ਚੰਡੀਗੜ੍ਹ : ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆਈ ਹੈ। ਦਰਅਸਲ ਮੌਸਮ ਵਿਭਾਗ ਵਲੋਂ ਸੂਬੇ 'ਚ ਆਉਣ ਵਾਲੇ ਦਿਨਾਂ ਲਈ ਸੀਤ ਲਹਿਰ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਮੌਸਮ ਵਿਭਾਗ ਵਲੋਂ ਸੀਤ ਲਹਿਰ ਨੂੰ ਲੈ ਕੇ ਪੂਰੇ ਸੂਬੇ 'ਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਪੰਜਾਬ 'ਚ 2 ਤੋਂ 5 ਦਸਬੰਰ ਤੱਕ ਚੱਲਣ ਵਾਲੀ ਸੀਤ ਲਹਿਰ ਲੋਕਾਂ ਨੂੰ ਕਾਂਬਾ ਛੇੜੇਗੀ। ਇਸ ਦੌਰਾਨ ਸੰਘਣੀ ਧੁੰਦ ਪੈਣ ਦੀ ਵੀ ਸੰਭਾਵਨਾ ਜਤਾਈ ਗਈ ਹੈ ਅਤੇ ਤਾਪਮਾਨ ਵੀ 2 ਤੋਂ 4 ਡਿਗਰੀ ਹੇਠਾਂ ਆ ਜਾਵੇਗਾ।
ਇਹ ਵੀ ਪੜ੍ਹੋ : ਪੰਜਾਬ ਦੇ ਬਿਜਲੀ ਖ਼ਪਤਕਾਰਾਂ ਨੂੰ ਵੱਡੀ ਰਾਹਤ! ਪਾਵਰਕਾਮ ਦੇ ਫ਼ੈਸਲੇ ਨਾਲ ਮਿਲੇਗਾ ਫ਼ਾਇਦਾ
ਇਸ ਲਈ ਮੌਸਮ ਵਿਭਾਗ ਵਲੋਂ ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਗਈ ਹੈ। ਮੌਸਮ ਵਿਭਾਗ ਵਲੋਂ ਫਿਰੋਜ਼ਪੁਰ, ਫ਼ਰੀਦਕੋਟ, ਸ੍ਰੀ ਮੁਕਤਸਰ ਸਾਹਿਬ, ਫਾਜ਼ਿਲਕਾ, ਬਠਿੰਡਾ, ਮੋਗਾ, ਜਲੰਧਰ, ਬਰਨਾਲਾ, ਸੰਗਰੂਰ ਅਤੇ ਪਟਿਆਲਾ ਲਈ ਚਿਤਾਵਨੀ ਜਾਰੀ ਕੀਤੀ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਸਰਕਾਰੀ ਬੱਸਾਂ ਚੱਲਣ ਨੂੰ ਲੈ ਕੇ ਨਵੀਂ ਅਪਡੇਟ! PRTC ਕਾਮਿਆਂ ਦੀ ਹੜਤਾਲ ਅਜੇ...(ਵੀਡੀਓ)
ਇਸ ਤੋਂ ਇਲਾਵਾ ਪਠਾਨਕੋਟ ਅਤੇ ਬਠਿੰਡਾ ਇਸ ਵੇਲੇ ਸਭ ਤੋਂ ਠੰਡ ਜ਼ਿਲ੍ਹੇ ਬਣੇ ਹੋਏ ਹਨ। ਇਨ੍ਹਾਂ ਜ਼ਿਲ੍ਹਿਆਂ ਦਾ ਤਾਪਮਾਨ ਕਾਫੀ ਹੇਠਾਂ ਜਾ ਚੁੱਕਿਆ ਹੈ। ਵਿਭਾਗ ਵਲੋਂ ਲੋਕਾਂ ਨੂੰ ਆਪਣਾ ਖ਼ਿਆਲ ਰੱਖਣ ਅਤੇ ਗਰਮ ਕੱਪੜੇ ਪਾ ਕੇ ਹੀ ਘਰੋਂ ਨਿਕਲਣ ਦੀ ਸਲਾਹ ਦਿੱਤੀ ਗਈ ਹੈ। ਇਸ ਮੌਸਮ ਦੌਰਾਨ ਖ਼ਾਸ ਕਰਕੇ ਬੱਚੇ, ਬਜ਼ੁਰਗ ਅਤੇ ਗਰਭਵਤੀ ਔਰਤਾਂ ਨੂੰ ਆਪਣਾ ਧਿਆਨ ਰੱਖਣ ਦੀ ਲੋੜ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਦੇ ਬਿਜਲੀ ਖ਼ਪਤਕਾਰਾਂ ਨੂੰ ਵੱਡੀ ਰਾਹਤ! ਪਾਵਰਕਾਮ ਦੇ ਫ਼ੈਸਲੇ ਨਾਲ ਮਿਲੇਗਾ ਫ਼ਾਇਦਾ
NEXT STORY