ਚੰਡੀਗੜ੍ਹ (ਰਮਨਜੀਤ) : ਇਕ ਪਾਸੇ ਜਿੱਥੇ ਵੱਖ-ਵੱਖ ਕਿਸਾਨ ਸੰਗਠਨ ਨਵੇਂ ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਆਪਣੇ ਵਿਰੋਧ ਪ੍ਰਦਰਸ਼ਨਾਂ ਨੂੰ ਹੋਰ ਤਿੱਖਾ ਕਰ ਰਹੇ ਹਨ, ਉੱਥੇ ਹੀ ਰਾਸ਼ਟਰੀ ਸਵੈਮ ਸੇਵਕ ਸੰਘ ਅਤੇ ਭਾਰਤੀ ਜਨਤਾ ਪਾਰਟੀ ਦੇ ਕਿਸਾਨ ਵਿੰਗ ਇਨ੍ਹਾਂ ਤਿੰਨੇ ਖੇਤੀਬਾੜੀ ਕਾਨੂੰਨਾਂ ਸਬੰਧੀ ਜਾਗਰੂਕਤਾ ਫੈਲਾਉਣ ਦੀ ਕੋਸ਼ਿਸ਼ 'ਚ ਜੁੱਟੇ ਹੋਏ ਹਨ ਅਤੇ ਇਨ੍ਹਾਂ ਦੇ ਪੱਖ 'ਚ ਮਾਹੌਲ ਬਣਾਉਣ ਲਈ ਦੇਸ਼ ਭਰ 'ਚ ਕਿਸਾਨਾਂ ਨਾਲ ਬੈਠਕਾਂ ਅਤੇ ਚੌਪਾਲਾਂ ਦਾ ਆਯੋਜਨ ਕਰਨ ਦੀ ਯੋਜਨਾ ਬਣਾ ਰਹੇ ਹਨ।
ਇਹ ਵੀ ਪੜ੍ਹੋ : 2 ਮਹੀਨੇ ਪਹਿਲਾਂ ਕੀਤੇ 'ਪ੍ਰੇਮ ਵਿਆਹ' ਦਾ ਅਜਿਹਾ ਹਸ਼ਰ ਹੋਵੇਗਾ, ਕੋਈ ਯਕੀਨ ਨਾ ਕਰ ਸਕਿਆ
ਇਹ ਅਭਿਆਨ ਕਿਸਾਨਾਂ 'ਚ ਤਿੰਨੇ ਨਵੇਂ ਕਾਨੂੰਨਾਂ ਦੇ ਲਾਭ ਦੱਸਣ ਅਤੇ ਇਨ੍ਹਾਂ ਪ੍ਰਤੀ ਪੈਦਾ ਹੋਏ ਭਰਮਾਂ ਨੂੰ ਦੂਰ ਕਰਨ ’ਤੇ ਕੇਂਦਰਿਤ ਹੋਵੇਗਾ। ਭਾਜਪਾ ਦਾ ਕਿਸਾਨ ਮੋਰਚਾ ਪਿੰਡਾਂ 'ਚ ਬੈਠਕਾਂ ਆਯੋਜਿਤ ਕਰਨ ਲਈ ਤਿਆਰ ਹੈ, ਜਦੋਂ ਕਿ ਆਰ. ਐੱਸ. ਐੱਸ. ਸਮਰਥਨ ਵਾਲੇ ਭਾਰਤੀ ਕਿਸਾਨ ਸੰਘ ਆਪਣੀਆਂ ਯੂਨਿਟਾਂ ਰਾਹੀਂ ਕਿਸਾਨਾਂ ਦੀ ਫ਼ਸਲ ਖਰੀਦ ਅਤੇ ਭੁਗਤਾਨ 'ਚ ਮਦਦ ਕਰੇਗਾ ਤਾਂ ਜੋ ਕਿਸਾਨਾਂ ਦੀ ਹਮਦਰਦੀ ਹਾਸਲ ਹੋਵੇ।
ਇਹ ਵੀ ਪੜ੍ਹੋ : ਕਿਸਾਨ ਅੰਦੋਲਨ : 2 ਹਫ਼ਤਿਆਂ 'ਚ 15 ਕਿਸਾਨਾਂ ਦੀ ਗਈ ਜਾਨ, ਕਈ ਜ਼ਖਮੀਂ ਹਾਲਤ 'ਚ ਵੀ ਮੋਰਚੇ 'ਤੇ ਡਟੇ (ਤਸਵੀਰਾਂ)
ਇਹ ਜਾਣਕਾਰੀ ਭਾਜਪਾ ਦੇ ਸੰਸਦ ਮੈਂਬਰ ਅਤੇ ਪਾਰਟੀ ਦੇ ਕਿਸਾਨ ਮੋਰਚੇ ਦੇ ਪ੍ਰਧਾਨ ਰਾਜਕੁਮਾਰ ਚਾਹਰ ਨੇ ਦਿੱਤੀ। ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਕਿਸਾਨਾਂ ਵੱਲੋਂ ਦਿੱਲੀ ਵਿਖੇ ਜ਼ਬਰਦਸਤ ਅੰਦੋਲਨ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ ਵਾਸੀਆਂ ਲਈ ਚੰਗੀ ਖ਼ਬਰ, ਹੁਣ ਸੈਕਟਰ-42 ਦੀ ਝੀਲ 'ਤੇ ਵੀ ਲੈ ਸਕੋਗੇ ਬੋਟਿੰਗ ਦਾ ਮਜ਼ਾ
ਕਿਸਾਨਾਂ ਦਾ ਕਹਿਣਾ ਹੈ ਕਿ ਉਹ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਵਾ ਕੇ ਹੀ ਵਾਪਸ ਮੁੜਨਗੇ, ਜਦੋਂ ਕਿ ਕੇਂਦਰ ਸਰਕਾਰ ਨਾਲ ਕਿਸਾਨਾਂ ਦੀ ਕਈ ਵਾਰ ਹੋਈ ਬੈਠਕ ਵੀ ਬੇਸਿੱਟਾ ਰਹੀ ਅਤੇ ਕੋਈ ਸਿੱਟਾ ਨਹੀਂ ਨਿਕਲ ਸਕਿਆ।
ਨੋਟ : ਭਾਜਪਾ ਤੇ ਆਰ. ਐੱਸ. ਐੱਸ. ਦੀ ਕਿਸਾਨਾਂ ਨਾਲ ਬੈਠਕਾਂ ਦੀ ਯੋਜਨਾ ਸਬੰਧੀ ਦਿਓ ਆਪਣੇ ਵਿਚਾਰ
ਲੁਧਿਆਣਾ ਜ਼ਿਲ੍ਹੇ 'ਚ ਕੋਰੋਨਾ ਦਾ ਖਤਰਾ ਅਜੇ ਟਲਿਆ ਨਹੀਂ, 6 ਦੀ ਮੌਤ ਅਤੇ 82 ਪਾਜ਼ੇਟਿਵ
NEXT STORY