ਅੰਮ੍ਰਿਤਸਰ (ਸਰਬਜੀਤ) : ਤਖ਼ਤ ਪਟਨਾ ਸਾਹਿਬ ਕਮੇਟੀ ਦੇ ਪ੍ਰਧਾਨ ਜਗਜੋਤ ਸਿੰਘ ਸੋਹੀ ਨੇ ਇੱਕ ਪ੍ਰਤੀਨਿਧੀ ਮੰਡਲ ਨਾਲ ਮਿਲ ਕੇ ਬਿਹਾਰ ਦੇ ਸੈਰ-ਸਪਾਟਾ ਮੰਤਰੀ ਰਾਜੂ ਕੁਮਾਰ ਸਿੰਘ ਅਤੇ ਸੈਰ-ਸਪਾਟਾ ਵਿਭਾਗ ਦੇ ਸਕੱਤਰ ਲੋਕੇਸ਼ ਕੁਮਾਰ ਸਿੰਘ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਗਜੋਤ ਸਿੰਘ ਸੋਹੀ ਨੇ ਦੱਸਿਆ ਕਿ ਬਿਹਾਰ ਸਟੇਟ ਟੂਰਿਜ਼ਮ ਡਿਵੈਲਪਮੈਂਟ ਕਾਰਪੋਰੇਸ਼ਨ ਲਿਮਟਿਡ (BSTDC) ਵੱਲੋਂ ਪ੍ਰਸਾਦ ਯੋਜਨਾ ਤਹਿਤ ₹7.42 ਕਰੋੜ ਦੀ ਲਾਗਤ ਨਾਲ ਕੰਗਨਘਾਟ, ਪਟਨਾ ਵਿਖੇ ਬਣਾਏ ਗਏ ਟੂਰਿਸਟ ਇਨਫੋਰਮੇਸ਼ਨ ਸੈਂਟਰ ਦੀ ਸੰਭਾਲ ਅਤੇ ਚਲਾਉਣ ਲਈ ਤਖ਼ਤ ਸਾਹਿਬ ਕਮੇਟੀ ਅਤੇ ਸਰਕਾਰ ਵਿਚਕਾਰ ਇੱਕ ਮਹੱਤਵਪੂਰਨ ਸਮਝੌਤਾ ਐੱਮਓਯੂ ਸਾਈਨ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਭਾਰਤ 'ਚ ਜਲਦੀ ਹੋਵੇਗੀ 'ਸਟਾਰਲਿੰਕ' ਦੀ ਐਂਟਰੀ, ਪਿੰਡ-ਸ਼ਹਿਰ ਹਰ ਥਾਂ ਚੱਲੇਗਾ ਹਾਈ-ਸਪੀਡ ਇੰਟਰਨੈੱਟ
ਉਨ੍ਹਾਂ ਦੱਸਿਆ ਕਿ ਇਹ ਸਮਝੌਤਾ ਬੀਐਸ ਟੀ ਡੀ ਸੀ BSTDC ਦੇ ਪ੍ਰਬੰਧਕ ਨਿਰਦੇਸ਼ਕ ਨੰਦ ਕਿਸ਼ੋਰ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ, ਤਖ਼ਤ ਸ਼੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਨੁਮਾਇੰਦਿਆਂ ਵਿਚਕਾਰ ਸਾਈਨ ਹੋਇਆ ਹੈ। ਜਗਜੋਤ ਸਿੰਘ ਸੋਹੀ ਨੇ ਦੱਸਿਆ ਕਿ ਇਸ ਦਾ ਲਾਭ ਸੰਗਤ ਨੂੰ ਮਿਲੇਗਾ ਅਤੇ ਸੰਗਤ ਇਸ ਦੀ ਆਨਲਾਈਨ ਬੁਕਿੰਗ ਵੀ ਕਰ ਸਕੇਗੀ। ਉਨ੍ਹਾਂ ਕਿਹਾ ਕਿ ਖਾਸ ਕਰਕੇ ਪ੍ਰਕਾਸ਼ ਪੁਰਬ ਜਾਂ ਹੋਰ ਸਮਾਗਮਾਂ ਦੌਰਾਨ ਜਦੋਂ ਸੰਗਤ ਵੱਧ ਗਿਣਤੀ ਵਿੱਚ ਆਉਂਦੀ ਹੈ ਤਾਂ ਸੰਗਤਾਂ ਨੂੰ ਰਿਹਾਇਸ਼ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ, ਪਰ ਹੁਣ ਇਹ ਸੁਵਿਧਾ ਮਿਲਣ ਨਾਲ ਕਾਫੀ ਆਸਾਨੀ ਹੋਵੇਗੀ। ਪ੍ਰਤੀਨਿਧੀ ਮੰਡਲ ਵਿੱਚ ਉਪ ਪ੍ਰਧਾਨ ਗੁਰਵਿੰਦਰ ਸਿੰਘ, ਸੁਪਰਟੈਂਡੈਂਟ ਦਲਜੀਤ ਸਿੰਘ ਅਤੇ ਸੁਮਿਤ ਸਿੰਘ ਕਲਸੀ ਵੀ ਹਾਜ਼ਰ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਕੌੜਾ ਪੱਤਣ ’ਤੇ ਪੱਕੇ ਪੁਲ ਦਾ ਕੰਮ ਛੇਤੀ ਹੀ ਹੋਵੇਗਾ ਸ਼ੁਰੂ : ਸ਼ਮਸ਼ੇਰ ਸਿੰਘ
NEXT STORY