ਬਟਾਲਾ (ਬੇਰੀ) - ਪੰਜਾਬ ’ਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕੀਤੀ ਜਾ ਰਹੀ ਚੋਣ ਮੁਹਿੰਮ ਸਿਖਰਾਂ ’ਤੇ ਪਹੁੰਚ ਗਈ ਹੈ। ਇਸ ਦੌਰਾਨ ਜੇਕਰ ਕਿਸੇ ਵੀ ਪਾਰਟੀ ਦੀ ਅੰਦੂਰਨੀ ਲੜਾਈ ਵਧ ਜਾਂਦੀ ਹੈ ਤਾਂ ਉਸ ਨਾਲ ਉਕਤ ਪਾਰਟੀ ਵਲੋਂ ਉਤਾਰੇ ਗਏ ਉਮੀਦਵਾਰ ਦੀ ਮੁਸ਼ਕਿਲ ਹੋਰ ਵਧ ਜਾਂਦੀ ਹੈ। ਅਜਿਹਾ ਉਸ ਵੇਲੇ ਦੇਖਣ ਨੂੰ ਮਿਲਿਆ ਜਦੋਂ ਬਟਾਲਾ ਤੋਂ ਭਾਜਪਾ ਦੇ ਉਮੀਦਵਾਰ ਫਤਿਹਜੰਗ ਸਿੰਘ ਬਾਜਵਾ ਆਪਣਾ ਰੋਡ ਸ਼ੋਅ ਕੱਢ ਰਹੇ ਸਨ। ਇਸ ਦੌਰਾਨ ਜਦੋਂ ਉਹ ਸਿਟੀ ਰੋਡ ’ਤੇ ਪਹੁੰਚੇ ਤਾਂ ਕਿਸੇ ਗੱਲ ਨੂੰ ਲੈ ਕੇ ਬਟਾਲਾ ਦੇ ਭਾਜਪਾ ਦੇ ਸੀਨੀਅਰ ਆਗੂ ਆਪਸ ’ਚ ਭਿੜ ਪਏ, ਜਿਨ੍ਹਾਂ ਵਲੋਂ ਗਾਲੀ-ਗਲੋਚ ਕੀਤਾ ਗਿਆ।
ਪੜ੍ਹੋ ਇਹ ਵੀ ਖ਼ਬਰ - ਲੁਧਿਆਣਾ ’ਚ ਵੱਡੀ ਵਾਰਦਾਤ: ਬੁਲੇਟ ਸਵਾਰ ਨੌਜਵਾਨਾਂ ਨੇ ਸਕਿਓਰਿਟੀ ਗਾਰਡ ’ਤੇ ਚਲਾਈਆਂ ਤਾਬੜਤੋੜ ਗੋਲੀਆਂ
ਇੱਥੋਂ ਇਹ ਤਾਂ ਜੱਗ-ਜ਼ਾਹਿਰ ਹੋ ਗਿਆ ਹੈ ਕਿ ਭਾਜਪਾ ’ਚ ਵੀ ਅੰਦੂਰਨੀ ਖਿੱਚੋਤਾਣ ਚੱਲ ਰਹੀ ਹੈ। ਉਨ੍ਹਾਂ ਦੀ ਲੜਾਈ ਵੀ ਹੁਣ ਖੁੱਲ੍ਹ ਕੇ ਜੱਗ-ਜ਼ਾਹਿਰ ਹੋ ਗਈ ਹੈ। ਭਾਜਪਾ ਦੀ ਇਸ ਲੜਾਈ ਨਾਲ ਜਿੱਥੇ ਵੋਟ ਬੈਂਕ ’ਤੇ ਅਸਰ ਪਵੇਗਾ, ਉੱਥੇ ਨਾਲ ਹੀ ਫਤਿਹਜੰਗ ਸਿੰਘ ਬਾਜਵਾ ਲਈ ਵੀ ਮੁਸ਼ਕਲਾਂ ਖੜ੍ਹੀਆਂ ਹੋਣਗੀਆਂ। ਹੁਣ ਇਹ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ’ਚ ਕਿਸ ਤਰ੍ਹਾਂ ਇਹ ਧੜੇ ਆਪਸ ’ਚ ਇਕੱਠੇ ਹੁੰਦੇ ਹਨ ਜਾਂ ਫਿਰ ਵੱਖ-ਵੱਖ ਰਹਿ ਕੇ ਇਕ ਦੂਜੇ ਦਾ ਵਿਰੋਧ ਕਰਦੇ ਹਨ।
ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ: ਕੈਬਨਿਟ ਮੰਤਰੀ ਤ੍ਰਿਪਤ ਬਾਜਵਾ ਬਟਾਲਾ ਤੋਂ ਲੜ ਸਕਦੇ ਨੇ ਆਜ਼ਾਦ ਉਮੀਦਵਾਰ ਵਜੋਂ ਚੋਣ!
ਦੱਸ ਦੇਈਏ ਕਿ ਜੇਕਰ ਧੜਿਆਂ ਦੀ ਖਿੱਚੋਤਾਣ ਇਸੇ ਤਰ੍ਹਾਂ ਜਾਰੀ ਤਾਂ ਫਤਿਹਜੰਗ ਸਿੰਘ ਬਾਜਵਾ ਲਈ ਬਟਾਲਾ ਜਿੱਤਣ ਦੀ ਰਾਹ ਆਸਾਨ ਨਹੀਂ ਹੋਵੇਗੀ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਉਕਤ ਇਸ ਲੜਾਈ ਦੀ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ, ਜਿਸ ’ਚ ਭਾਜਪਾਈ ਇਕ-ਦੂਸਰੇ ਨਾਲ ਗਾਲੀ-ਗਲੋਚ ਕਰ ਰਹੇ ਹਨ।
ਪੜ੍ਹੋ ਇਹ ਵੀ ਖ਼ਬਰ - ਨਵਜੋਤ ਸਿੱਧੂ ਦੀ ਮਜੀਠੀਆ ਨੂੰ ਚੁਣੌਤੀ, ਕਿਹਾ-ਮਜੀਠਾ ਛੱਡ ਸਿਰਫ਼ ਅੰਮ੍ਰਿਤਸਰ ਪੂਰਬੀ ਤੋਂ ਲੜਨ ਚੋਣ (ਵੀਡੀਓ)
ਕਾਂਗਰਸ ਦੇ CM ਚਿਹਰੇ ਨੂੰ ਲੈ ਕੇ ਜਨਤਾ ਦੀ ਰਾਏ ਮੰਗ ਰਹੀ ਹਾਈਕਮਾਨ, ਦੌੜ 'ਚ ਸਿਰਫ ਚੰਨੀ ਅਤੇ ਸਿੱਧੂ
NEXT STORY