ਜਲੰਧਰ (ਰਮਨ)– ਥਾਣਾ ਨੰਬਰ 2 ਅਧੀਨ ਬਸਤੀ ਅੱਡਾ ਸਾਹਮਣੇ ਮਾਰਕੀਟ ਵਿਚ ਉਸ ਸਮੇਂ ਹੰਗਾਮਾ ਖੜ੍ਹਾ ਹੋ ਗਿਆ, ਜਦੋਂ ਇਕ ਦੁਕਾਨਦਾਰ ਨੇ 6 ਮਹੀਨੇ ਪਹਿਲਾਂ ਉਸ ਨਾਲ ਠੱਗੀ ਮਾਰਨ ਵਾਲੇ ਨੌਜਵਾਨ ਨੂੰ ਪਛਾਣ ਕੇ ਦੁਕਾਨਦਾਰਾਂ ਦੀ ਮਦਦ ਨਾਲ ਕਾਬੂ ਕਰ ਲਿਆ। ਦੂਜੇ ਪਾਸੇ ਸਾਮਾਨ ਖਰੀਦਣ ਆਏ ਵਿਅਕਤੀ ਨੇ ਉਸ ’ਤੇ ਲੱਗੇ ਦੋਸ਼ਾਂ ਨੂੰ ਗਲਤ ਦੱਸਿਆ ਅਤੇ ਧੱਕੇਸ਼ਾਹੀ ਕਰਨ ਦੇ ਦੋਸ਼ ਲਾਏ। ਹੰਗਾਮਾ ਵਧਦਾ ਦੇਖ ਮੌਕੇ ’ਤੇ ਮੌਜੂਦ ਲੋਕਾਂ ਨੇ ਪੁਲਸ ਨੂੰ ਬੁਲਾਇਆ। ਸੂਚਨਾ ਮਿਲਣ ’ਤੇ ਪਹੁੰਚੀ ਪੁਲਸ ਉਕਤ ਵਿਅਕਤੀ ਨੂੰ ਥਾਣੇ ਲੈ ਗਈ।
ਜਾਣਕਾਰੀ ਅਨੁਸਾਰ ਦੁਕਾਨਦਾਰ ਮਨੋਜ ਪੁਰੀ ਨੇ ਦੱਸਿਆ ਕਿ ਉਸ ਦੀ ਮਾਰਕੀਟ ਵਿਚ ਦੁਕਾਨ ਹੈ। ਲੱਗਭਗ 6 ਮਹੀਨੇ ਪਹਿਲਾਂ ਉਕਤ ਵਿਅਕਤੀ ਗਾਹਕ ਬਣ ਕੇ ਸਾਮਾਨ ਖਰੀਦਣ ਆਇਆ ਸੀ। ਉਸ ਨੇ ਧਾਰਮਿਕ ਅਸਥਾਨ ਦਾ ਨਾਂ ਲੈ ਕੇ 6 ਦੇਸੀ ਘਿਓ ਦੇ ਡੱਬੇ ਲਏ ਸਨ ਅਤੇ ਪੇਮੈਂਟ ਕਰਨ ਲਈ ਸਕੈਨਰ ਮੰਗਿਆ ਸੀ। ਸਕੈਨਰ ਲੈਣ ਤੋਂ ਬਾਅਦ ਨੌਜਵਾਨ ਨੇ ਕਿਹਾ ਕਿ ਪੇਮੈਂਟ ਤੁਹਾਡੇ ਖਾਤੇ ਵਿਚ ਚਲੀ ਗਈ ਹੈ ਅਤੇ ਉਹ ਦੇਸੀ ਘਿਓ ਲੈ ਕੇ ਚਲਾ ਗਿਆ। ਉਸ ਦੌਰਾਨ ਉਕਤ ਨੌਜਵਾਨ ਨੇ ਪੱਗ ਨਹੀਂ ਬੰਨ੍ਹੀ ਸੀ। ਅੱਜ ਦੁਬਾਰਾ ਉਕਤ ਨੌਜਵਾਨ ਉਸ ਦੀ ਦੁਕਾਨ ’ਤੇ ਆਇਆ ਤਾਂ ਉਸ ਨੇ ਪੱਗ ਬੰਨ੍ਹੀ ਹੋਈ ਸੀ। ਉਸ ਨੇ ਦੇਸੀ ਘਿਓ ਦੇ ਡੱਬੇ ਮੰਗੇ ਅਤੇ ਕਿਹਾ ਕਿ ਧਾਰਮਿਕ ਅਸਥਾਨ ’ਤੇ ਦੇਣੇ ਹਨ।
ਇਹ ਵੀ ਪੜ੍ਹੋ- ਦਿਨ-ਦਿਹਾੜੇ ਹੋ ਗਿਆ ਕਾਂਡ ; ਧੁੱਪ ਸੇਕ ਰਹੀ ਔਰਤ ਕੋਲੋਂ ਪਹਿਲਾਂ ਪੁੱਛਿਆ ਪਤਾ, ਫ਼ਿਰ...
