ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਵਲੋਂ ਕੋਰੋਨਾ ਕਾਲ ਦੌਰਾਨ ਕੈਪਟਨ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਸਰਕਾਰ ਤਾਂ ਖ਼ੁਦ ਆਈ.ਸੀ.ਯੂ. ’ਚ ਹੈ ਪਤਾ ਨਹੀਂ ਕਦੋਂ ਡਿੱਗ ਜਾਵੇ। ਉਨ੍ਹਾਂ ਕਿਹਾ ਕਿ ਕੋਰੋਨਾ ਦੇ ਹਲਾਤ ਦਿਨੋਂ-ਦਿਨ ਵਿਗੜਦੇ ਜਾ ਰਹੇ ਹਨ ਪਰ ਪਿੰਡਾਂ ’ਚ ਨਾ ਤਾਂ ਕੋਈ ਵੀ ਲੋਕ ਟੈਸਟ ਕਰਵਾ ਕੇ ਰਾਜ਼ੀ ਹੈ ਅਤੇ ਨਾ ਹੀ ਕੋਈ ਵੈਕਸੀਨੇਸ਼ਨ ਲਗਵਾ ਕੇ ਰਾਜ਼ੀ ਹੈ। ਇਹ ਸਰਕਾਰ ਫੇਲ੍ਹ ਹੋ ਰਹੀ ਹੈ।
ਇਹ ਵੀ ਪੜ੍ਹੋ: ਸਾਵਧਾਨ! ਜਲੰਧਰ ਜ਼ਿਲ੍ਹੇ 'ਚ 1 ਸਾਲ ’ਤੇ ਭਾਰੀ ਪਏ 54 ਦਿਨ, ਕੋਰੋਨਾ ਮਾਮਲਿਆਂ ਨੇ ਤੋੜੇ ਰਿਕਾਰਡ
ਮਜੀਠੀਆ ਦਾ ਕਹਿਣਾ ਹੈ ਕਿ ਜਿਹੜੀ ਇਹ ਤੀਜੀ ਲਹਿਰ ਆਉਣੀ ਹੈ ਉਸ ’ਚ ਬੱਚਿਆਂ ਨੂੰ ਵੱਧ ਖ਼ਤਰਾ ਹੈ ਪਰ ਸਰਕਾਰ ਨੂੰ ਇਸ ’ਤੇ ਕੋਈ ਵੀ ਤਿਆਰੀ ਨਹੀਂ ਹੈ ਤੇ ਉਹ ਸਿਰਫ਼ ਆਪਣੀ ਕੁਰਸੀ ਨੂੰ ਬਚਾਉਣ ’ਚ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਆਕਸੀਜਨ ਦੀ ਘਾਟ ਕਰਕੇ ਜਿਹੜੇ ਲੋਕ ਮਰ ਰਹੇ ਹਨ। ਉਸ ਲਈ ਕੌਣ ਜ਼ਿੰਮੇਵਾਰ ਹੈ। ਸਾਡੀ ਪੰਜਾਬ ਸਰਕਾਰ ਕਿੱਥੇ ਸੁੱਤੀ ਪਈ ਹੈ। ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕੀ ਕੋਰੋਨਾ ਕਾਲ ਦੌਰਾਨ ਨਿੱਜੀ ਹਸਪਤਾਲਾਂ ਵਾਲੇ ਲੁੱਟ ਮਚਾ ਰਹੇ ਹਨ ਅਤੇ ਮਰੀਜ਼ਾਂ ਦੇ 21-21 ਲੱਖ ਦੇ ਬਿੱਲ ਬਣ ਰਹੇ ਹਨ। ਪਰ ਸਰਕਾਰ ਚੁਪ-ਚਾਪ ਸਭ ਦੇਖ ਰਹੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਹਸਪਤਾਲ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।
ਇਹ ਵੀ ਪੜ੍ਹੋ: ਦੁਖ਼ਦਾਇਕ ਖ਼ਬਰ: ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਮਾਮਾ ਗੁਰਰਾਜ ਸਿੰਘ ਫੱਤਣਵਾਲਾ ਦਾ ਦਿਹਾਂਤ
ਪਿੰਡ ਰਾਮਰੌਣੀ ’ਚ ਚੋਰੀ ਦੀ ਵੱਡੀ ਵਾਰਦਾਤ, 18 ਤੋਲੇ ਸੋਨਾ ਤੇ 1 ਲੱਖ ਦੀ ਨਕਦੀ ਲੈ ਗਏ ਚੋਰ
NEXT STORY