ਸਮਰਾਲਾ (ਖੰਨਾ) : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਦੇ 2 ਘੰਟਿਆਂ 'ਚ ਥਰਮਲ ਪਲਾਂਟ ਬੰਦ ਕਰਾਉਣ ਦੇ ਬਿਆਨ 'ਤੇ ਸਾਬਕਾ ਮੰਤਰੀ ਬਿਕਰਮ ਮਜੀਠੀਆ ਵਲੋਂ ਉਨ੍ਹਾਂ ਨੂੰ ਖਰੀਆਂ-ਖਰੀਆਂ ਸੁਣਾਈਆਂ ਗਈਆਂ ਹਨ। ਮਜੀਠੀਆ ਨੇ ਕਿਹਾ ਹੈ ਕਿ ਜਿਹੜੇ ਥਰਮਲ ਪਲਾਂਟਾਂ ਦੇ ਕੇਸ ਕਾਂਗਰਸ ਦੀ ਸਰਕਾਰ ਹਾਰੀ ਹੈ, ਉਹ ਉਸ ਦੀ ਸੀ. ਬੀ. ਆਈ. ਜਾਂਚ ਦੀ ਮੰਗ ਕਰ ਚੁੱਕੇ ਹਨ। ਮਜੀਠੀਆ ਨੇ ਦੋਸ਼ ਲਾਇਆ ਕਿ ਜਿਹੜੇ ਕੋਲ ਵਾਸ਼ਿੰਗ ਦੇ ਕੇਸ ਅਕਾਲੀ ਸਰਕਾਰ ਨੇ ਜਿੱਤੇ ਸਨ, ਥਰਮਲ ਪਲਾਂਟ ਦੇ ਮਾਲਕਾਂ ਨਾਲ ਮਿਲ ਕੇ ਕਾਂਗਰਸ ਦੀ ਸਰਕਾਰ ਨੇ ਇਹ ਕੇਸ ਜਾਣ-ਬੁੱਝ ਕੇ ਹਾਰੇ ਹਨ। ਉਨ੍ਹਾਂ ਕਿਹਾ ਕਿ ਜਦੋਂ ਤੱਕ ਅਕਾਲੀ ਸਰਕਾਰ ਸੀ ਤਾਂ ਬਿਜਲੀ ਲਈ ਕੋਈ ਰੌਲਾ ਨਹੀਂ ਪੈਂਦਾ ਸੀ ਪਰ ਹੁਣ ਕੈਪਟਨ ਸਰਕਾਰ ਨੇ ਕਈ ਤਰ੍ਹਾਂ ਦੇ ਬਿਜਲੀ ਟੈਕਸ ਲਾ ਕੇ ਲੋਕਾਂ ਦੀ ਜਾਨ ਕੱਢੀ ਪਈ ਹੈ।
ਸੰਗਰੂਰ 'ਚ ਖੁੱਲੀ 'ਨੇਕੀ ਦੀ ਦੁਕਾਨ', ਲੋੜਵੰਦਾਂ ਨੂੰ ਸਸਤੇ 'ਚ ਮਿਲਣਗੇ ਵਧੀਆ ਕੱਪੜੇ
NEXT STORY