ਦੁਕਾਨਦਾਰ ਨੇ ਜਿਉਂ ਹੀ ਉਸ ਦੀ ਆਵਾਜ਼ ਸੁਣੀ ਤਾਂ ਉਸ ਨੂੰ ਸ਼ੱਕ ਪੈ ਗਿਆ। ਉਹ ਉਸ ਨੂੰ ਪਛਾਣਨ ਲੱਗਾ। ਨੌਜਵਾਨ ਨੇ ਮੂੰਹ ’ਤੇ ਰੁਮਾਲ ਬੰਨ੍ਹਿਆ ਹੋਇਆ ਸੀ। ਦੁਕਾਨਦਾਰ ਨੇ ਦੱਸਿਆ ਕਿ ਨੌਜਵਾਨ ਦੇ ਮੂੰਹ ਤੋਂ ਰੁਮਾਲ ਉਤਰਵਾਉਣ ਲਈ ਉਸ ਦੇ ਅੱਗੇ ਬਰਫੀ ਦਾ ਡੱਬਾ ਖੋਲ੍ਹਿਆ ਅਤੇ ਉਸ ਨੂੰ ਖਾਣ ਲਈ ਦਿੱਤਾ। ਜਿਵੇਂ ਹੀ ਉਸਨੇ ਮੂੰਹ ਤੋਂ ਰੁਮਾਲ ਉਤਾਰਿਆ ਤਾਂ ਉਸ ਨੇ ਨੌਜਵਾਨ ਨੂੰ ਪਛਾਣ ਲਿਆ ਅਤੇ ਆਲੇ-ਦੁਆਲੇ ਦੇ ਦੁਕਾਨਦਾਰਾਂ ਨੂੰ ਇਕੱਠਾ ਕਰ ਲਿਆ ਅਤੇ ਦੱਸਿਆ ਕਿ ਇਹੀ ਵਿਅਕਤੀ 6 ਮਹੀਨੇ ਪਹਿਲਾਂ ਉਸ ਨੂੰ ਧੋਖਾ ਦੇ ਕੇ 3700 ਰੁਪਏ ਦਾ ਦੇਸੀ ਘਿਓ ਹੇਰਾਫੇਰੀ ਕਰ ਕੇ ਲੈ ਗਿਆ ਸੀ।
ਦੁਕਾਨਦਾਰਾਂ ਨੇ ਨੌਜਵਾਨ ਤੋਂ ਪੁੱਛਿਆ ਤਾਂ ਉਸ ਨੇ ਕਿਹਾ ਕਿ ਦੁਕਾਨਦਾਰ ਨੂੰ ਗਲਤੀ ਲੱਗੀ ਹੈ, ਜੋ ਬੇਬੁਨਿਆਦ ਉਨ੍ਹਾਂ ’ਤੇ ਝੂਠੇ ਇਲਜ਼ਾਮ ਲਾ ਰਿਹਾ ਹੈ। ਇਸ ਦੌਰਾਨ ਦੁਕਾਨਦਾਰ ਅਤੇ ਨੌਜਵਾਨ ਵਿਚ ਬਹਿਸਬਾਜ਼ੀ ਸ਼ੁਰੂ ਹੋ ਗਈ ਤਾਂ ਦੁਕਾਨ ’ਤੇ ਇਕੱਠੇ ਹੋਏ ਲੋਕਾਂ ਨੇ ਨੌਜਵਾਨ ਦੀ ਐਕਟਿਵਾ ਦੀ ਚਾਬੀ ਲੈ ਕੇ ਪੁਲਸ ਨੂੰ ਸੂਚਿਤ ਕੀਤਾ। ਪੁਲਸ ਨੇ ਜਦੋਂ ਐਕਟਿਵਾ ਦੀ ਜਾਂਚ ਕੀਤੀ ਤਾਂ ਉਸ ਦੇ ਅੱਗੇ ਅਤੇ ਪਿੱਛੇ ਨੰਬਰ ਵੱਖ-ਵੱਖ ਸਨ। ਪੀ. ਸੀ. ਆਰ. ਪੁਲਸ ਨੌਜਵਾਨ ਨੂੰ ਥਾਣੇ ਲੈ ਗਈ ਅਤੇ ਦੁਕਾਨਦਾਰਾਂ ਨੂੰ ਥਾਣੇ ਪਹੁੰਚਣ ਲਈ ਕਿਹਾ। ਦੁਕਾਨਦਾਰ ਨੇ ਕਿਹਾ ਕਿ ਨੌਜਵਾਨ ਉਨ੍ਹਾਂ ਦੇ ਪੈਸੇ ਮੋੜ ਦੇਵੇ, ਉਹ ਕੋਈ ਕਾਰਵਾਈ ਨਹੀਂ ਕਰਵਾਉਣੀ ਚਾਹੁੰਦੇ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ- ASI ਕੁੜੀ ਦੇ ਵਿਆਹ 'ਚ ਆਇਆ ਜਵਾਕੜਾ ਜਿਹਾ ਕਰ ਗਿਆ ਵੱਡਾ ਕਾਂਡ, ਸੁਣ ਕਿਸੇ ਨੂੰ ਵੀ ਨਾ ਹੋਇਆ ਯਕੀਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਮੌਸਮ 'ਚ ਹੋਇਆ ਵੱਡਾ ਬਦਲਾਅ, ਖੁੱਲ੍ਹ ਕੇ ਖਿੜਨ ਲੱਗੀ ਧੁੱਪ, ਲੋਕਾਂ ਨੇ ਲਿਆ ਸੁੱਖ ਦਾ ਸਾਹ
NEXT STORY