ਚੰਡੀਗੜ੍ਹ (ਰਮਨਜੀਤ) : ਅਕਾਲੀ ਨੇਤਾ ਬਿਕਰਮ ਸਿੰਘ ਮਜੀਠੀਆ ਦੀ ਡਰੱਗਜ਼ ਮਾਮਲੇ ’ਚ ਦਰਜ ਐੱਫ਼. ਆਈ. ਆਰ. ’ਚ ਅਗਾਊਂ ਜ਼ਮਾਨਤ ਰੱਦ ਹੋਣ ਦੇ ਬਾਵਜੂਦ ਉਨ੍ਹਾਂ ਦੇ ਸੋਸ਼ਲ ਮੀਡੀਆ ’ਤੇ ਨਵੇਂ ਸਾਲ ਮੌਕੇ ਅਪਲੋਡ ਹੋਈਆਂ ਤਸਵੀਰਾਂ ਨੂੰ ਲੈ ਕੇ ਜਾਂਚ ਦਾ ਹੁਕਮ ਦੇ ਦਿੱਤਾ ਗਿਆ ਹੈ। ਸੂਬੇ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਤੱਥਾਂ ਦੀ ਜਾਂਚ ਕਰਕੇ ਰਿਪੋਰਟ ਦੇਣ ਲਈ ਪੁਲਸ ਅਧਿਕਾਰੀਆਂ ਨੂੰ ਹੁਕਮ ਦਿੱਤਾ ਹੈ।
ਇਹ ਵੀ ਪੜ੍ਹੋ : ਪੰਜਾਬ 'ਚ 'ਓਮੀਕ੍ਰੋਨ' ਦਾ ਇਕ ਹੋਰ ਮਾਮਲਾ ਆਇਆ ਸਾਹਮਣੇ, ਇਸ ਜ਼ਿਲ੍ਹੇ ਦਾ ਵਿਅਕਤੀ ਨਿਕਲਿਆ ਪਾਜ਼ੇਟਿਵ
ਸੋਸ਼ਲ ਮੀਡੀਆ ’ਤੇ ਅਪਲੋਡ ਹੋਈਆਂ ਤਸਵੀਰਾਂ ਤੋਂ ਬਾਅਦ ਸੂਬੇ ’ਚ ਮਚੀ ਸਿਆਸੀ ਹਲਚਲ ਤੋਂ ਮਗਰੋਂ ਸੁਖਜਿੰਦਰ ਸਿੰਘ ਰੰਧਾਵਾ ਨੇ ਪੁਲਸ ਵਿਭਾਗ ਨੂੰ ਹੁਕਮ ਦਿੱਤਾ ਹੈ ਕਿ ਉਕਤ ਸਾਰੀਆਂ ਤਸਵੀਰਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾਵੇ ਅਤੇ ਮਜੀਠੀਆ ਦੇ ਅੰਮ੍ਰਿਤਸਰ ’ਚ ਹੋਣ ਸਬੰਧੀ ਵੀ ਜਾਂਚ ਕੀਤੀ ਜਾਵੇ। ਰੰਧਾਵਾ ਨੇ ਪੁਲਸ ਨੂੰ ਇਸ ਗੱਲ ਦਾ ਵੀ ਪਤਾ ਲਗਾਉਣ ਲਈ ਕਿਹਾ ਹੈ ਕਿ ਕੀ ਇਹ ਤਸਵੀਰਾਂ ਇਸ ਸਾਲ ਦੀਆਂ ਹਨ ਜਾਂ ਫਿਰ ਪੁਰਾਣੀਆਂ ਹਨ ਅਤੇ ਭਰਮ ਦੀ ਸਥਿਤੀ ਪੈਦਾ ਕਰਨ ਲਈ ਅਪਲੋਡ ਕੀਤੀਆਂ ਗਈਆਂ ਹਨ।
ਇਹ ਵੀ ਪੜ੍ਹੋ : ਮਜੀਠੀਆ ਦੀ ਗ੍ਰਿਫ਼ਤਾਰੀ ਮਾਮਲੇ 'ਚ 'ਆਮ ਆਦਮੀ ਪਾਰਟੀ' ਦਾ ਵੱਡਾ ਖ਼ੁਲਾਸਾ, CM ਚੰਨੀ 'ਤੇ ਲਾਏ ਗੰਭੀਰ ਦੋਸ਼
ਧਿਆਨ ਰਹੇ ਕਿ ਅਕਾਲੀ ਨੇਤਾ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ 20 ਦਸੰਬਰ ਨੂੰ ਹੀ ਡਰੱਗਜ਼ ਨਾਲ ਜੁੜੇ ਦੋਸ਼ਾਂ ’ਚ ਪੰਜਾਬ ਪੁਲਸ ਨੇ ਮਾਮਲਾ ਦਰਜ ਕੀਤਾ ਸੀ ਅਤੇ ਉਸ ਤੋਂ ਬਾਅਦ ਤੋਂ ਹੀ ਪੁਲਸ ਮਜੀਠੀਆ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਪਰ ਮਜੀਠੀਆ ਪੁਲਸ ਦੇ ਹੱਥ ਨਹੀਂ ਆਏ ਹਨ। ਹੁਣ ਸ਼੍ਰੋਮਣੀ ਅਕਾਲੀ ਦਲ ਦੇ ਵੱਖ-ਵੱਖ ਸੋਸ਼ਲ ਮੀਡੀਆ ’ਤੇ ਬਿਕਰਮ ਸਿੰਘ ਮਜੀਠੀਆ ਦੀਆਂ ਤਸਵੀਰਾਂ ਪੋਸਟ ਕਰਕੇ ਦਾਅਵਾ ਕੀਤਾ ਗਿਆ ਹੈ ਕਿ ਮਜੀਠੀਆ ਨੇ ਸਾਲ ਦੇ ਪਹਿਲੇ ਦਿਨ ਧਾਰਮਿਕ ਸਥਾਨ ’ਤੇ ਮੱਥਾ ਟੇਕਿਆ ਹੈ।
ਇਹ ਵੀ ਪੜ੍ਹੋ : ਜਲਦ ਹੀ 50 ਉਮੀਦਵਾਰਾਂ ਦੀ ਸੂਚੀ ਜਾਰੀ ਕਰ ਸਕਦੀ ਹੈ 'ਕਾਂਗਰਸ', ਵਿਧਾਇਕਾਂ ਸਣੇ ਕਈਆਂ ਦੀ ਹੋਵੇਗੀ ਛੁੱਟੀ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
CM ਚੰਨੀ ਵੱਲੋਂ ਠੇਕਾ ਮੁਲਾਜ਼ਮਾਂ ਦੀ ਫਾਈਲ ਰੋਕਣ ਦੇ ਇਲਜ਼ਾਮ ’ਤੇ ਰਾਜਪਾਲ ਨੇ ਸਥਿਤੀ ਕੀਤੀ ਸਾਫ਼
NEXT STORY