ਜਲੰਧਰ— ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਦੀ ਸਰਕਾਰ ’ਤੇ ਵੱਡਾ ਹਮਲਾ ਬੋਲਿਆ ਹੈ। ਨਿੱਜੀ ਚੈਨਲ ਦੇ ਇਕ ਪ੍ਰੋਗਰਾਮ ਦੌਰਾਨ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਚੰਨੀ ਦੀ ਸਰਕਾਰ ਅਲੀ ਬਾਬਾ ਚਾਲੀਸ ਚੋਰ ਦੀ ਸਰਕਾਰ ਹੈ। ਚਰਨਜੀਤ ਸਿੰਘ ਚੰਨੀ ਸਿਰਫ਼ ਐਲਾਨਜੀਤ ਸਿੰਘ ਹੀ ਬਣ ਕੇ ਰਹਿ ਗਏ ਹਨ, ਜੋਕਿ ਮੋਟੇ-ਮੋਟੇ ਐਲਾਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਘਰ-ਘਰ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ, ਹੁਣ ਘਰ-ਘਰ ਨੌਕਰੀ ਦੇਣ ਦਾ ਵਾਅਦਾ ਕਿੱਥੇ ਗਿਆ? ਉਨ੍ਹਾਂ ਕਿਹਾ ਕਿ ਪੀ. ਪੀ. ਏ. ਦੀ ਪਾਲਿਸੀ ਨੂੰ ਰੱਦ ਕਰਨ ਦਾ ਸਿਰਫ਼ ਡਰਾਮਾ ਹੀ ਕੀਤਾ ਹੈ ਜਦਕਿ ਰੱਦ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੀ. ਪੀ. ਏ. ਦੀ ਪਾਲਿਸੀ ਯੂ. ਪੀ. ਏ. ਨੇ ਬਣਾਈ ਸੀ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜੇਕਰ ਸਬੂਤ ਵਿਖਾਉਣ ਤਾਂ ਮੈਂ ਰਾਜਨੀਤੀ ਛੱਡ ਦੇਵਾਂਗਾ।
ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਚਰਨਜੀਤ ਸਿੰਘ ਚੰਨੀ ਦੀ ਕਾਰਗੁਜ਼ਾਰੀ ਤੋਂ ਸਾਰੇ ਹੀ ਵਾਕਿਫ਼ ਹਨ। ਪੰਜਾਬ ਸਰਕਾਰ ਨੇ ਕੋਰੋਨਾ ਦੇ ਯੋਧਿਆਂ ਨੂੰ ਵੀ ਬਾਹਰ ਕੱਢ ਦਿੱਤਾ। ਮਜੀਠੀਆ ਨੇ ਕਿਹਾ ਕਿ ਜਿਨ੍ਹਾਂ ਨੇ ਕੋਵਿਡ ਦੇ ਸਮੇਂ ’ਚ ਆਪਣੀ ਜਾਨ ਜੋਖਮ ’ਚ ਪਾ ਕੇ ਕੰਮ ਕੀਤੇ ਸਨ, ਉਨ੍ਹਾਂ ਨੂੰ ਤਾਂ ਪੰਜਾਬ ਸਰਕਾਰ ਨੇ ਬਾਹਰ ਕਰ ਦਿੱਤਾ ਹੈ, ਉਨ੍ਹਾਂ ਨੂੰ ਤਾਂ ਪੰਜਾਬ ਸਰਕਾਰ ਨੇ ਪੱਕੇ ਨਹੀਂ ਕੀਤਾ। ਸਾਲ 2022 ਦੀਆਂ ਚੋਣਾਂ ’ਚ ਕਾਂਗਰਸ ਨੂੰ ਜਵਾਬ ਦੇਣਾ ਪਵੇਗਾ।
ਇਹ ਵੀ ਪੜ੍ਹੋ: ਜਲੰਧਰ 'ਚ ਬਰਥ ਡੇਅ ਪਾਰਟੀ ਦੌਰਾਨ ਗੁੰਡਾਗਰਦੀ ਦਾ ਨੰਗਾ ਨਾਚ, ਚੱਲੇ ਤੇਜ਼ਧਾਰ ਹਥਿਆਰ ਤੇ ਸਾੜੇ ਮੋਟਰਸਾਈਕਲ
ਉਨ੍ਹਾਂ ਕਿਹਾ ਕਿ ਕਾਂਗਰਸ ਦੇ ਕੋਲ ਸਿਰਫ਼ ਇਹੀ ਰਹਿ ਗਿਆ ਹੈ ਕਿ ਬਾਦਲਾਂ ਨੂੰ ਫੜ ਕੇ ਅੰਦਰ ਕਰ ਦਿਓ ਕਿਉਂਕਿ ਵਾਅਦੇ ਤਾਂ ਇਨ੍ਹਾਂ ਨੇ ਪੂਰੇ ਨਹੀਂ ਕਰਨੇ ਹਨ। ਮਜੀਠੀਆ ਨੇ ਕਿਹਾ ਕਿ ਜੇਕਰ ਕਾਂਗਰਸ ਪਾਰਟੀ ਕਿਸਾਨਾਂ ਦੀ ਹਮਦਰਦ ਹੈ ਤਾਂ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰੇ। ਉਥੇ ਹੀ ਡਰੱਗਜ਼ ਮਾਮਲੇ ’ਚ ਮਜੀਠੀਆ ਨੇ ਬੋਲਦੇ ਹੋਏ ਕਿਹਾ ਕਿ ਡਰੱਗਜ਼ ਕੇਸ ’ਚ ਸਰਕਾਰ ਮੈਨੂੰ ਫਸਾਉਣਾ ਚਾਹੁੰਦੀ ਹੈ।
