ਟੋਰਾਂਟੋ - ਕੈਨੇਡਾ ਤੋਂ ਭਾਈਚਾਰੇ ਲਈ ਇਕ ਹੋਰ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਇੱਥੇ ਰਹਿੰਦੇ 25 ਸਾਲਾ ਨੌਜਵਾਨ ਬਿਕਰਮ ਸਿੰਘ ਦੀ ਅਚਾਨਕ ਮੌਤ ਹੋ ਜਾਣ ਦੀ ਖ਼ਬਰ ਹੈ। ਗੋ ਫੰਡ ਮੀ ਪੇਜ਼ ਮੁਤਾਬਕ ਬਿਕਰਮ ਸਿੰਘ ਅਜੇ 3 ਦਿਨ ਪਹਿਲਾਂ ਹੀ ਆਪਣੇ ਪਿਤਾ ਦਾ ਅੰਤਿਮ ਸੰਸਕਾਰ ਕਰਕੇ ਕੈਨੇਡਾ ਪੁੱਜਾ ਸੀ। ਉਸ ਦੇ ਪਿਤਾ ਕੈਂਸਰ ਤੋਂ ਪੀੜਤ ਸਨ। ਉਸ ਦਾ ਪਰਿਵਾਰ ਅਜੇ ਉਸ ਦੇ ਪਿਤਾ ਦੀ ਮੌਤ ਦਾ ਸੋਗ ਮਨਾ ਰਿਹਾ ਸੀ ਕਿ 20 ਦਿਨਾਂ ਬਾਅਦ ਯਾਨੀ ਬੀਤੀ 6 ਅਪ੍ਰੈਲ ਨੂੰ ਬਿਕਰਮ ਦੀ ਮੌਤ ਨੇ ਵੀ ਪਰਿਵਾਰ ਨੂੰ ਪੂਰੀ ਤਰ੍ਹਾਂ ਹਿਲਾ ਕੇ ਰੱਖ ਦਿੱਤਾ।
ਇਹ ਵੀ ਪੜ੍ਹੋ: ਇੰਡੋ-ਕੈਨੇਡੀਅਨ ਪੁਲਸ ਅਧਿਕਾਰੀ ਹਰਵਿੰਦਰ ਸਿੰਘ ਧਾਮੀ ਦੀ ਦੁਖ਼ਦ ਮੌਤ, PM ਟਰੂਡੋ ਨੇ ਪ੍ਰਗਟਾਇਆ ਦੁੱਖ
ਬਿਕਰਮ ਸਿੰਘ ਬਹੁਤ ਹੀ ਚੰਗੇ ਸੁਭਾਅ ਦਾ ਸੀ। ਉਹ ਆਪਣੇ ਪਿੱਛੇ ਪਤਨੀ, 1 ਸਾਲ ਦਾ ਬੇਟਾ ਅਤੇ ਆਪਣੀ ਮਾਂ ਅਤੇ ਇੱਕ ਛੋਟੀ ਭੈਣ ਛੱਡ ਗਿਆ ਹੈ। ਬਿਕਰਮ ਮਾਪਿਆਂ ਦਾ ਇੱਕਲਾ ਕਮਾਉ ਪੁੱਤ ਸੀ। ਗੋ ਫੰਡ ਮੀ ਪੇਜ਼ 'ਤੇ ਬਿਕਰਮ ਦੇ ਪਰਿਵਾਰ ਦੀ ਆਰਥਿਕ ਮਦਦ, ਬਿਕਰਮ ਦੇ ਅੰਤਿਮ ਸੰਸਕਾਰ ਤੇ ਉਸਦੀ ਮਾਂ ਨੂੰ ਇੰਡੀਆ ਤੋਂ ਕੈਨੇਡਾ ਲਿਆਉਣ ਲਈ ਫੰਡਰੇਜ਼ ਸ਼ੁਰੂ ਕੀਤਾ ਗਿਆ ਹੈ ਤਾਂ ਜੋ ਉਹ ਆਪਣੇ ਪੁੱਤ ਦੇ ਅੰਤਿਮ ਦਰਸ਼ਨ ਕਰ ਸਕਣ। ਬਿਕਰਮ ਪਿੰਡ ਭਾਗੋਵਾਲ ਜ਼ਿਲ੍ਹਾ ਗੁਰਦਾਸਪੁਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ: ਸਿੰਗਾਪੁਰ ’ਚ ਭਾਰਤੀ ਮੁਸਲਿਮ ਜੋੜੇ ਨੂੰ ਮੁਫ਼ਤ ਰਮਜ਼ਾਨ ਟ੍ਰੀਟ ਦੇਣ ਤੋਂ ਕੀਤੀ ਨਾਂਹ, ਕਿਹਾ- 'ਭਾਰਤ ਲਈ ਨਹੀਂ... ਚਲੇ ਜਾਓ'
ਭਾਰਤੀਆਂ ਲਈ ਚੰਗੀ ਖ਼ਬਰ, ਅਮਰੀਕਾ ਦੇ H-2B ਵੀਜ਼ਾ ਦੀ ਦੂਜੀ ਛਿਮਾਹੀ ਲਈ ਅਰਜ਼ੀ ਪ੍ਰਕਿਰਿਆ ਸ਼ੁਰੂ
NEXT STORY