ਜਲੰਧਰ (ਸੁਧੀਰ, ਮਾਹੀ)— ਮਕਸੂਦਾਂ ਦੇ ਗੁਰੂ ਅਮਰਦਾਸ ਨਗਰ 'ਚ ਸਕਾਰਪੀਓ ਸਵਾਰ ਨਕਾਬਪੋਸ਼ ਨੌਜਵਾਨਾਂ ਨੇ ਬੀਕਾਨੇਰ ਸਵੀਟ ਸ਼ਾਪ ਮਾਲਿਕ ਦੇ 4 ਸਾਲਾਂ ਬੇਟੇ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਪਰ ਰੌਲਾ ਪਾਉਣ 'ਤੇ ਅਗਵਾਕਾਰ ਮੌਕੇ ਤੋਂ ਫਰਾਰ ਹੋ ਗਏ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਕੀਤੀ। ਹਾਦਸੇ ਦੀ ਸਾਰੀ ਵਾਰਦਾਤ ਦੁਕਾਨ 'ਤੇ ਲੱਗੇ ਸੀ.ਸੀ.ਟੀ.ਵੀ. ਕੈਮਰੇ 'ਚ ਕੈਦ ਹੋ ਗਈ। ਅਗਵਾਕਾਰਾਂ ਦੀ ਗੱਡੀ ਦਾ ਨੰਬਰ ਵੀ ਕੈਮਰੇ 'ਚ ਕੈਦ ਹੋ ਗਿਆ।

ਦੱਸਿਆ ਜਾ ਰਿਹਾ ਹੈ ਕਿ ਦੌਸ਼ੀ ਨੌਜਵਾਨ ਸਵੀਟ ਸ਼ਾਪ 'ਤੇ ਪਹਿਲਾਂ ਕੁਝ ਸਮਾਨ ਲੈਣ ਆਇਆ। ਇਸ ਦੇ ਕੁਝ ਦੇਰ ਬਾਅਦ ਉਹ ਆਪਣੇ 3 ਸਾਥੀਆਂ ਨਾਲ ਸਕਾਰਪੀਓ ਸਵਾਰ ਨੌਜਵਾਨਾਂ ਨਾਲ ਆਇਆ ਜਿਨ੍ਹਾਂ ਨੇ ਦੁਕਾਨ 'ਤੇ ਆਉਂਦੇ ਕਰਮਚਾਰੀਆਂ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ ਅਤੇ ਬੱਚੇ ਬਾਰੇ ਪੁੱਛਗਿੱਛ ਕਰਨ ਲੱਗੇ। ਮੌਕੇ 'ਤੇ ਪਹੁੰਚੀ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਖੇਤਾਂ 'ਚ ਲੱਗੇ 4 ਟਰਾਂਸਫਾਰਮਰਾਂ 'ਚੋਂ ਤਾਂਬਾ ਚੋਰੀ
NEXT STORY