ਚੰਨੀ ਦੀ ਜਗ੍ਹਾ ਲੈਣਾ ਚਾਹੁੰਦੇ ਹਨ ਨਵਜੋਤ ਸਿੰਘ ਸਿੱਧੂ
ਬਿਕਰਮ ਸਿੰਘ ਮਜੀਠੀਆ ਨੇ ਨਵਜੋਤ ਸਿੰਘ ਸਿੱਧੂ ’ਤੇ ਵੀ ਤੰਜ ਕੱਸਦੇ ਹੋਏ ਕਿਹਾ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਸਿੱਧੂ ਸਾਬ੍ਹ ਤਾਂ ਚੰਨੀ ਦੀ ਜਗ੍ਹਾ ਲੈਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਇਹ ਨਹੀਂ ਕਹਿੰਦੇ ਹਨ ਕਿ ਅਗਲਾ ਸੀ. ਐੱਮ. ਮੁੱਖ ਮੰਤਰੀ ਚੰਨੀ ਹੋਣਗੇ ਕਿਉਂਕਿ ਉਹ ਚੰਨੀ ਦੀ ਜਗ੍ਹਾ ਲੈ ਕੇ ਸੀ. ਐੱਮ. ਬਣਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਜਦੋਂ ਚੰਨੀ ਹੈਲੀਕਾਪਟਰ ’ਤੇ ਜਾਂਦਾ ਹੈ ਕਿ ਨਵਜੋਤ ਸਿੰਘੂ ਦੇ ਦਿਲ ਨੂੰ ਕਾਊ-ਮਾਊਂ ਹੋਣ ਲੱਗਾ ਜਾਂਦਾ ਹੈ, ਕਿਉਂਕਿ ਬਣਨਾ ਤਾਂ ਇਹਨੇ ਸੀ ਤਾਂ ਬਣ ਚੰਨੀ ਮੁੱਖ ਮੰਤਰੀ ਗਏ। ਉਨ੍ਹਾਂ ਕਿਹਾ ਕਿ ਅਜੇ ਚੰਨੀ ਨੂੰ ਮੁੱਖ ਮੰਤਰੀ ਬਣੇ ਅਜੇ 60 ਦਿਨ ਨਹੀਂ ਹੋਏ ਸਨ ਤਾਂ ਇਸ ਨੇ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਦਿੱਤਾ। ਉਨ੍ਹਾਂ ਕਿਹਾ ਕਿ ਸਿੱਧੂ ਦੇ ਦਿਲ ਦੀਆਂ ਰਮਜ਼ਾਂ ਤਾਂ ਮੈਂ ਪਛਾਣਦਾ ਹਾਂ, ਅਸੀਂ ਇਕੱਠੇ ਜੋ ਰਹਿੰਦੇ ਸੀ। ਉਨ੍ਹਾਂ ਕਿਹਾ ਕਿ ਸਿੱਧੂ ਤਾਂ ਆਪਣੇ ਤੋਂ ਵੱਢਿਆਂ ਦੀ ਵੀ ਕਦਰ ਨਹੀਂ ਕਰਦੇ ਹਨ। ਜਦੋਂ ਸਿੱਧੂ ਭਾਜਪਾ ਵਿੱਚ ਸਨ ਤਾਂ ਇਹ ਰਾਹੁਲ ਗਾਂਧੀ ਨੂੰ ਵੀ ‘ਪੱਪੂ’ ਅਤੇ ਸੋਨੀਆ ਗਾਂਧੀ ਨੂੰ ‘ਮੁੰਨੀ’ ਕਹਿੰਦਾ ਰਿਹਾ ਹੈ।
ਉਥੇ ਹੀ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ’ਤੇ ਹਮਲਾ ਬੋਲਦੇ ਹੋਏ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੂੰ ਤਾਂ ਹੁਣ ਹਾਈਕੋਰਟ ਨੇ ਫਟਕਾਰ ਲਗਾਈ ਹੈ ਕਿਉਂਕਿ ਉਸ ਨੇ ਸਿਰਫ਼ ਚੋਣਵੇ ਲੋਕਾਂ ਨੂੰ ਹੀ ਟਾਰਗੇਟ ਕੀਤਾ ਹੈ।
ਇਹ ਵੀ ਪੜ੍ਹੋ: ਵਿਰਾਸਤ-ਏ-ਖਾਲਸਾ ਪੁੱਜੇ CM ਚੰਨੀ ਨੇ ਕਈ ਵਿਕਾਸ ਕਾਰਜਾਂ ਦਾ ਰੱਖਿਆ ਨੀਂਹ ਪੱਥਰ, ਕੀਤੇ ਵੱਡੇ ਐਲਾਨ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਸਰਕਾਰੀ ਸਕੂਲ ਦੀ ਅਧਿਆਪਕਾ ਕੋਰੋਨਾ ਪਾਜ਼ੇਟਿਵ, ਮਾਪਿਆਂ 'ਚ ਦਹਿਸ਼ਤ ਦਾ ਮਾਹੌਲ
NEXT STORY