਸਮੇਂ ’ਚ ਤਬਦੀਲੀ ਕੀਤੀ ਹੈ। ਸਕੂਲ ਸਵੇਰੇ ਸਾਢੇ ਨੌਂ ਵਜੇ ਲੱਗਦਾ ਹੈ ਅਤੇ ਦੁਪਹਿਰ 2:30 ਵਜੇ ਛੁੱਟੀ ਹੁੰਦੀ ਹੈ। ਸ਼ਨੀਵਾਰ ਤੋਂ ਬਾਅਦ ਸਕੂਲ ਪ੍ਰਸ਼ਾਸਨ ਸਮਾਂ ਬਦਲ ਸਕਦਾ ਹੈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਕੂਲ ਲੱਗਣ 'ਤੇ ਛੁੱਟੀ ਸਮੇਂ ਜਾਮ ਦੀ ਸਥਿਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
'ਬਰਫ਼ੀ' ਦੇ ਪੀਸ ਨੇ ਫ਼ਸਾ'ਤਾ ਠੱਗ, ਪੂਰਾ ਮਾਮਲਾ ਜਾਣ ਤੁਹਾਡੇ ਵੀ ਉੱਡ ਜਾਣਗੇ ਹੋਸ਼
NEXT STORY