ਗੋਰਾਇਆ : ਅਕਸਰ ਵੱਡੀਆਂ ਗੱਡੀਆਂ ਅਤੇ ਭਾਰੀ ਸੁਰੱਖਿਆ 'ਚ ਨਜ਼ਰ ਆਉਣ ਵਾਲੇ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦਾ ਸ਼ਨੀਵਾਰ ਨੂੰ ਵੱਖਰਾ ਹੀ ਸਟਾਈਲ ਦੇਖਣ ਨੂੰ ਮਿਲਿਆ। ਬਿਕਰਮ ਮਜੀਠੀਆ ਬੁਲਟ ਮੋਟਰਸਾਈਲ 'ਤੇ ਸਵਾਰ ਹੋ ਕੇ ਗੋਰਾਇਆਂ ਦੀਆਂ ਸੜਕਾਂ 'ਤੇ ਨਿਕਲੇ। ਠਾਠ ਨਾਲ ਬੁਲਟ ਮੋਟਰਸਾਈਕਲ 'ਤੇ ਨਿਕਲੇ ਮਜੀਠੀਆ ਖੁਦ ਹੀ ਕਾਨੂੰਨ ਦੀਆ ਧੱਜੀਆਂ ਵੀ ਉਡਾਉਂਦੇ ਨਜ਼ਰ ਆਏ।
ਅਕਾਲੀ ਦਲ ਦੇ ਸੀਨੀਅਰ ਆਗੂ ਮਜੀਠੀਆ ਭੁੱਲ ਗਏ ਕਿ ਉਨ੍ਹਾਂ ਦੇ ਪਿੱਛੇ ਬੈਠੇ ਸ਼ਖਸ ਨੇ ਹੈਲਮੇਟ ਹੀ ਨਹੀਂ ਪਹਿਨਿਆ। ਸਿਰਫ ਮਜੀਠੀਆ ਪਿੱਛੇ ਬੈਠੇ ਸ਼ਖਸ ਨੇ ਹੀ ਨਹੀਂ ਸਗੋਂ ਮਜੀਠੀਆ ਨਾਲ ਮੋਟਰਸਾਈਕਲ ਰੈਲੀ 'ਚ ਮੌਜੂਦ ਕਿਸੇ ਵੀ ਸ਼ਖਸ ਨੇ ਹੈਲਮੇਟ ਨਹੀਂ ਪਹਿਨਿਆ ਸੀ। ਹੈਲਮੇਟ ਦੇ ਨਾਲ-ਨਾਲ ਲੋਕ ਟ੍ਰਿਪਲਿੰਗ ਵੀ ਕਰਦੇ ਨਜ਼ਰ ਆਏ ਜੋ ਸ਼ਰੇਆਮ ਕਾਨੂੰਨ ਦੀਆਂ ਧੱਜੀਆਂ ਉੜਾ ਰਹੇ ਸਨ। ਇਕ ਤਾਂ ਮੋਟਰਸਾਈਕਲ 'ਤੇ ਤਿੰਨ ਨੌਜਵਾਨ ਅਤੇ ਦੂਜਾ ਉਹ ਵੀ ਹੈਲਮੇਟ ਤੋਂ ਬਗੈਰ, ਇਨਾਂ ਤਸਵੀਰਾਂ ਤੋਂ ਕਾਨੂੰਨ ਬਣਾਉਣ ਵਾਲੇ ਤੇ ਕਾਨੂੰਨ ਦੇ ਰਖਵਾਲੇ ਦੋਵੇਂ ਬੇਖਬਰ ਦਿਖਾਈ ਦੇ ਰਹੇ ਹਨ।
ਸਿਹਤ ਵਿਭਾਗ ਦੇ ਡਾਇਰੈਕਟਰ ਨੂੰ ਹੜਤਾਲੀ ਨਰਸਾਂ ਨੇ ਬੇਰੰਗ ਮੋੜਿਆ
NEXT STORY